News

ਵਿਰਾਸਤੀ ਮਾਰਗ ਤੇ ਸ਼ਰਧਾਲੂਆ ਨਾਲ਼ ਝਗੜਾ ਕਰਨ ਵਾਲੇ ਤਿੰਨ ਦੋਸ਼ੀ ਕੀਤੇ ਕਾਬੂ |

ਅੰਮ੍ਰਿਤਸਰ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਕੱਲ ਨਵਾਂ ਸ਼ਹਿਰ ਤੋਂ ਆਏ ਸ਼ਰਧਾਲੂ ਪਰਿਵਾਰ ਨਾਲ ਵਿਰਾਸਤੀ ਮਾਰਗ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦਸ ਘੰਟੇ ਦੇ ਅੰਦਰ ਹੀ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਇੱਸ ਮੌਕੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਏਸਿਪੀ ਜਸਪਾਲ ਸਿੰਘ ਨੇ ਦੱਸਿਆ ਕਿ ਮਿਤੀ 20.11.2024 ਨੂੰ ਗੁਰਿੰਦਰ ਸਿੰਘ S/O ਨਿਰਮਲ ਸਿੰਘ ਵਾਸੀ ਪਿੰਡ ਝਗੜਾ ਥਾਣਾ ਮੁਕੰਦਪੁਰ, ਜਿਲਾ ਸ਼ਹੀਦ ਭਗਤ ਸਿੰਘ ਨਗਰ ਤਹਿ ਬੰਗਾ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਜਦ ਵਾਪਸ ਹੈਰੀਟਜ ਸਟਰੀਟ ਵਿੱਚ ਜਾ ਰਹੇ ਸੀ ਤਾ ਉਹਨਾ ਦਾ ਉਥੇ ਕੁਝ ਵਿਅਕਤੀਆਂ ਨਾਲ ਝਗੜਾ ਹੋ ਗਿਆ ਜੋ ਝਗੜੇ ਦੌਰਾਨ ਗੁਰਿੰਦਰ ਸਿੰਘ ਜਖਮੀ ਹੋ ਗਿਆ ਸੀ। ਜਿਸਦੇ ਬਿਆਨਾ ਤੇ ਮੁਕੰਦਮਾ ਦਰਜ਼ ਕੀਤਾ ਗਿਆ। ਜਿਸਦੇ ਚਲਦੇ ਪੁਲੀਸ ਟੀਮਾਂ ਵਲੋਂ ਕਾਰਵਾਈ ਕਰਦੇ ਹੋਏ ਮੁਕੱਦਮਾ ਦੇ ਦੋਸ਼ੀਆ ਦੀ ਪਹਿਚਾਣ ਕਰਨ ਤੋਂ ਬਾਅਦ ਮੁਕੱਦਮਾ ਦੇ ਤਿੰਨ ਮੁੱਖ ਦੋਸ਼ੀ *1. ਕਰਨ 2. ਜਸਕਰਨਬੀਰ ਸਿੰਘ 3. ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਯਾਤਰੀਆਂ ਦੀ ਸੁਰੱਖਿਆ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਲਈ 24 ਘੰਟੇ ਤਤਪਰ ਹੈ। ਇਨ੍ਹਾਂ ਨੂੰ ਦਸ ਘੰਟੇ ਦੇ ਅੰਦਰ ਹੀ ਕਾਬੂ ਕਰ ਲਿਆ ਗਿਆ ਇਨ੍ਹਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Comment here

Verified by MonsterInsights