ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸ਼ਾਹਪੁਰ ਜਾਜਨ ਵਿੱਚ 35 ਸਾਲਾਂ ਨੌਜਵਾਨ ਰਾਜਵਿੰਦਰ ਸਿੰਘ ਦੀ ਭੇਦਭਰੀ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਰਾਜਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਦੇ ਭਰਾ ਬਲਵਿੰਦਰ ਸਿੰਘ ਅਤੇ ਭੈਣ ਜਗਜੀਤ ਕੌਰ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਬੀਤੇ ਕੱਲ ਚੰਗਾ ਭਲਾ ਰੋਟੀ ਪਾਣੀ ਛਕ ਕੇ ਆਪਣੇ ਮਕਾਨ ਦੇ ਅੰਦਰ ਸੁੱਤਾ ਸੀ ,ਪਰ ਅੱਜ ਸਵੇਰੇ ਜਦੋਂ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਇਆ ਤਾਂ ਅਸੀਂ ਉਸ ਨੂੰ ਬੜੀਆਂ ਆਵਾਜ਼ਾਂ ਮਾਰੀਆਂ ਪਰ ਉਸ ਨੇ ਕੋਈ ਆਵਾਜ਼ ਨਹੀਂ ਦਿੱਤੀ ।ਸ਼ੱਕ ਪੈਣ ਤੇ ਅਸੀ ਮਿਸਤਰੀ ਨੂੰ ਬੁਲਾ ਕੇ ਗਰਿਲ ਨੂੰ ਕਟਵਾ ਕੇ ਅੰਦਰ ਦੇਖਿਆ ਤਾਂ ਉਸ ਦੀ ਪੱਖੇ ਨਾਲ ਲਾਸ਼ ਲਟਕ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਆਪਣੀ ਭਾਬੀ ਅਤੇ ਉਸਦੇ ਪ੍ਰੇਮੀ ਤੇ ਸ਼ੱਕ ਜਤਾਉਂਦਿਆਂ ਕਿਹਾ ਕਿ ਉਨਾਂ ਦੀ ਭਾਬੀ ਬੀਤੇ ਡੇਢ ਮਹੀਨੇ ਤੋਂ ਆਪਣੇ ਪਤੀ ਨੂੰ ਬਿਨਾਂ ਤਲਾਕ ਦਿੱਤੇ ਕਿਸੇ ਹੋਰ ਵਿਅਕਤੀ ਨਾਲ ਰਹਿ ਰਹੀ ਸੀ । ਉੱਨਾਂ ਕਿਹਾ ਕਿ ਸਾਡੇ ਭਰਾ ਨੂੰ ਰਸਤੇ ਵਿੱਚੋਂ ਹਟਾਉਣ ਲਈ ਉਕਤ ਔਰਤ ਅਤੇ ਉਸਦੇ ਪ੍ਰੇਮੀ ਵੱਲੋਂ ਪਹਿਲਾਂ ਮਾਰ ਕੇ ਉਸ ਨੂੰ ਬਾਅਦ ਚ ਪੱਖੇ ਨਾਲ ਲਟਕਾ ਕੇ ਖੁਦਕੁਸ਼ੀ ਦਾ ਨਾਮ ਦਿੱਤਾ ਜਾ ਰਿਹਾ ਹੈ। ਉੱਨਾਂ ਦੱਸਿਆ ਕਿ ਰਾਜਵਿੰਦਰ ਸਿੰਘ ਦੀ ਅੱਜ ਤੋਂ ਕਰੀਬ ਢਾਈ ਸਾਲ ਪਹਿਲਾਂ ਐਕਸੀਡੈਂਟ ਦੌਰਾਨ ਚੂਲੇ ਟੁੱਟੇ ਹੋਣ ਦੀ ਵਜਹਾ ਨਾਲ ਵਾਕਰ ਦੇ ਸਹਾਰੇ ਚਲਦਾ ਸੀ,ਪਰ ਉਹ ਫਾਹ ਕਿਵੇਂ ਲੈ ਸਕਦਾ ਹੈ ,ਇਹ ਇੱਕ ਪਹੇਲੀ ਬਣੀ ਹੋਈ ਹੈ।ਪੀੜਿਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਕੋਲ 8 ਲੱਖ ਰੁਪਏ ਐਫਡੀ ਸੀ ਉਹ ਵੀ ਉਸਦੀ ਪਤਨੀ ਵੱਲੋਂ ਤੁੜਵਾ ਲਈ ਗਈ ਅਤੇ ਉਸ ਦਾ ਕਰੀਬ ਚਾਰ ਤੋਲੇ ਸੋਨਾ ਅਤੇ ਉਸ ਦਾ ਇੱਕ ਪੰਜ ਸਾਲਾ ਬੇਟੇ ਨੂੰ ਨਾਲ ਲੈ ਕੇ ਪਿੰਡ ਦੇ ਹੀ ਕਿਸੇ ਨੌਜਵਾਨ ਰਹਿ ਰਹੀ ਹੈ।ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਬਣਦਾ ਇਨਸਾਫ ਦਿੱਤਾ ਜਾਵੇ। ਉਧਰ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਅਮਰਜੀਤ ਮਸੀਹ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਰਾਜਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ,ਜੋ ਵੀ ਉਹ ਬਿਆਨ ਦਰਜ ਕਰਾਉਣਗੇ, ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
ਸ਼ੱਕ ਦੇ ਘੇਰੇ ਚ ਆਈ ਪਤਨੀ ! ਚਾਰ ਪੈਸਿਆ ਪਿੱਛੇ ਮਰਵਾ ਦਿੱਤਾ ਘਰਵਾਲਾ , ਪਰਿਵਾਰਿਕ ਮੈਂਬਰਾ ਨੇ ਲਗਾਏ ਇਲਜ਼ਾਮ
