ਬੀਤੀ ਰਾਤ 11 ਵਜੇ ਦੇ ਕਰੀਬ ਸੰਘਣੀ ਧੁੰਦ ਕਾਰਨ ਫਿਲੌਰ ਬੱਸ ਅੱਡੇ ਤੋਂ ਲੁਧਿਆਣਾ ਵੱਲ ਜਾਣ ਵਾਲੀ ਸੜਕ ਤੇ ਇੱਕ ਪ੍ਰਾਈਵੇਟ ਬੱਸ ਐਨ ਐਲ 02 ਬੀ 6711 ਅਤੇ ਇੱਕ ਟਰੱਕ ਵਿਚਕਾਰ ਮੋੜ ਕਟਦੇ ਸਮੇਂ ਟੱਕਰ ਹੋ ਗਈ ਜਿਸ ਕਾਰਨ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਬੱਸ ਨੂੰ ਵੀ ਨੁਕਸਾਨ ਪੁੱਜਾ ਇਹ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਦੁਰਘਟਨਾ ਰਾਤ 11 ਵਜੇ ਦੇ ਕਰੀਬ ਸੰਘਣੀ ਧੁੰਦ ਕਾਰਨ ਫਿਲੌਰ ਤੋਂ ਲੁਧਿਆਣਾ ਜਾਣ ਵਾਲੇ ਬੱਸ ਅੱਡੇ ਤੇ ਵਾਪਰੀ ਜਿਸ ਕਾਰਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਬੱਸ ਵਿੱਚ ਸਵਾਰ 6 ਤੋ 7 ਸਵਾਰੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਜੋ ਫਸਟ ਏਡ ਲੈਣ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਦੋਵੇਂ ਵਾਹਨਾਂ ਨੂੰ ਇੱਕ ਪਾਸੇ ਕਰਕੇ ਟਰੈਫਿਕ ਚਾਲੂ ਕਰ ਦਿੱਤਾ ਗਿਆ।