ਬਸਪਾ ਅੰਬੇਡਕਰ ਪਾਰਟੀ ਦੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਵਾਲਮੀਕਿ ਮਜ੍ਹਬੀ ਸਿੱਖ ਸਮਾਜ ਦੇ ਲੋਕਾਂ ਨੂੰ ਸਾਢੇ 12 ਪ੍ਰਤੀਸ਼ਤ ਕੋਟਾ ਦੇਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਬਸਪਾ ਅੰਬੇਡਕਰ ਪਾਰਟੀ ਦੇ ਅਹੁਦੇਦਾਰਾਂ ਵਲੋਂ ਰਣਜੀਤ ਐਵੀਨਿਊ ਤੋਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਕੇ ਡੀਸੀ ਦਫਤਰ ਦੇ ਬਾਹਰ ਸਮਾਪਤ ਕਰਨ ਤੋਂ ਬਾਅਦ ਮੰਗ ਪੱਤਰ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1 ਅਗਸਤ ਨੂੰ ਸੁਪਰੀਮ ਕੋਰਟ ਵਲੋਂ ਐੱਸ.ਸੀ.ਐੱਸ.ਟੀ ਸਮਾਜ ਦੇ ਲੋਕਾਂ ਨੂੰ ਸਾਢੇ 12 ਪ੍ਰਤੀਸ਼ਤ ਕੋਟਾ ਦੇਣ ਦਾ ਜੋ ਫੈਂਸਲਾ ਆਇਆ ਸੀ, ਉਸਨੂੰ ਲਾਗੂ ਕਰਵਾਉਣ ਲਈ ਬਸਪਾ ਅੰਬੇਡਕਰ ਪਾਰਟੀ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਵਿਚ ਸਭ ਤੋਂ ਪਹਿਲਾਂ ਪੂਰੇ ਪੰਜਾਬ ਅੰਦਰ ਵਿਧਾਨ ਸਭਾ ਹਲਕਿਆਂ ਦੇ ਐੱਸ.ਡੀ.ਐੱਮ ਰਾਹੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਭੇਜਣ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ, ਸ਼ਾਹਕੋਟ, ਖਡੂਰ ਸਾਹਿਬ ਅਤੇ ਅਟਾਰੀ ਹਲਕਿਆਂ ਤੋਂ ਕੀਤੀ ਗਈ ਸੀ ਤੇ ਹੁਣ ਹਲਕਾ ਜੰਡਿਆਲਾ ਦੀ ਟੀਮ ਵਲੋਂ ਵੱਡੇ ਇਕੱਠੇ ਦੇ ਨਾਲ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਸਪਾ ਅੰਬਡੇਕਰ ਪਾਰਟੀ ਪਿਛਲੇ ਲੰਮੇਂ ਸਮੇਂ ਤੋਂ ਸਮਾਜ ਦੇ ਲੋਕਾਂ ਨੂੰ ਬਣਦੇ ਹੱਕ ਦਵਾਉਣ ਲਈ ਕੰਮ ਕਰ ਰਹੀ ਹੈ ਅਤੇ ਭਵਿੱਖ ਵਿਚ ਅਗਾਂਹ ਵੀ ਲੋਕਾਂ ਦੀ ਸੇਵਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿਚ ਮੰਗ ਪੱਤਰ ਭੇਜਣ ਦਾ ਸਿਲਸਿਲਾ ਜਾਰੀ ਹੈ, ਜੇਕਰ ਫੇਰ ਵੀ ਸਰਕਾਰ ਦੇ ਸਿਰ ਤੇ ਜੁੰਹ ਨਾ ਸਿਰਕੀ ਤਾਂ ਬਸਪਾ ਅੰਬੇਡਕਰ ਪਾਰਟੀ ਲੋਕਾਂ ਨੂੰ ਬਣਦੇ ਹੱਕ ਦਵਾਉਣ ਲਈ ਵੱਡੇ ਪੱਧਰ ਤੇ ਸੰਘਰਸ਼ ਕਰਨ ਦੀ ਤਿਆਰੀ ਵੀ ਕਰੇਗੀ, ਜਿਸ ਵਿਚ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਵਾਲਮੀਕਿ ਮਜ੍ਹਬੀ ਸਿੱਖ ਸਮਾਜ ਦੇ ਲੋਕਾਂ ਨੂੰ ਸਾਢੇ 12 ਪ੍ਰਤੀਸ਼ਤ ਕੋਟਾ ਦੇਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਮ ਭੇਜਿਆ ਮੰਗ ਪੱਤਰ।
November 12, 20240
Related Articles
November 20, 20210
Tirupati ਹੜ੍ਹ ‘ਚ ਫਸੇ ਲੋਕ, ਸ਼ਹਿਰ ਦੀ ਵਿਗੜਦੀ ਹਾਲਤ ਨੂੰ ਲੈ ਕੇ ਚਿਰੰਜੀਵੀ ਨੇ ਸਰਕਾਰ ਨੂੰ ਲਿਖਿਆ ਪੱਤਰ
ਤਾਮਿਲਨਾਡੂ ਤੋਂ ਬਾਅਦ ਆਂਧਰਾ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਸੂਬੇ ਦੇ ਲੋਕਾਂ ਸਮੇਤ ਦੂਰ-ਦੂਰ ਤੋਂ ਆਏ ਸੈਲਾਨੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਂਧਰਾ ਪ੍ਰਦੇਸ਼ ਦੇ ਚਿਤੂਰ ਸਮੇਤ ਨੇੜਲੇ ਜ਼ਿਲ੍ਹਿਆਂ ਵਿੱਚ ਵੀਰਵਾਰ (18 ਨਵੰਬਰ)
Read More
May 9, 20220
ਰਾਜਸਥਾਨ ‘ਚ ਪੰਜਾਬ ਪੁਲਿਸ ਖ਼ਿਲਾਫ਼ ਕਿਡਨੈਪਿੰਗ ਦਾ ਮਾਮਲਾ ਦਰਜ, ਨੌਜਵਾਨ ਨੂੰ ਜਬਰਨ ਚੁੱਕਣ ਦਾ ਲੱਗਾ ਦੋਸ਼
ਪੰਜਾਬ ਪੁਲਿਸ ਵੱਲੋਂ ਇੱਕ ਵਾਰ ਫਿਰ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮਾਰਚ ਮਹੀਨੇ ਦਾ ਹੈ ਜਦੋਂ ਰਾਜਸਥਾਨ ਪੁਲਿਸ ਨੇ ਹੁਸ਼ਿਆਰਪੁਰ ਵਿੱਚ ਤਾਇਨਾਤ ਇੱਕ ਡੀਐਸਪੀ ਅਤੇ ਐਸਐਚਓ ਸਣੇ 14 ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਸੀ ਅ
Read More
November 2, 20240
ਅੱਜ ਦੇਸ਼ ਭਰ ਦੇ ਵਿੱਚ ਵਿਸ਼ਵਕਰਮਾ ਦਿਵਸ ਨੂੰ ਲੈ ਕੇ ਕਿਰਤੀ ਕਾਮਿਆਂ ‘ਚ ਉਤਸਾਹ
ਅੱਜ ਦੇਸ਼ ਭਰ ਦੇ ਵਿੱਚ ਵਿਸ਼ਵਕਰਮਾ ਦਿਵਸ ਬਹੁਤ ਹੀ ਵੱਡੇ ਪੱਧਰ ਤੇ ਕਿਰਤੀ ਕਾਮਿਆਂ ਵੱਲੋਂ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਦੇ ਦਿਨ ਹੱਥੀ ਮਿਹਨਤ ਕਰਨ ਵਾਲੇ ਕਿਰਤੀ ਕਾਮਿਆਂ ਵੱਲੋਂ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕਰਕੇ ਆਪਣੇ ਉਜਾਰਾਂ ਦੀ ਸਾਫ
Read More
Comment here