ਅੰਮ੍ਰਿਤਸਰ ਦੇ ਜੱਜ ਨਗਰ ਗਲੀ ਨੰਬਰ ਇੱਕ ਦੇ ਵਿੱਚ ਨੌਜਵਾਨ ਦੇ ਵੱਲੋਂ ਆਪਣੀ ਹੀ ਘਰਵਾਲੀ ਦਾ ਘਰ ਦੇ ਵਿੱਚ ਕੀਤਾ ਗਿਆ ਕਤਲ |ਵੱਖ ਵੱਖ ਥਾਣਿਆਂ ਦੀ ਪੁਲਿਸ ਤੇ ਸੀਨੀਅਰ ਅਧਿਕਾਰੀ ਪਹੁੰਚੇ ਮੌਕੇ ਤੇ ਥਾਣਾ ਮੋਹਕਮਪੁਰਾ ਦੀ ਪੁਲਿਸ ਦੇ ਵੱਲੋਂ ਕਾਤਲ ਨੌਜਵਾਨ ਨੂੰ ਕੀਤਾ ਗਿਆ ਗਿਰਫਤਾਰ |ਆਸ ਪਾਸ ਰਹਿ ਰਹੇ ਗਵਾਂਢੀਆਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਪਰਿਵਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸੀ ਨਾ ਹੀ ਇਹਨਾਂ ਦਾ ਲੜਾਈ ਝਗੜਾ ਸੀ।
ਮਹਿਲਾ ਦਾਣਾ ਵਿਕਰਮਜੀਤ ਕੌਰ ਦੱਸਿਆ ਜਾ ਰਿਹਾ ਹੈ ਤਾਂ ਇਹ ਇੱਕ ਸਕੂਲ ਦੇ ਵਿੱਚ ਟੀਚਰ ਦੇ ਤੌਰ ਤੇ ਕੰਮ ਕਰਦੀ ਸੀ। ਉੱਥੇ ਹੀ ਏਸੀਪੀ ਗੁਰਿੰਦਰ ਵੀਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਜਦੋਂ ਤਲਾਹ ਮਿਲਦੀ ਹੈ ਤਾਂ ਮੌਕੇ ਤੇ ਪਹੁੰਚ ਕੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਸ ਨੌਜਵਾਨ ਦੇ ਵੱਲੋਂ ਆਪਣੀ ਪਤਨੀ ਨੂੰ ਤੇਜ਼ਦਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਮੌਤ ਦੇ ਫਾਡ ਉਤਾਰ ਦਿੱਤਾ ਗਿਆ ਹੈ। ਪਰਿਵਾਰਿਕ ਮੈਂਬਰ ਫਿਲਹਾਲ ਮੌਕੇ ਤੇ ਪਹੁੰਚੇ ਨੇ ਤਾਂ ਜੋ ਵੀ ਸਾਹਮਣੇ ਆਏਗਾ ਰੰਧਾਵਾ ਕਾਰਵਾਈ ਕੀਤੀ ਜਾਏਗੀ।
Comment here