ਮਾਮਲਾ ਅੰਮ੍ਰਿਤਸਰ ਦੇ ਕਟੜਾ ਆਹਲੂਵਾਲੀਆ ਤੋ ਦੀਵਾਲੀ ਦੀ ਰਾਤ ਹੋਈ ਘਟਨਾ ਦਾ ਹੈ ਜਿਥੇ ਸੁਨਿਆਰੇ ਦੀ ਦੁਕਾਨ ਤੇ ਕੰਮ ਕਰਨ ਵਾਲੇ 23 ਸਾਲਾਂ ਸ਼ੁਭਮ ਲਈ ਦੀਵਾਲੀ ਦੀ ਰਾਤ ਕਾਲ ਬਣ ਕੇ ਆਈ ਅਤੇ ਇਕ ਝਗੜੇ ਨੂੰ ਛੁਡਾਉਦਿਆ ਝਗੜਾ ਕਰਨ ਵਾਲੇ ਨੋਜਵਾਨਾ ਵਲੋ ਸ਼ੁਭਮ ਨੂੰ ਹੀ ਨਿਸ਼ਾਨਾ ਬਣਾ ਤੇਜਧਾਰ ਹਥਿਆਰਾ ਨਾਲ ਬੁਰੀ ਤਰਾ ਨਾਲ ਜਖਮੀ ਕੀਤਾ ਜਿਸਦੀ 6 ਨਵੰਬਰ ਦੀ ਰਾਤ ਦੋਰਾਨੇ ਇਲਾਜ ਮੋਤ ਹੋਈ ਹੈ ਅਤੇ ਪੀੜੀਤ ਪਰਿਵਾਰ ਵਲੋ ਇਨਸਾਫ ਦੀ ਗੁਹਾਰ ਲਗਾਉਦਿਆ ਦੌਸ਼ੀਆ ਨੂੰ ਸਜਾ ਦੇਣ ਦੀ ਗਲ ਆਖੀ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੀ ਮਾਤਾ ਅਤੇ ਭਰਾ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਉਹਨਾ ਦਾ ਬੇਟਾ ਘਰੋ ਬਰਗਰ ਖਾਣ ਲਾਲਾ ਵਾਲੀ ਗਲੀ ਗਿਆ ਜਿਥੇ ਕੁਝ ਨੋਜਵਾਨ ਇਕ ਲੜਕੇ ਦੀ ਕੁਟਮਾਰ ਕਰ ਰਹੇ ਸਨ ਅਤੇ ਜਦੋ ਸੁਭਮ ਨੇ ਝਗੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾ ਨੋਜਵਾਨਾ ਵਲੋ ਉਸ ਨੂੰ ਹੀ ਨਿਸ਼ਾਨਾ ਬਣਾ ਤੇਜਧਾਰ ਹਥਿਆਰਾ ਨਾਲ ਬੁਰੀ ਤਰਾ ਜਖਮੀ ਕਰ ਦਿਤਾ ਜਿਸਦੀ ਅਜ ਮੌਤ ਹੋ ਗਈ ਹੈ ਝਗੜੇ ਵਾਲੀ ਜਗਾ ਤੋ ਸੁਰਾਗ ਦੇਖ ਪੁਲਿਸ ਨੂੰ ਇਕ ਨੌਜਵਾਨ ਫੜਾਇਆ ਸੀ ਪਰ ਉਸਨੂੰ ਪੁਲਿਸ ਨੇ ਛਡ ਦਿਤਾ ਹੈ ਅਤੇ ਪੁਲਿਸ ਸਾਡੀ ਕੋਈ ਕਾਰਵਾਈ ਨਹੀ ਕਰ ਰਹੀ।
ਇਸ ਸੰਬਧੀ ਥਾਣਾ ਕੋਤਵਾਲੀ ਦੇ ਐਸ ਐਚ ਉ ਹਰਸ਼ਨਦੀਪ ਸਿੰਘ ਨੇ ਦੱਸਿਆ ਕਿ ਉਹ ਮੌਕੇ ਤੇ ਪਹੁੰਚੇ ਹਨ ਪਰਿਵਾਰ ਦੇ ਬਿਆਨ ਕਲਮਬਧ ਕਰ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।