Site icon SMZ NEWS

ਛੱਠ ਪੂਜਾ ਮਨਾਉਣ ‘ਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਕੀਤਾ ਜਾਵੇਗਾ ਹੱਲ :- ਕੈਬਨਟ ਮੰਤਰੀ ਮਹਿੰਦਰ ਭਗਤ

ਛੱਠ ਪੂਜਾ ਦਾ ਤਿਉਹਾਰ ਪੂਰੇ ਦੇਸ਼ ਭਰ ਵਿੱਚ ਮਨਾਇਆ ਜਾਣਾ ਹੈ । ਜਿਸ ਨੂੰ ਲੈ ਕੇ ਪੰਜਾਬ ਦੇ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਬਸਤੀ ਬਾਵਾ ਖੇਲ ਨਹਿਰ ਜਿੱਥੇ ਕਿ ਛੱਠ ਪੂਜਾ ਦਾ ਆਯੋਜਨ ਕੀਤਾ ਜਾਣਾ ਹੈ ਦਾ ਜਾਇਜ਼ਾ ਲਿਆ ਅਤੇ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੂੰ ਬੁਲਾਇਆ ਗਿਆ ਅਤੇ ਛੱਠ ਪੂਜਾ ਦੌਰਾਨ ਲੋਕਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਗੱਲ ਕਹੀ । ਮੰਤਰੀ ਸਾਹਿਬ ਵੱਲੋਂ ਉਹ ਲੋਕਾਂ ਨੂੰ ਆਸ਼ਵਾਸਨ ਦਵਾਇਆ ਕਿ ਆਉਣ ਵਾਲੀ ਕੱਲ ਦੁਪਹਿਰ ਤੱਕ ਛੱਠ ਪੂਜਾ ਮਨਾਉਣ ਵਾਲੇ ਲੋਕਾਂ ਦੀਆਂ ਸਾਰੀਆਂ ਮੰਗਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।

Exit mobile version