ਗਿਆਨੀ ਇਕਬਾਲ ਸਿੰਘ ਨੂੰ ਦੁਬਾਰਾ ਤਖਤ ਸ਼੍ਰੀ ਪਟਨਾ ਸਾਹਿਬ ਦਾ ਜਥੇਦਾਰ ਲਾਉਣ ਦੀ ਚੱਲ ਰਹੀ ਚਰਚਾ ਤੇ ਬੋਲਦੇ ਹੋਏ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਉਹਨਾਂ ਨੇ ਤਿੰਨ ਵਿਆਹ ਕਰਾਏ ਹਨ ਅਤੇ ਖਾਲਸਾ ਪੰਥ ਦੇਖੇਗਾ ਕਿ ਕਿਸ ਨੂੰ ਜਥੇਦਾਰ ਲਾਉਣਾ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੈ
ਉਹਨਾਂ ਕਿਹਾ ਕਿ ਕਰਪਸ਼ਨ ਦੇ ਉਹਨਾਂ ਉੱਪਰ ਜੋ ਵੀ ਇਲਜ਼ਾਮ ਲੱਗ ਰਹੇ ਸੀ ਸਾਰੇ ਉਹ ਕਲੀਅਰ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਵੱਡੀਆਂ ਪਦਵੀਆਂ ਤੇ ਰਹਿਣ ਵਾਲੇ ਅਤੇ ਪੜੇ ਲਿਖੇ ਲੋਕਾਂ ਨੇ ਇਹ ਜਾਂਚ ਕੀਤੀ ਹੈ ਅਤੇ ਜਾਂਚ ਵਿੱਚ ਉਹਨਾਂ ਉੱਪਰ ਲੱਗੇ ਇਲਜ਼ਾਮ ਬਿਲਕੁਲ ਗਲਤ ਸਨ|
ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਾਰੇ ਹੀ ਤੱਥ ਉਹਨਾਂ ਵੱਲੋਂ ਉਹਨਾਂ ਦੇ ਸਾਹਮਣੇ ਰੱਖ ਦਿੱਤੇ ਹਨ ਅਤੇ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਵੀ ਦੇ ਦਿੱਤਾ ਗਿਆ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਉਸ ਤੇ ਵਿਚਾਰ ਕਰਨਗੇ।, ਉਹਨਾਂ ਕਿਹਾ ਕਿ ਮੇਰੇ ਉੱਪਰ ਕੋਈ ਦੋਸ਼ ਨਹੀਂ ਹਨ ਮੈਨੂੰ ਫਸਾਇਆ ਗਿਆ ਹੈ।