ਅੱਜ ਸੰਸਥਾ ਜਨਹਿਤ ਸਮਿਤੀ ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਪਟਿਆਲਾ ਵਿਖੇ ਪਾਰਕ ਸੁਪਰ ਸਪੈਸ਼ੇਲਟੀ ਹਸਪਤਾਲ ਦੇ ਸਹਿਯੋਗ ਨਾਲ ਮਿਲ ਕੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਚ ਸੈਰ ਪ੍ਰੇਮੀਆ ਨੇ ਆਪਣੇ ਟੈਸਟ ਕਰਵਾਏ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਡਾਕਟਰ ਜੀ ਐਸ ਅੰਨਦ ਵਲੋ ਸ਼ਿਰਕਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਸਮਾਜ ਨੂੰ ਮੈਡੀਕਲ ਸੇਵਾਵਾਂ ਦੀ ਲੋੜ ਹੈ, ਜਨਹਿਤ ਸਮਿਤੀ ਦਾ ਉਪਰਾਲਾ ਬਹੁਤ ਵੱਡਾ ਅਤੇ ਲਾਭਕਾਰੀ ਹੈ ਕਿਉ ਕੇ ਨਿਯਮਤ ਰੂਪ ਚ ਸ਼ਰੀਰਕ ਜਾਂਚ ਕਰਵਾਉਣ ਸਿਹਤਮੰਦ ਤੇ ਲੰਬੀ ਜਿੰਦਗੀ ਜਿਊਣ ਲਈ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦਿਲ ਦਾ ਧਿਆਨ ਰੱਖਣਾ ਚਾਹੀਦਾ ਹੈ । ਇਸ ਮੌਕੇ ਜਗਤਾਰ ਜੱਗੀ ਸਮਾਜ ਸੇਵੀ ਨੇ ਸੰਸਥਾ ਨੂੰ ਇਸ ਕੈਂਪ ਨੂੰ ਲਗਾਉਣ ਲਈ ਮੁਬਾਰਕਾ ਦਿੱਤੀਆ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਜਨਹਿਤ ਸਮਿਤੀ ਵਲੋ ਹਰ ਮਹੀਨੇ ਤਿੰਨ ਵਾਰ ਅਜਿਹੇ ਮੈਡੀਕਲ ਜਾਂਚ ਕੈਂਪ ਬਿਲਕੁਲ ਨਿਸ਼ੁਲਕ ਏਥੇ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿਚ ਸ਼ੂਗਰ,ਬਲੱਡ ਪਰੈਸ਼ਰ ਅਤੇ ਇ ਸੀ ਜੀ ਸਬੰਧੀ ਚੈੱਕਅਪ ਕੀਤੇ ਗਏ ਹਨ, ਅੱਜ ਤਕਰੀਬਨ 150 ਵਿਅਕਤੀਆ ਨੇ ਕੈਂਪ ਵਿੱਚ ਟੈਸਟ ਕਰਵਾਏ ਹਨ। ਉਨਾ ਦੱਸਿਆ ਕਿ ਅਸੀਂ ਕੈਂਪ ਤੋ ਇਲਾਵਾ ਲੋੜਵੰਦ ਮਰੀਜ਼ਾ ਨੂੰ ਮੈਡੀਸਿਨ ਅਤੇ ਅਪਰੇਸ਼ਨ ਦਾ ਸਮਾਨ ਵੀ ਦਿੰਦੇ ਹਾਂ। ਉਨਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਸ਼੍ਰੀ ਵਿਨੋਦ ਸ਼ਰਮਾ ਜੀ ਵਲੋ ਸੰਸਥਾ ਦੇ ਕੰਮਾਂ ਬਾਰੇ ਦੱਸਿਆ ਗਿਆ। ਉਨਾਂ ਕਿਹਾ ਕਿ ਸਾਨੂੰ ਸਾਡੀ ਸਿਹਤ ਪ੍ਰਤੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੌ ਅਸੀ ਕਿਸੇ ਵੀ ਬਿਮਾਰੀ ਤੋਂ ਪਹਿਲਾ ਆਪਣੀ ਸਿਹਤ ਦਾ ਧਿਆਨ ਰੱਖ ਸਕੀਏ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋ ਲਗਾਤਾਰ ਸ਼ਹਿਰ ਸੰਭਾਲ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਹਨਾਂ ਦਸਿਆ ਕਿ ਸੰਸਥਾ ਵਲੋ 17 ਨਬੰਮਰ ਦਿਨ ਏਤਵਾਰ 11 ਵੀ ਹਾਲਫ਼ ਮੈਰਾਥਨ ਕਰਵਾਈ ਜਾ ਰਹੀ ਹੈ, ਉਨ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਮੌਕੇ ਇਸ ਦੌੜ ਵਿਚ ਹਿੱਸਾ ਲੈਣ ਲਈ ਕਿਹਾ ਗਿਆ। ਇਸ ਦੌੜ ਵਿਚ ਵਿਜੇਤਾ ਰਹਿਣ ਵਾਲੇ ਸਹਿਭਾਗੀਆ ਨੂੰ ਨਗਦ ਇਨਾਮ ਵੀ ਦਿੱਤਾ ਜਾਵੇ ਗਾ। ਇਸ ਮੌਕੇ ਪਾਰਕ ਹਸਪਤਾਲ ਤੋਂ ਗਗਨਦੀਪ ਅਤੇ ਅਕਾਸ਼ ਅਤੇ ਹੋਰ ਮੈਡੀਕਲ ਸਟਾਫ ਵਿਸ਼ੇਸ ਤੌਰ ਤੇ ਪਹੁੰਚਿਆ। ਇਸ ਮੌਕੇ ਜੀ ਐਸ ਬੇਦੀ, ਚਮਨ ਲਾਲ ਗਰਗ, ਵਿਨੇ ਸ਼ਰਮਾ, ਐਸ ਪੀ ਪਰਾਸ਼ਰ, ਸੁਨੀਲ ਅਗਰਵਾਲ, ਲਾਲਾ ਦੇਸ਼ ਰਾਜ ਜੀ, ਇੰਦਰਜੀਤ ਦੁਆ, ਕੇ ਐਸ ਢਿੱਲੋਂ, ਡਾਕਟਰ ਹਰੀ ਓਂਮ ਅਗਰਵਾਲ, ਇਨਾਇਤ ਗਰੁੱਪ ਤੋ ਡਾਕਟਰ ਰਵਿੰਦਰ ਪਾਲ ਸਿੰਘ, ਸਿਮਰਨ ਜੀਤ ਸਿੰਘ ,ਸਤੀਸ਼ ਜੋਸ਼ੀ, ਸੁਰਿੰਦਰ ਸਿੰਘ ਅਤੇ ਹੋਰ ਸੈਰ ਪ੍ਰੇਮੀ ਸ਼ਾਮਿਲ ਹੋਏ।