News

ਧਨਤੇਰਸ਼ ਮੌਕੇ ਅੰਮ੍ਰਿਤਸਰ ਦੇ ਬਜਾਰਾਂ ‘ਚ ਲਗੀ ਰੌਣਕ |

ਅੰਮ੍ਰਿਤਸਰ:-ਦੀਵਾਲੀ ਤੋ ਪਹਿਲਾ ਧਨਤੇਰਸ਼ ਮੌਕੇ ਅਜ ਅੰਮ੍ਰਿਤਸਰ ਦੇ ਬਜਾਰਾਂ ਵਿਚ ਜਿਥੇ ਰੋਣਕਾ ਵੇਖਣ ਨੂੰ ਮਿਲਿਆ ਉਥੇ ਹੀ ਜਿਊਲਰੀ ਸ਼ੋਅਰੂਮ ਵਿਚ ਲੋਕਾ ਦੀ ਬਹੁਤ ਜਿਆਦਾ ਭੀੜ ਵੇਖਣ ਨੂੰ ਮਿਲੀ ਜਿਸਦੇ ਚਲਦੇ ਜਿਥੇ ਦੁਕਾਨਦਾਰਾ ਦੇ ਚੇਹਰੇ ਤੇ ਰੌਣਕਾਂ ਸੀ ਉਥੇ ਲੋਕਾ ਨੇ ਵੀ ਜਮ ਕੇ ਖਰੀਦਾਰੀ ਕੀਤੀ।

ਇਸ ਮੌਕੇ ਜਿਊਲਰੀ ਸ਼ੋਅਰੂਮ ਦੀ ਮਾਲਿਕ ਵੈਸ਼ਾਲੀ ਖੁਰਾਨਾ ਨੇ ਦੱਸਿਆ ਕਿ ਲੌਕ ਕੀਤੇ ਨਾ ਕੀਤੇ ਧਨਤੇਰਸ਼ ਨੂੰ ਲੈ ਕੇ ਅਚੰਭੇ ਵਿਚ ਸੀ ਕੀ ਆਖਿਰ ਧਨਤੇਰਸ਼ ਅਜ ਹੈ ਜਾ ਕਲ ਪਰ ਇਸ ਵਾਰ ਦੋ ਦਿਨ ਧਨਤੇਰਸ਼ ਦੇ ਆਏ ਹਨ ਜਿਸ ਸੰਬਧੀ ਲੋਕ ਵਡੀ ਗਿਣਤੀ ਵਿਚ ਇਸ ਸ਼ੁਭ ਦਿਨ ਤੇ ਖਰੀਦਾਰੀ ਕਰਨ ਪਹੁੰਚੇ ਹਨ ਕਿਉਕਿ ਇਸ ਦਿਨ ਦੇ ਇੰਤਜਾਰ ਵਿਚ ਲੋਕ ਕਈ ਦਿਨਾਂ ਤੋ ਸੋਪਿੰਗ ਪੈਂਡਿੰਗ ਕਰ ਕੇ ਰਖਦੇ ਹਨ ਅਤੇ ਅਜ ਦਾ ਦਿਨ ਜੋ ਕਿ ਬਰਤਨ, ਜਿਊਲਰੀ ਅਤੇ ਹੌਰ ਵਸਤਾਂ ਦੀ ਖਰੀਦਦਾਰੀ ਕਰਦੇ ਹਨ ਅਤੇ ਲੋਕਾ ਵਿਚ ਧਨਤੇਰਸ਼ ਨੂੰ ਲੈ ਕੇ ਖਾਸਾ ਉਤਸ਼ਾਹ ਹੈ।

ਇਸ ਮੌਕੇ ਖਰੀਦਦਾਰੀ ਕਰਨ ਆਏ ਲੋਕਾ ਨੇ ਦਸਿਆ ਕਿ ਅਜ ਉਹਨਾ ਵਲੋ ਧਨਤੇਰਸ਼ ਦੇ ਮੌਕੈ ਬਜਾਰ ਵਿਚ ਖਰੀਦਦਾਰੀ ਕੀਤੀ ਹੈ ਕਿਉਕਿ ਪੁਰਾਤਨ ਸਮੇ ਤੋ ਇਸ ਦਿਨ ਨੂੰ ਖਰੀਦਦਾਰੀ ਲਈ ਸੁਭ ਮਨਿਆ ਗਿਆ ਹੈ ਅਤੇ ਲੋਕ ਖਰੀਦਦਾਰੀ ਲਈ ਇਸ ਦਿਨ ਦਾ ਇੰਤਜਾਰ ਕਰਦੇ ਹਨ ਅਤੇ ਅਜ ਬਜਾਰਾ ਵਿਚ ਖਾਸ਼ੀ ਭੀੜ ਵੇਖਣ ਨੂੰ ਮਿਲ ਰਹੀ ਹੈ।

Comment here

Verified by MonsterInsights