ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਤੋ ਸਾਹਮਣੇ ਆਇਆ ਹੈ ਜਿਥੇ ਫੈਕਟਰੀ ਤੋ ਕੰਮ ਕਰ ਵਾਪਿਸ ਆ ਰਹੇ ਮੋਟਰਸਾਈਕਲ ਸਾਇਕਲ ਸਵਾਰ ਨੂੰ ਕਾਰ ਵਲੋ ਟਕਰ ਲਗਣ ਨਾਲ ਮੋਕੇ ਤੇ ਜਖਮੀ ਹੋਣ ਉਪਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਹਾਦਸਾਗ੍ਰਸਤ ਨੋਜਵਾਨ ਦੀ ਪਹਿਚਾਣ ਰੇਸ਼ਮ ਸਿੰਘ (40) ਵਾਸੀ ਨੰਗਲੀ ਭਠਾ ਵਜੋ ਹੋਈ ਹੈ।ਜਿਸ ਸੰਬਧੀ ਪੀੜੀਤ ਪਰਿਵਾਰ ਵਲੋ ਮੌਕੇ ਤੇ ਪਹੁੰਚ ਪੁਲਿਸ ਪਾਸੋ ਇਨਸ਼ਾਫ ਦੀ ਮੰਗ ਕੀਤੀ ਗਈ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਦੇ ਪਰਿਵਾਰ ਮੈਬਰਾ ਅਤੇ ਚਸ਼ਮਦੀਦ ਲੋਕਾ ਨੇ ਦਸਿਆ ਕਿ ਰੇਸ਼ਮ ਸਿੰਘ ਜੋ ਕਿ ਅੰਮ੍ਰਿਤਸਰ ਦੇ ਵੇਰਕਾ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਫੈਕਟਰੀ ਤੋ ਵਾਪਿਸ ਘਰ ਆਉਣ ਸਮੇ ਮੋਟਰਸਾਈਕਲ ਤੇ ਜਾ ਰਿਹਾ ਸੀ ਮਗਰੋ ਆਉਦੀ ਗਡੀ ਦੀ ਟਕਰ ਕਾਰਨ ਉਸਦੀ ਲਤ ਦੀ ਹੱਡੀ ਟੁਟੀ ਹੈ ਅਤੇ ਮੌਕੇ ਤੋ ਕਾਰ ਸਵਾਰ ਨੋਜਵਾਨਾ ਦਾ ਕੋਈ ਪਤਾ ਨਹੀ।ਫਿਲਹਾਲ ਪੁਲਿਸ ਪ੍ਰਸ਼ਾਸ਼ਨ ਕੌਲੌ ਇਨਸਾਫ ਦੀ ਗੁਹਾਰ ਲਗਾਈ ਗਈ ਹੈ।
ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕੀ ਸਾਨੂੰ ਇਤਲਾਹ ਮਿਲੀ ਸੀ ਕਿ ਮਜੀਠਾ ਰੋਡ ਬਾਈਪਾਸ ਤੇ ਮੋਟਰਸਾਈਕਲ ਸਵਾਰ ਹਾਦਸਾਗ੍ਰਸਤ ਹੋਇਆ ਹੈ ਅਤੇ ਦੋ ਕਾਰਾ ਆਪਸ ਵਿਚ ਵਜੀਆ ਹਨ ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Comment here