ਜਨਹਿਤ ਸਮਿਤੀ ਪਟਿਆਲਾ ਵਲੋ 11 ਵੀ ਹਾਲਫ ਮੈਰਾਥਨ ਦਾ ਪੋਸਟਰ ਜਾਰੀ। ਪਟਿਆਲਾ ਚ 17 ਨਵੰਬਰ ਨੂੰ ਹੋਣ ਜਾ ਰਹੀ ਪਟਿਆਲਾ ਹਾਲਫ਼ ਮੈਰਾਥਨ ਦਾ ਪੋਸਟਰ ਸੰਸਥਾ ਜਨਹਿਤ ਸਮਿਤੀ ਅਤੇ ਸਮਾਜ ਸੇਵੀ ਸੰਸਥਾਵਾਂ ਵਲੋ ਜਾਰੀ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਚ ਦੌੜ ਲਗਾਉਣ ਵਾਲੇ ਗਰੁੱਪ ਅਤੇ ਹੋਰ ਲੋਕਾ ਨੇ ਇਸ ਮੌਕੇ ਸ਼ਿਰਕਤ ਕੀਤੀ। ਜਿਕਰਯੋਗ ਹੈ ਕਿ ਸੰਸਥਾ ਵਲੋ ਹਰ ਸਾਲ ਇਹ ਦੌੜ ਪਟਿਆਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਦੌੜ ਵਿਚ ਪਟਿਆਲਾ ਦੇ ਹੀ ਨਹੀਂ ਬਲਕਿ ਪੂਰੇ ਪੰਜਾਬ ਅਤੇ ਭਾਰਤ ਦੀਆ ਵੱਖੋ ਵੱਖ ਥਾਂਵਾਂ ਤੋਂ ਆ ਕੇ ਲੋਕ ਹਿੱਸਾ ਲੈਂਦੇ ਹਨ। ਇਹ ਦੌੜ ਸੰਸਥਾ ਦੀ 11 ਵੀ ਦੌੜ ਹੈ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਨੇ ਦੱਸਿਆ ਕਿ ਇਸ ਦੌੜ ਕਰਵਾਉਣ ਦਾ ਮਕਸਦ ਲੋਕਾ ਨੂੰ ਚੰਗੀ ਸਿਹਤ ਜਿਉਣ ਲਈ ਪ੍ਰੇਰਿਤ ਕਰਨਾ ਹੈ। ਇਸ ਦੌੜ ਨੂੰ ਕਰਵਾਉਣ ਲਈ ਸੰਸਥਾ ਜਨਹਿਤ ਸਮਿਤੀ ਲਗਾਤਾਰ ਪਿਛਲੇ ਕੇਈ ਸਾਲ ਤੋਂ ਪ੍ਰਬੰਧ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌੜ ਦਾ ਆਯੋਜਨ 17 ਨਮੰਬਰ ਨੂੰ ਚਿਲਡਰਨਜ਼ ਪਾਰਕ ਪਟਿਆਲਾ ਤੋਂ ਸਵੇਰੇ 5.30 ਤੇ ਸ਼ੁਰੂ ਕੀਤਾ ਜਾਵੇ ਗਾ। ਉਨ੍ਹਾਂ ਸਾਰੇ ਪਟਿਆਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਮੌਕੇ ਇਸ ਦੌੜ ਵਿਚ ਭਾਗ ਲੈਣ। ਸੰਸਥਾ ਦੇ ਜੁਆਇੰਟ ਸਕੱਤਰ ਜਗਤਾਰ ਜੱਗੀ ਵਲੋ ਦਸਿਆ ਗਿਆ ਕਿ ਇਸ ਦੌੜ ਵਿੱਚ ਹਰੇਕ ਉਮਰ ਦੇ ਲੋਕ ਭਾਗ ਲੈ ਸਕਦੇ ਹਨ, ਸਾਰੇ ਭਾਗ ਲੈਣ ਵਾਲਿਆਂ ਨੂੰ ਇਕ ਟੀ ਸ਼ਰਟ, ਮੈਡਲ ਅਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਜੌ ਭੱਜਣ ਵਾਲੇ ਕਿਸੇ ਵਿ ਕੈਟਾਗਰੀ ਵਿਚ ਕੋਈ ਸਥਾਨ ਪ੍ਰਾਪਤ ਕਰਨ ਗੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ। ਜਗਤਾਰ ਜੱਗੀ ਨਿ ਦਸਿਆ ਕਿ ਇਸ ਦੌੜ ਦਾ ਸਾਰਾ ਰਿਕਾਰਡ ਕੰਪਿਊਟਰ ਚਿੱਪ ਪ੍ਰਣਾਲੀ ਨਾਲ ਬਣਾਇਆ ਜਾਵੇਗਾ। ਦੌੜ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਮੈਬਰਾਂ ਲਈ ਰੋਡ ਉਪਰ ਹਾਈਡਰੇਟ ਪੁਆਇੰਟ, ਐਂਬੂਲੈਂਸ ਸੇਵਾ ਅਤੇ ਪਆਈਲੇਟ ਟੀਮ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਇਸ ਈਵੈਂਟ ਵਿਚ ਮਦਦ ਕਰਨ ਵਾਲੇ ਗਰੁੱਪ ਅਤੇ ਸੰਸਥਾਵਾਂ ਦਾ ਵੀ ਧਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ, ਐਮ ਪੀ ਡਾਕਟਰ ਧਰਮਵੀਰ ਗਾਂਧੀ, ਐਮ ਐਲ ਏ ਪਟਿਆਲਾ ਸ੍ਰ ਅਜੀਤ ਪਾਲ ਸਿੰਘ ਕੋਹਲੀ ਅਤੇ ਚੇਅਰਮੈਨ ਪੀ ਆਰ ਟੀ ਸੀ ਸ੍ਰ ਰਣਜੋਧ ਸਿੰਘ ਹੱਡਾਣਾ ਜੀ ਵਿਸ਼ੇਸ ਤੌਰ ਤੇ ਪਹੁੰਚਣ ਗੇ। ਇਸ ਮੌਕੇ ਪਟਿਆਲੇ ਦੇ ਕਈ ਰਨਿੰਗ ਗਰੁੱਪ ਸ਼ਾਮਲ ਹੋਏ। ਜਿਨ੍ਹਾਂ ਵਿਚ ਫਿੱਟਨੈੱਸ ਕਲੱਬ ਤੋ ਪ੍ਰਧਾਨ ਅੱਜੀ ਜੀ, ਰੋਡੀਜ਼ ਤੋ ਅੱਜੂ ਜੀ , ਸੀਨੀਅਰ ਗਰੁੱਪ ਤੋ ਕੁਲਵਿੰਦਰ ਮੋਮੀ ਜੀ, ਫਨ ਆਂਨ ਵਿਲ ਤੋ ਅਮਰਿੰਦਰ ਜੀ, ਕਨਵਰ ਜੀ, ਮੈਡਮ ਅਰਚਨਾ, ਜਗਵਿੰਦਰ ਗਰੇਵਾਲ, ਚਮਨ ਲਾਲ ਜੀ, ਪਰਮਿੰਦਰ ਪਹਿਲਵਾਨ, ਸਤੀਸ਼ ਜੋਸ਼ੀ, ਨਰਿੰਦਰ ਸਿੰਘ ਜੀ, ਡਾਕਟਰ ਕੇ ਐਸ ਗਰੋਵਰ ਜੀ, ਸ਼ਿਵਾ ਫਰੂਟ, ਆਉਸ਼ ਗੋਇਲ, ਕਰਮਜੀਤ ਜੀ ਪਾਰਕ ਹਸਪਤਾਲ, ਡੀ ਕੇਥੋਲੌਣ ਪਟਿਆਲਾ, ਸ਼ਾਮਲ ਸਨ
ਪਟਿਆਲਾ ਚ 17 ਨਵੰਬਰ ਨੂੰ ਹੋਣ ਜਾ ਰਹੀ half marathon ਸਮਾਜ ਸੇਵੀ ਸੰਸਥਾਵਾਂ ਵੱਲੋਂ ਜਾਰੀ ਕੀਤਾ ਗਿਆ ਪੋਸਟਰ ਜਾਰੀ
October 25, 20240
Related Articles
December 1, 20210
‘CM ਚੰਨੀ ਝੂਠੇ ਵਾਅਦੇ ਪੰਜਾਬੀਆਂ ਨਾਲ ਝੂਠੇ ਵਾਅਦੇ ਕਰ ਰਹੇ, ਪੰਜਾਬ ਕੋਲ ਤਾਂ ਪੈਸਾ ਹੈ ਹੀ ਨਹੀਂ’ : ਕੈਪਟਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ੋਰਦਾਰ ਤਰੀਕੇ ਨਾਲ ਨਵੀਂ ਸਿਆਸੀ ਪਾਰੀ ਸ਼ੁਰੂ ਕਰਨ ਦੇ ਸੰਕੇਤ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਆਮ
Read More
January 31, 20230
मुंबई-अहमदाबाद हाईवे पर कार और बस की भीषण टक्कर, एक महिला समेत 4 लोगों की मौत
मुंबई-अहमदाबाद हाईवे पर एक भीषण सड़क हादसे की खबर सामने आई है. पालघर जिले के दहानू इलाके में मुंबई-अहमदाबाद हाईवे पर कार और बस की जोरदार टक्कर में 4 लोगों की मौके पर ही मौत हो गई. साथ ही कई लोगों के घ
Read More
August 21, 20220
Deepak Hooda Proves To Be India’s Lucky Charm, Sets Unique World Record
As India beat Zimbabwe by 5 wickets in the 2nd ODI in Harare on Saturday, all-rounder Deepak Hooda notched an impressive, and rather unique, world record. Since his international debut, India have won
Read More
Comment here