Site icon SMZ NEWS

ਅੱਜ ਸਰਕਾਰੀ ਸਕੂਲਾਂ ਵਿੱਚ ਹੋਂ ਰਹੀ ਮੈਗਾ PTM

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਮੈਗਾ ਪੀਟੀਐਮ ( ਪੇਰੈਂਟਸ ਮੀਟਿੰਗ ) ਦਾ ਆਯੋਜਿਤ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸਕੂਲਾਂ ਚ ਬੱਚਿਆਂ ਦੇ ਮਾਪੇ ਪਹੁੰਚ ਰਹੇ ਹਨ ਜਿੱਥੇ ਸਕੂਲ ਦੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਸਾਲ ਭਰ ਦੀ ਕੀਤੀ ਮਿਹਨਤ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਉੱਥੇ ਹੀ ਸਕੂਲ ਅੰਦਰ ਬੱਚਿਆਂ ਦਾ ਕਿਸ ਤਰੀਕੇ ਦਾ ਵਤੀਰਾ ਹੈ ਅਤੇ ਪੜਨ ਵਿੱਚ ਬੱਚੇ ਕਿਸ ਤਰੀਕੇ ਦੇ ਹਨ ਜਿਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾ ਰਹੀ ਹੈ । ਸਰਕਾਰ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਨਾਲ ਬੱਚਿਆਂ ਦੇ ਮਾਪਿਆਂ ਨਾਲ ਵੀ ਗੱਲ ਕੀਤੀ ਜਾਵੇਗੀ ਤੇ ਬੱਚਿਆਂ ਨਾਲ ਵੀ ਗੱਲ ਕੀਤੀ ਜਾਵੇਗੀ ਉਥੇ ਹੀ ਮਾਪਿਆਂ ਨੂੰ ਪੁੱਛਿਆ ਜਾਵੇਗਾ ਕਿ ਬੱਚੇ ਪੜ੍ਹਨ ਵਿੱਚ ਕਿਸ ਤਰ੍ਹਾਂ ਹਨ ਤੇ ਸਕੂਲ ਵਾਲਿਆਂ ਦੀ ਪੜ੍ਹਾਈ ਤੇ ਤੁਹਾਡੀ ਕੀ ਰਾਏ ਹੈ ਉੱਥੇ ਹੀ ਅੰਮ੍ਰਿਤਸਰ ਦੇ ਛੇਹਾਟਾ ਦੇ ਸਕੂਲ ਆਫ ਐਮੀਨੈਂਸ ਵਿੱਚ ਅੱਜ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਵੀ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ ਉਹਨਾਂ ਵੱਲੋਂ ਹੀ ਬੱਚਿਆਂ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਪੜ੍ਹਾਈ ਵੱਲ ਬੱਚਿਆਂ ਨੂੰ ਧਿਆਨ ਦੇਣ ਲਈ ਜ਼ੋਰ ਲਗਾਇਆ ਜਾਵੇਗਾ । ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਇਹ ਉਪਰਾਲੇ ਕੀਤੇ ਜਾ ਰਹੇ, ਮਾਪਿਆਂ ਚ ਅਧਿਆਪਕਾਂ ਦੇ ਵਿੱਚ ਇਹ ਸੁਖਾਵਾਂ ਮਾਹੌਲ ਬਣਾਉਣ ਦੇ ਲਈ ਤੇ ਜਿਹੜੇ ਮਾਤਾ ਪਿਤਾ ਨੇ ਬੱਚਿਆਂ ਦੇ ਉਹ ਸਾਡੇ ਨਾਲ ਆਣ ਆਪਣੇ ਬੱਚਿਆਂ ਦੀ ਜਿਹੜੀਆਂ ਘਰ ਦੀਆਂ ਪ੍ਰੋਬਲਮਸ ਨੇ ਉਹ ਸਾਡੇ ਨਾਲ ਸਾਂਝੀ ਕਰਨ ਤੇ ਜਿਹੜੀ ਸਾਨੂੰ ਬੱਚਿਆਂ ਦੇ ਨਾਲ ਜੋ ਉਹਨਾਂ ਦੀ ਕਾਰਗੁਜ਼ਾਰੀ ਹ ਜਿਵੇਂ ਪੇਪਰ ਵੀ ਹੋਏ ਨੇ ਜਿਹੜੀਆਂ ਆਪਾਂ ਐਕਸਟਰਾ ਸਰਕਲ ਐਕਟੀਵਿਟੀਜ਼ ਨੇ ਉਹ ਵੀ ਆਪਾਂ ਕਰਵਾਉਂਦੇ ਰਹਿੰਦੇ ਆਂ ਤੇ ਉਹਦੇ ਬਾਰੇ ਆਪਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਜਿਹੜਾ ਉਹ ਜਾਨੂ ਕਰਵਾ ਸਕੇ ਰਿਜਲਟ ਆਪਾਂ ਨਾਲ ਪੇਪਰ ਹੋਏ ਆਂ ਉਹ ਪੇਪਰ ਜਿਹੜੇ ਨੇ ਚੈੱਕ ਹੋਏ ਨੇ ਜਿਹੜਾ ਸਾਡਾ ਸੀਸੀ ਰਜਿਸਟਰ ਹੈ ਉਹ ਤਿਆਰ ਹੋਇਆ ਉਥੋਂ ਆਪਾਂ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਦੱਸਣਾ ਹੈ ਕਿ ਇਹਦੇ ਵਿੱਚ ਜਿਹੜੀ ਇਹਨਾਂ ਦੀ ਕਾਰਗੁਜ਼ਾਰੀ ਹੈ ਬਹੁਤ ਵਧੀਆ ਰਹੀ ਹੈ ਕਿਸ ਵਿੱਚ ਥੋੜੀ ਕਮੀ ਹੈ ਤਾਂ ਕਿ ਜਿਸ ਤਰਾਂ ਸਾਡੀ ਬਾਹਰਵੀਂ ਜਮਾਤ ਦੀ ਕਲਾਸ ਹੈ ਇਹਦੇ ਵਿੱਚ ਆਪਾਂ ਬੱਚਾ ਦੱਸਾਂਗੇ ਕਿ ਬੋਰਡ ਦੀ ਕਲਾਸ ਹ ਇਹਨਾਂ ਵਿੱਚ ਕਿਹੜੇ ਕਿਹੜੇ ਜਿਹੜੇ ਪੁਆਇੰਟਸ ਨੇ ਉਹ ਜਿਆਦਾ ਜਰੂਰੀ ਨੇ ਜਿਹਦੇ ਨਾਲ ਜਿਹੜਾ ਬੱਚੇ ਨੇ ਉਹ ਅੱਛਾ ਸਕੋਰ ਕਰ ਸਕਦੇ ਆ ਬਹੁਤ ਵਧੀਆ ਲੱਗਾ ਇੱਕ ਹ ਤੇ ਪੀਟੀ ਮੀਟ ਰੱਖੀ ਗਈ ਹੈ ਉਹਦੇ ਨਾਲ ਨਾਲ ਇਹਨੂੰ ਹੋਰ ਰੋਚਕ ਬਣਾਉਣ ਦੇ ਲਈ ਜਿਹੜਾ ਸਾਨੂੰ ਇੰਸਟਰਕਸ਼ਨ ਆਈਆਂ ਕਿ ਸਕੂਲ ਨੂੰ ਜਿਹੜਾ ਇੱਕ ਗੇਟੂ ਗੈਦਰ ਫੰਕਸ਼ਨ ਦੇ ਰੂਪ ਵਿੱਚ ਜਿਹੜੀ ਹ ਉਹ ਵੀ ਕੀਤੀ ਜਾਏ ਔਰ ਬੱਚਿਆਂ ਚ ਤੇ ਬੱਚਿਆਂ ਦੇ ਮਾਤਾ ਪਿਤਾ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਬੱਚੇ ਜਿਹੜੇ ਨੇ ਉਹ ਮਤਲਬ ਜਿਹੜੇ ਅਲੱਗ ਅਲੱਗ ਐਕਟੀਵਿਟੀ ਦੇ ਵਿੱਚ ਭਾਗ ਵੀ ਲਏ ਰਹੇ ਹਨ । ਜਿਹੜੇ ਉਹਨਾਂ ਦੇ ਮਾਤਾ ਪਿਤਾ ਨੇ ਉਹ ਵੀ ਹੁਮ ਹੁਮਾ ਕੇ ਪਹੁੰਚ ਰਹੇ ਨੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਸਾਡੇ ਵਿਹੜੇ ਦੇ ਵਿੱਚ ਅੱਜ ਬਹੁਤ ਰੌਣਕਾਂ ਲੱਗੀਆਂ ਹੋਈਆਂ ਤੇ ਸਾਨੂੰ ਬੜਾ ਅੱਛਾ ਲੱਗ ਰਿਹਾ ਹੈ ।

ਇੱਸ ਮੌਕੇ ਸਟੂਡੈਂਟਸ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਸਕੂਲ ਵਿੱਚ ਪੀਟੀ ਮੀਟਿੰਗ ਰੱਖੀ ਗਈ ਹੈ ਤੇ ਇਹਦੇ ਨਾਲ ਨਾਲ ਸਾਡੇ ਟੀਚਰ ਨੇ ਦੱਸਿਆ ਸਾਡੇ ਪੇਰੈਂਟਸ ਬਾਰੇ ਤੇ ਨਾਲੇ ਸਾਡੇ ਸਕੂਲ ਬਾਰੇ ਵੀ ਕਿਹਾ ਗਿਆ ਤੇ ਪੇਰੈਂਟਸ ਸਾਡੇ ਸਾਡੀਆਂ ਘਰ ਦੇ ਵਿੱਚ ਜੋ ਜੋ ਅਸੀਂ ਕਰਦੇ ਆਂ ਸਾਡੇ ਸ਼ਿਕਾਇਤਾਂ ਲਗਾਈਆਂ ਗਈਆਂ ਹਨ ਤੇ ਸਾਡੇ ਟੀਚਰ ਨੇ ਸਾਡੇ ਕਮੀਆਂ ਤੇ ਖੂਬੀਆਂ ਵੀ ਦੱਸੀਆਂ ਨੇ ਤੇ ਰਿਜਲਟ ਬਾਰੇ ਵੀ ਦੱਸਿਆ ਹੈ ਤੇ ਸਾਡੇ ਨੰਬਰ ਵਧੀਆ ਆਏ ਹਨ ਤੇ ਅਸੀਂ ਪਾਸ ਹੋ ਗਏ ਹਾਂ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਤੇ ਸਾਡੇ ਪੇਰੈਂਟਸ ਵੀ ਆਏ ਆ ਬਹੁਤ ਵਧੀਆ ਲੱਗਾ ਇਹਦੇ ਨਾਲ ਬੱਚੇ ਹੋਰ ਵੀ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਹਨ ਹੋਰ ਵੀ ਵਧੀਆ ਆਪਣੇ ਨੰਬਰ ਲਿਆ ਸਕਦੇ ਹਨ। ਸਟੂਡੈਂਟਸ ਨੇ ਕਿਹਾ ਕਿ ਸਾਨੂੰ ਇਸ ਪੀਟੀ ਮੀਟਿੰਗ ਨਾਲ ਇਹ ਵੀ ਪਤਾ ਲੱਗੇਗਾ ਕਿ ਅਸੀਂ ਕਿਸ ਸਬਜੈਕਟ ਦੇ ਵਿੱਚ ਕਮਜ਼ੋਰ ਹਾਂ ਤੇ ਸਾਨੂੰ ਕਿ ਸਬਜੈਕਟ ਵਿੱਚ ਹੋਰ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਆਪਣੇ ਟੀਚਰ ਨੂੰ ਕਹਿ ਕੇ ਉਸ ਸਬਜੈਕਟ ਵਿੱਚ ਵਧੀਆ ਨੰਬਰ ਲੈ ਸਕਦੇ ਹਾਂ ਉਨ੍ਹਾਂ ਕਿਹਾ ਕਿ ਜਿਵੇਂ ਕਿ ਹੁਣ ਨਾਲ ਫੰਕਸ਼ਨ ਰੱਖਿਆ ਗਿਆ ਹੈ ਤੇ ਇਹਦੇ ਨਾਲ ਹੋਰ ਵੀ ਜਾਗਰੂਕਤਾ ਪੈਦਾ ਹੁੰਦੀ ਹੈ ਤੇ ਬੱਚਿਆਂ ਦਾ ਪੜ੍ਹਾਈ ਦੇ ਨਾਲ ਨਾਲ ਮਨੋਰੰਜਨ ਵੀ ਹੁੰਦਾ ਹੈ।


ਇਸ ਮੌਕੇ ਸਕੂਲੇ ਪੁੱਜੇ ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਕਿ ਜਿਹੜੀ ਇਹ ਪੇਰੈਂਟ ਮੀਟਿੰਗ ਰੱਖੀ ਗਈ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਸਾਨੂੰ ਇਹ ਵੀ ਪਤਾ ਚੱਲ ਸਕੇਗਾ ਕਿ ਸਾਡਾ ਬੱਚਾ ਪੜ੍ਹਾਈ ਦੇ ਵਿੱਚ ਕਿਹੜੇ ਸਬਜੈਕਟ ਵਿੱਚ ਕਮਜ਼ੋਰ ਹੈ ਤੇ ਗਾਂ ਇਸ ਨੂੰ ਹੋਰ ਕਿਹੜੇ ਸਬਜੈਕਟ ਵਿੱਚ ਮਿਹਨਤ ਕਰਨ ਦੀ ਲੋੜ ਹੈ ਜਿਹਦੇ ਨੰਬਰ ਵਧੀਆ ਆ ਸਕਣ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਵੱਲੋਂ ਇਹੋ ਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਜਿਹਦੇ ਵਿੱਚ ਬੱਚੇ ਦਾ ਸਿੱਖਿਆ ਦਾ ਮਿਆਰ ਉੱਪਰ ਉੱਠਦਾ ਹੈ ਤੇ ਬੱਚੇ ਦਾ ਪੜਾਈ ਵਿੱਚ ਮਨ ਵੀ ਲੱਗਦਾ ਹੈ ਅੱਜ ਸਕੂਲ ਵਿੱਚ ਸਰਕਾਰ ਉਹਨਾਂ ਨੇ ਫੰਕਸ਼ਨ ਵੀ ਸ਼ੁਰੂ ਕਰਵਾਏ ਗਏ ਹਨ ਬਹੁਤ ਵਧੀਆ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਹੀ ਉਹਨਾਂ ਕਿਹਾ ਕਿ ਬੱਚੇ ਕਹਿੰਦਾ ਰਿਜ਼ਲਟ ਵੀ ਅੱਜ ਸਾਹਮਣੇ ਆਇਆ ਤੇ ਬਹੁਤ ਵਧੀਆ ਨੰਬਰਾਂ ਤੇ ਨਾਲ ਬੱਚੇ ਪਾਸ ਹੋਏ ਹਨ ਤੇ ਉਮੀਦ ਹੈ ਕਿ ਜੇਕਰ ਸਰਕਾਰ ਦੇ ਅਜਿਹੇ ਉਪਰਾਲੇ ਰਹੇ ਤਾਂ ਬੱਚੇ ਹੋਰ ਵਧੀਆ ਨੰਬਰ ਲੈ ਕੇ ਆਪਣਾ ਤੇ ਸਕੂਲ ਦਾ ਤੇ ਮਾਪਿਆਂ ਦਾ ਨਾ ਜਰੂਰ ਰੋਸ਼ਨ ਕਰਨਗੇ

Exit mobile version