Site icon SMZ NEWS

ਵੋਟਾਂ ਦੌਰਾਨ ਮਾਹੌਲ ਭੱਖਿਆ ਦੇਖੋ ਮੋਕੇ ਦੀਆਂ ਲਾਈਵ ਤਸਵੀਰਾਂ

ਚੋਗਾਵਾਂ, 15 ਅਕਤੂਬਰ () ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਪ੍ਰੋਜੈਕਟਿੰਗ ਅਫਸਰ ਨੂੰ ਲੈ ਕੇ ਪਿੰਡ ਵਾਸੀਆਂ ਧਰਨਾ ਲਗਾ ਕੇ ਵੋਟਾਂ ਸ਼ੁਰੂ ਨਹੀਂ ਹੋਣ ਦਿੱਤੀਆਂ ਗਈਆਂ। ਰੋਸ ਧਰਨਾ ਨੂੰ ਸੰਬੋਧਨ ਕਰਦਿਆਂ ਮੱਸੂ ਸਿੰਘ ਭੱਗੂਪੁਰ ਬੇਟ, ਰਸ਼ਪਾਲ ਸਿੰਘ, ਸਾਬਕਾ ਸਰਪੰਚ ਸ਼ਰਮਾ, ਸਤਨਾਮ ਸਿੰਘ ਫੌਜੀ, ਸੋਹਣ ਸਿੰਘ, ਪ੍ਰਗਟ ਸਿੰਘ ਆਦਿ ਨੇ ਕਿਹਾ ਕਿ ਮਿਲੀ ਭੁਗਤ ਨਾਲ ਪਿੰਡ ਵਿੱਚ ਪਿੰਡ ਦਾ ਹੀ ਪ੍ਰੋਜੈਕਟਿੰਗ ਅਫਸਰ ਮਨਜੀਤ ਸਿੰਘ ਲਗਾਇਆ ਗਿਆ। ਵੋਟਾਂ ਵਿੱਚ ਪੱਖ-ਪਾਤ ਕੀਤਾ ਜਾਵੇਗਾ। ਉਨ੍ਹਾਂ ਇਕ ਸੁਰ ਵਿੱਚ ਕਿਹਾ ਕਿ ਜੇਕਰ ਪ੍ਰੋਜੈਕਟਿੰਗ ਅਫਸਰ ਨੂੰ ਨਾ ਬਦਲਿਆ ਗਿਆ ਤਾਂ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਗਿਆ ਤੇ ਪਿੰਡ ਵਾਸੀ ਧਰਨੇ ਉੱਪਰ ਬੈਠ ਗਏ

Exit mobile version