ਅੰਮ੍ਰਿਤਸਰ ਦੇਰ ਰਾਤ ਥਾਣਾ ਸੀ ਡਵੀਜ਼ਨ ਦੇ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਤਲਬੀਰ ਸਿੰਘ ਗਿੱਲ ਤੇ ਉਹਨਾਂ ਦੇ ਸਾਥੀਆਂ ਵਲੋਂ ਧਰਨਾ ਲਗਾਈਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਐਸਐਚਉ ਦਾ ਗੰਨਮੈਨ ਕਿੱਸੇ ਪਟਾਕੇ ਵੇਚਣ ਦਾ ਮੰਜਾ ਲਗਾਉਣ ਵਾਲ਼ੇ ਇਕ ਗ਼ਰੀਬ ਵਿਅਕਤੀ ਕੋਲੋ ਦਸ ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ ,ਜਦੋਂ ਉਸ ਨੇ ਪੁਲਿਸ ਵਾਲਿਆਂ ਨੂੰ 10ਹਜ ਰੁਪਆ ਨਹੀਂ ਦਿੱਤਾ ਤੇ ਪੁਲਿਸ ਵਾਲੇ ਉਸਨੂੰ ਉਸਦੇ ਘਰੋਂ ਚੁੱਕ ਕੇ ਥਾਣੇ ਲੈ ਆਏ ਉਸਨੂੰ ਹਵਾ ਲਾਤ ਵਿੱਚ ਬੰਦ ਕਰ ਦਿੱਤਾ ਜਦੋਂ ਉਸਦੇ ਘਰ ਜਾਣੇ ਸਾਨੂੰ ਫੋਨ ਕੀਤਾ ਤੇ ਸਾਨੂੰ ਸਾਰੀ ਗੱਲ ਦੱਸੀ ਤਾਂ ਅਸੀਂ ਮੌਕੇ ਤੇ ਪੁੱਜੇ ਅਸੀਂ ਐਸ ਐਚ ਓ ਨਾਲ ਗੱਲਬਾਤ ਕੀਤੀ ਤੇ ਐਸਐਚ ਓ ਦਾ ਕਹਿਣਾ ਸੀ ਕਿ ਇਹ ਨਜਾਇਜ਼ ਪਟਾਕੇ ਵੇਚ ਰਿਹਾ ਹੈ ਉਹਨਾਂ ਕਿਹਾ ਕਿ ਸਾਰੀ ਦੁਨੀਆਂ ਪਟਾਕੇ ਵੇਚ ਰਹੀ ਹ ਗੁੱਜਰਪੁਰੇ ਸ਼ਰੇਆਮ ਨਸ਼ਾ ਵਿਚ ਰਿਹਾ ਲੋਕ ਕੁਰਾਹੀ ਕੁਰਾਹੀ ਕਰ ਰਹੇ ਪਰ ਐਸ ਐਚ ਓ ਦਾ ਧਿਆਨ ਉਸ ਨਸ਼ੇ ਵੱਲ ਨਹੀਂ ਜਾ ਰਿਹਾ ਘਰ ਘਰ ਵਿੱਚ ਪਟਾਕੇ ਬਣ ਰਹੇ ਹਨ ਉਹਨਾਂ ਦਾ ਧਿਆਨ ਉਸ ਵੱਲ ਨਹੀਂ ਜਾ ਰਿਹਾ ਕਿਉਂਕਿ ਉਥੋਂ ਉਸ ਨੂੰ ਪੈਸੇ ਮਿਲਦੇ ਹਨ। ਜਿਸ ਦੇ ਚਲਦੇ ਇੱਕ ਗਰੀਬ ਪਟਾਕੇ ਵੇਚਣ ਵਾਲਾ ਜੋ ਕਿ ਮੰਜਾ ਲਗਾ ਕੇ ਪਟਾਕੇ ਵੇਚ ਰਿਹਾ ਤੇ ਉਸ ਨੂੰ ਚੁੱਕ ਕੇ ਲੈ ਆਂਦਾ ਕਿਉਂਕਿ ਉਸਨੇ 10ਹਜ ਨਹੀਂ ਦਿੱਤਾ ਜਿਸਦੇ ਚਲਦੇ ਅਸੀਂ ਇਸਦੀ ਸ਼ਿਕਾਇਤ ਐਸਪੀ ਨੂੰ ਵੀ ਕੀਤੀ ਤੇ ਕਮਿਸ਼ਨਰ ਸਾਹਿਬ ਨੂੰ ਵੀ ਕੀਤੀ ਜਿੰਨਾ ਚਿਰ ਤੱਕ ਸਾਡੇ ਬੰਦੇ ਰਿਹਾ ਨਹੀਂ ਕੀਤੇ ਜਾਂਦੇ ਅਸੀਂ ਉਹਨਾਂ ਚਿਰ ਤੱਕ ਉਤਰਨਾ ਨਹੀਂ ਚੁੱਕਾਂਗੇ। ਉੱਥੇ ਉਹਨਾਂ ਕਿਹਾ ਕਿ ਐਸਐਚ ਓ ਵਾਲਮੀਕੀ ਬਰਾਦਰੀ ਦਾ ਹੋਣ ਕਰਕੇ ਸਾਡੇ ਤੇ ਰੋਬ ਪਾ ਰਿਹਾ ਸੀ ਤੇ ਆਪਣੇ ਵਾਲਮੀਕਿ ਭਾਇਚਾਰੇ ਦੇ ਬੰਦੇ ਬੁਲਾ ਕੇ ਸਾਡੇ ਖ਼ਿਲਾਫ਼ ਭੜਕਾ ਰਿਹਾ ਸੀ।ਸਾਡੇ ਤੋਂ ਜਿਆਦਾ ਵਾਲਮੀਕੀ ਤੀਰਥ ਦਾ ਸਨਮਾਨ ਹੋਰ ਕੋਈ ਨਹੀਂ ਕਰ ਸਕਦਾ। ਅਸੀਂ ਦਿਨ ਰਾਤ ਉੱਥੇ ਸੇਵਾ ਕਰਦੇ ਰਹੇ ਹਾਂ ਉਹਨਾਂ ਕਿਹਾ ਕਿ ਐਸਐਚਓ ਗੈਂਗਸਟਰਾਂ ਦੇ ਨਾਲ ਰਲਿਆ ਹੋਇਆ ਸੀ ਇਸਦੀ ਪਹਿਲੋਂ ਵੀ ਪੁਲਿਸ ਕਮਿਸ਼ਨਰ ਵੱਲੋਂ ਬਦਲੀ ਕੀਤੀ ਗਈ ਸੀ ਇਸ ਤੋਂ ਬਾਅਦ ਇਸ ਨੇ ਤਰਲੇ ਮਿਨਤ ਕਰਵਾ ਕੇ ਫਿਰ ਬਦਲੀ ਅੰਮ੍ਰਿਤਸਰ ਵਿੱਚ ਕਰਵਾ ਲਈ ਉਹਨਾਂ ਕਿਹਾ ਕਿ ਸਰੇ ਐਸਐਚ ਓ ਪੈਸੇ ਚੁੱਕ ਰਿਹਾ ਹੈ ਤੇ ਗਰੀਬ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤੇ ਇਸ ਦੀ ਬਦਲੀ ਕੀਤੀ ਜਾਵੇ ਉਥੇ ਹੀ ਮੌਕੇ ਤੇ ਪੁੱਜੇ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ ਤੇ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਉਹਨਾਂ ਬੰਦਿਆਂ ਨੂੰ ਰਿਹਾ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਲਮ ਵਿਜੇ ਸਿੰਘ ਨੇ ਕਿਹਾ ਕਿ ਥੋੜੀ ਗਲਤ ਫਹਿਮੀ ਹੋਣ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ ਹੁਣ ਸਾਰੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ।