ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਪੰਜਾਬ ਆੜਤੀਆਂ ਵਿਚਾਲੇ ਹੋਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਆੜਤੀਆਂ ਦੀਆਂ ਕੁਝ ਮੰਗਾਂ ਮੰਨਣ ‘ਤੇ ਸਹਿਮਤੀ ਬਣ ਗਈ ਹੈ, ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਆੜਤੀਆਂ ਦੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ ਹਨ। ਜਿਸਦੇ ਚਲਦੇ ਪੰਜਾਬ ਦੇ ਆੜਤੀਆਂ ਵਿੱਚ ਖੁਸ਼ੀ ਦਾ ਮਾਹੌਲ, ਵੇਖਣ ਨੂੰ ਮਿਲਿਆ ਇੱਸ ਮੋਕੇ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿੱਚ ਆੜਤੀਆਂ ਨੇ ਲੱਡੂ ਵੰਡ ਕੇ ਅਤੇ ਇੱਕ ਦੂਜੇ ਦੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਮਨਾਈ ਇਸ ਮੌਕੇ ਆੜਤੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ, ਇਸ ਨਾਲ ਆੜਤੀਆਂ ਨੂੰ ਬਹੁਤ ਫਾਇਦਾ ਹੋਵੇਗਾ, ਉਹਨਾਂ ਕਿਹਾ ਕਿ ਪਿਛਲੇ ਦੋ ਤਿੰਨ ਸਾਲ ਤੋਂ ਆੜਤੀਆਂ ਦੀਆਂ ਕਮਿਸ਼ਨ ਨੂੰ ਲੈ ਕੇ ਜੋ ਮੰਗਾਂ ਸਨ ਉਸ ਨੂੰ ਪੰਜਾਬ ਸਰਕਾਰ ਵੱਲੋਂ ਮੰਨ ਲਿਆ ਗਿਆ ਹੈ। ਉਹਨਾਂ ਕਿਹਾ ਕਿ ਸਾਡਾ ਸੰਘਰਸ਼ ਕਰਨ ਦਾ ਜਾਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦੇਣ ਦਾ ਕੋਈ ਇਰਾਦਾ ਨਹੀਂ ਸੀ। ਆਪਣੀਆਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਸਾਂ ਉਹਨਾਂ ਕਿਹਾ ਕਿ ਸਾਡੀ ਰੋਜੀ ਰੋਟੀ ਤੇ ਜਦੋਂ ਲੱਤ ਵੱਜ ਰਹੀ ਸੀ ਜਿਸ ਦੇ ਚਲਦੇ ਕਿਸਾਨ ਅਤੇ ਆੜਤੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਕੋਲੋਂ ਆਪਣੇ ਹੱਕ ਲੈਣ ਵਾਸਤੇ ਇਹ ਸੰਘਰਸ਼ ਕੀਤਾ। ਉਹਨਾਂ ਕਿਹਾ ਕਿ ਜਿਹਦੇ ਚਲਦੇ ਸਾਨੂੰ ਹੜਤਾਲ ਕਰਨੀ ਪਈ ਪਰ ਅੱਜ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਸੀਂ ਧੰਨਵਾਦੀ ਆਂ ਸਰਕਾਰ ਦੇ ਜਿਨਾਂ ਨੇ ਕਿਸਾਨਾਂ ਨੂੰ ਵੀ ਤੇ ਆੜਤੀਆਂ ਨੂੰ ਵੀ ਖੱਜਲ ਖਰਾਬ ਨਹੀਂ ਹੋਣ ਦਿੱਤਾ ਉਹਨਾਂ ਕੇ ਮੰਗਾਂ ਤੇ ਬਹੁਤ ਜਿਆਦਾ ਸੀ ਪਰ ਹਰੇਕ ਮੰਗ ਮੰਨੀ ਵੀ ਨਹੀਂ ਜਾਂਦੀ ਪਰ ਸਰਕਾਰ ਨੇ ਚਲ ਸਾਡੀਆਂ ਮੰਗਾਂ ਮੰਨ ਸਾਨੂੰ ਜੋ ਫਾਇਦਾ ਪਹੁੰਚਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਸ ਦੇ ਚਲਦੇ ਅੱਜ ਮੰਡੀ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਪੰਜਾਬ ਦੇ ਆੜਤੀਆਂ ਦੀਆਂ ਹੋਰ ਮੰਗਾਂ ‘ਤੇ ਵੀ ਗੌਰ ਕਰੇਗੀ ਅਤੇ ਉਨ੍ਹਾਂ ਨੂੰ ਵੀ ਹੱਲ ਕਰੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਅਤੇ ਪੰਜਾਬ ਦੇ ਆੜਤੀਆਂ ਵਿਚਾਲੇ ਹੋਈ ਮੀਟਿੰਗ ਦੌਰਾਨ ਮੰਗਾਂ ‘ਤੇ ਬਣੀ ਸਹਿਮਤੀ।
October 8, 20240
Related Articles
March 4, 20230
विराट-अनुष्का महाकाल मंदिर पहुंचे, भस्म आरती में शामिल हुए और भगवान का आशीर्वाद लिया
विराट कोहली और अनुष्का शर्मा आज सुबह महाकाल मंदिर पहुंचे। दोनों ने सुबह 4 बजे भस्म आरती की। भगवान का आशीर्वाद लिया। दर्शन के बाद विराट ने मीडिया से जय महाकाल कहा। अनुष्का ने कहा कि भगवान महाकाल का आशी
Read More
July 15, 20200
ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਕਰੋਨਾ ਯੋਧਿਆਂ ਦਾ ਅੱਜ ਮਿਸ਼ਨ ਫਤਿਹ ਤਹਿਤ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ
ਸਨਮਾਨ ਸਮਾਰੋਹ ਵਿਚ ਐਸਐਮਓ ਡਾ. ਬਬਿਤਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਕ੍ਰਮਚਾਰੀ ਸ਼ਾਮਿਲ ਹੋਏ...
ਕਰੋਨਾ ਮਹਾਂਮਾਰੀ ਦੌਰਾਨ ਵੀ ਲਗਾਤਾਰ ਕੰਮ ਕਰਨ ਵਾਲੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਕਰੋਨਾ ਯੋਧਿਆਂ ਦਾ ਅੱਜ ਮਿਸ਼ਨ ਫਤਿਹ ਤਹਿਤ ਸੀਨੀਅਰ ਮੈਡ
Read More
February 7, 20220
ਡੇਰੇ ਦਾ ਟਵੀਟ, ਕਿਹਾ- ‘ਅਫਵਾਹਾਂ ‘ਚ ਨਾ ਆਓ, ਗੁਰੂ ਜੀ ਦਰਸ਼ਨਾਂ ਨੂੰ ਲੈ ਕੇ ਦੱਸ ਦਿੱਤਾ ਜਾਵੇਗਾ’
ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨ ਦੀ ਪੈਰੋਲ ਦਿੱਤੀ ਗਈ ਹੈ। ਜਿਸ ਤੋਂ ਬਾਅਦ ਸੁਨਾਰੀਆ ਜੇਲ੍ਹ ਦੇ ਬਾਹਰ ਸਿਕਿਓਰਿਟੀ ਵਧਾ ਦਿੱਤੀ ਗਈ ਹੈ। ਪੈਰੋਲ ਮਿਲਣ ਤੋਂ ਬਾਅਦ ਰਾਮ ਰ
Read More
Comment here