News

ਬਟਾਲਾ ਕਾਦੀਆਂ ਰੋਡ ਤੇ ਹੋਏ ਅੱਜ ਦਰਦਨਾਕ ਐਕਸੀਡੈਂਟ ਦੇ ਕੁਝ ਜ਼ਖਮੀ ਅੰਮ੍ਰਿਤਸਰ ਹਸਪਤਾਲ ਵਿੱਚ ਕਰਵਾਏ ਗਏ ਦਾਖਲ

ਸ਼ੁਰੂਆਤੀ ਖ਼ਬਰਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 5 ਤੋਂ ਵਧੇਰੇ ਦੱਸੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਵੀ ਹੋ ਸਕਦਾ ਹੈ। ਇਹ ਖੌਫ਼ਨਾਕ ਮੰਜ਼ਰ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਪੂਰੇ ਸ਼ਹਿਰ ‘ਚ ਸੋਗ ਪਰਸ ਗਿਆ ਹੈ। ਜਖਮੀਆਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕੀਤਾ ਗਿਆ ਜਖਮੀਆਂ ਦੀ ਕੁੱਲ ਗਿਣਤੀ ਅੱਠ ਹੈ ਜਿਨਾਂ ਵਿੱਚੋਂ ਤਿੰਨ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ ਅਤੇ ਪੰਜ ਅਮਨਦੀਪ ਹੋਸਪਿਟਲ ਦਾਖਲ ਕਰਵਾਏ ਗਏ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਕਹਿਣਾ ਹੈ ਕਿ ਸਭ ਦਾ ਇਲਾਜ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਵੀ ਫਰੀ ਆਫ ਕੋਸਟ ਕਰਵਾਇਆ ਜਾਏਗਾ, ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਜਿੰਨੇ ਵੀ ਮਰੀਜ਼ ਅੰਮ੍ਰਿਤਸਰ ਹਸਪਤਾਲ ਵਿੱਚ ਦਾਖਿਲ ਹੋਏ ਹਨ ਉਹਨਾਂ ਦਾ ਸਾਰਿਆਂ ਦਾ ਇਲਾਜ ਮੁਫਤ ਕਰ ਰਹੇ ਹਾਂ। ਕਿਸੇ ਦਾ ਵੀ ਇੱਕ ਪੈਸਾ ਨਹੀਂ ਖਰਚ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਮਨਦੀਪ ਹਸਪਤਾਲ ਦੇ ਵਿੱਚ ਇੱਕ ਮਰੀਜ਼ ਸੀਰੀਅਸ ਹੈ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਹੜੇ ਗੁਰੂ ਨਾਨਕ ਦੇਵ ਹਸਪਤਾਲਾਂ ਨੂੰ ਉਹ ਖਤਰੇ ਤੋਂ ਬਾਹਰ ਹਨ ਉਹਨਾਂ ਦਾ ਇਲਾਜ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਅਜੇ ਸਾਨੂੰ ਇਹ ਜਾਣਕਾਰੀ ਨਹੀਂ ਹਾਸਲ ਹੋ ਸਕੀ ਕਿ ਇਹ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਹੈ ਇਸ ਦੇ ਬਾਰੇ ਵੀ ਜਲਦੀ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਉਥੇ ਹੀ ਅਸੀਂ ਟੂਲ ਫਰੀ ਨੰਬਰ ਵੀ ਇਹਨਾਂ ਦੇ ਲਈ ਜਾਰੀ ਕਰ ਰਹੇ ਹਾਂ।

Comment here

Verified by MonsterInsights