ਬ੍ਰਹਮ ਗਿਆਨੀ ਸਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਤੋ ਸਾਨੂੰ ਜੀਵਨ ਚ ਬਹੁਤ ਸਾਰੀ ਪ੍ਰੇਰਨਾ ਲੈਣੀ ਚਾਹੀਦੀ ਹੈ ਇਹ ਵਿਚਾਰ ਗੁਰਦੁਆਰਾ ਬਾਬਾ ਦਰਸ਼ਨ ਸਿੰਘ ਜਿਹੜੇ ਜਨਮ ਸਥਾਨ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਆਸਰਾ ਲੈਂਦਿਆਂ ਬਾਬਾ ਗੁਰਦੇਵ ਸਿੰਘ ਬਿੱਲਾ ਦੀ ਅਗਵਾਈ ਹੇਠ ਸਮੂਹ ਸਾਧ ਸੰਗਤ ਵੱਲੋਂ ਰੱਖੇ ਗੁਰਮੁਖ ਸਮਾਗਮ ਦੌਰਾਨ ਸਾਹਿਬ ਗਿਆਨੀ ਜਸਵੰਤ ਸਿੰਘ ਵਿਸ਼ੇਸ਼ ਤੌਰ ਤੇ ਧਾਰਮਿਕ ਸਟੇਜ ਉੱਪਰ ਸੰਗਤਾਂ ਦੇ ਸਨਮੁੱਖ ਹੁੰਦਿਆਂ ਵਿਚਾਰ ਸਾਂਝੇ ਕੀਤੇ ਉਹਨਾਂ ਕਿਹਾ ਕਿ ਜਿੱਥੇ ਦੇਸ਼ ਵਿਦੇਸ਼ ਵਿੱਚ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਜਗ੍ਹਾ ਉੱਪਰ ਇਹ ਦੀਵਾਨ ਹਰ ਸਾਲ ਸਜਾਏ ਜਾਂਦੇ ਹਨ ਸਾਧੂ ਦੀ ਕਮਾਈ ਬੋਲਦੀ ਹੈ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਭਾਈ ਅਵਤਾਰ ਸਿੰਘ ਭਾਈ ਮਨਜੀਤ ਸਿੰਘ ਭਾਈ ਬੂਟਾ ਸਿੰਘ ਤੇ ਕਵੀਸ਼ਰੀ ਭਾਈ ਸੁਵਿੰਦਰ ਸਿੰਘ ਇਹਨਾਂ ਵੱਲੋਂ ਹਾਜ਼ਰੀਆਂ ਪਈਆਂ ਗਈਆਂ ਅਤੇ ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਲੱਗੇ ਅਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਉਹਨਾਂ ਹਾਜ਼ਰੀ ਭਰੀ ਅਤੇ ਇੱਥੇ ਸਥਾਨ ਉੱਪਰ ਹਰ ਕਿਸੇ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਜੋ ਵੀ ਕੋਈ ਆ ਸੱਚੇ ਮਨ ਨਾਲ ਆਸ ਲੈ ਕੇ ਆਉਂਦਾ ਹੈ ਉਹ ਖਾਲੀ ਹੱਥ ਨਹੀਂ ਜਾਂਦਾ ਸਭ ਦੀਆਂ ਆਸਾਂ ਮਿਲਦਾ ਪੂਰੀਆਂ ਹੁੰਦੀਆਂ ਹਨ