News

ਨਵੀਂ ਕਾਰ ਤੇ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ |

ਅੰਮ੍ਰਿਤਸਰ ਦੇ ਝਬਾਲ ਰੋਡ ਤੇ ਸਥਿਤ ਮੂਲੇ ਚੱਕ ਪਿੰਡ ਵਿੱਚ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਇੱਕ ਪਰਿਵਾਰ ਦੀ ਘਰ ਹਾਦਸਾ ਗ੍ਰਸਤ ਹੋ ਗਿਆ ਜਾਣਕਾਰੀ ਮੁਤਾਬਕ ਇੱਕ ਕਾਰ ਮੂਲੇ ਚੱਕ ਪਿੰਡ ਚੋਂ ਨਿਕਲਦੀ ਨਹਿਰ ਦੇ ਸੂਏ ਚ ਜਾ ਡਿੱਗੀ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਕਾਰ ਦੇ ਪਰਖੱਚੇ ਤੱਕ ਉੱਡ ਗਏ। ਇਸ ਦੌਰਾਨ ਪਿੰਡ ਦੇ ਹੀ ਲੋਕਾਂ ਨੇ ਦੱਸਿਆ ਕਿ ਇਹ ਮੂਲ ਚੱਕ ਪਿੰਡ ਤੋਂ ਝਬਾਲ ਰੋਡ ਦੇ ਨਾਲ ਜੋੜਦੀ ਪਿੰਡ ਦੀ ਇਕਲੌਤੀ ਸੜਕ ਹੈ ਲੇਕਿਨ ਇਸ ਤੇ ਨਹਿਰ ਦੇ ਸੂਏ ਦਾ ਪੁੱਲ ਬਹੁਤਾ ਹੀ ਭੀੜ ਹੈ ਜਿਸ ਕਾਰਨ ਆਏ ਦਿਨ ਹੀ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਅਸੀਂ ਫਿਰ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਪੁੱਲ ਨੂੰ ਥੋੜਾ ਜੋੜਾ ਕੀਤਾ ਜਾਵੇ।

ਦੂਜੇ ਪਾਸੇ ਇਸ ਸੰਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਪਿੰਡ ਮੂਲੇ ਚੱਕ ਦੇ ਇੱਕ ਪਰਿਵਾਰ ਵੱਲੋਂ ਨਵੀਂ ਕਾਰ ਖਰੀਦ ਕੇ ਮੱਥਾ ਟੇਕਣ ਦੀ ਉਹ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਵਿੱਚ ਗਏ ਸੀ ਅਤੇ ਜਦੋਂ ਉਹ ਵਾਪਸ ਆਪਣੇ ਪਿੰਡ ਪਹੁੰਚੇ ਤਾਂ ਉਦੋਂ ਮੂਲੇ ਚੱਕ ਨਹਿਰ ਦੇ ਸੂਏ ਤੇ ਅੱਗੋਂ ਆ ਰਹੇ ਮੋਟਰਸਾਈਕਲ ਕਾਰਨ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਨਹਿਰ ਦੇ ਸੂਏ ਵਿੱਚ ਜਾ ਡਿੱਗੀ। ਅਤੇ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਦੂਜੇ ਪਾਸੇ ਪਰਿਵਾਰ ਵੱਲੋਂ ਵੀ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਕਰਵਾਈ ਜਾ ਰਹੀ

Comment here

Verified by MonsterInsights