News

ਸੰਸਦ ਮੈਂਬਰ ਔਜਲਾ ਤੇ ਸੂਬਾ ਪ੍ਰਧਾਨ ਕਿਰਨਪੀ੍ਤ ਮਿੱਠਾ ਨੇ ਸੌਂਪਿਆ ਨਿਯੁਕਤੀ ਪੱਤਰ |

ਅੰਮਿ੍ਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਕਾਂਗਰਸ ਕਿਸਾਨ ਕਮੇਟੀ ਦੇ ਪ੍ਰਧਾਨ ਸ੍ ਕਿਰਨਪ੍ਰੀਤ ਸਿੰਘ ਮਿੱਠਾ ਵੱਲੋਂ ਅੱਜ ਪਿੰਡ ਕੰਬੋਅ ਚ ਪਿੰਡ ਦੇ ਸੀਨੀਅਰ ਕਾਂਗਰਸੀ ਆਗੂ ਹਰਇਕਬਾਲ ਸਿੰਘ ਭੋਲਾ ਸਾਬਕਾ ਸਰਪੰਚ ਦੇ ਗ੍ਰਹਿ ਵਿਖੇ ਹਰਇਕਬਾਲ ਸਿੰਘ ਭੋਲਾ ਵੱਲੋਂ ਪਾਰਟੀ ਪ੍ਰਤੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਆਲ ਇੰਡੀਆ ਕਾਂਗਰਸ ਹਾਈ ਕਮਾਂਡ ਤੇ ਸੁਖਪਾਲ ਸਿੰਘ ਖਹਿਰਾ ਆਲ ਇੰਡੀਆ ਕਿਸਾਨ ਕਮੇਟੀ ਦੇ ਪ੍ਧਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਕਾਂਗਰਸ ਕਿਸਾਨ ਕਮੇਟੀ ਦੇ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ |

ਇਸ ਮੌਕੇ ਗੁਰਜੀਤ ਔਜਲਾ ਨੇ ਕਿਹਾ ਕਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਚ ਪੰਜਾਬ ਸੂਬੇ ਵਿੱਚ ਨਸ਼ਾਖੋਰੀ, ਰਿਸ਼ਵਤਖ਼ੋਰੀ, ਭਿ੍ਸਟਾਚਾਰੀ ਅਤੇ ਗੁੰਡਾਗਰਦੀ ਦਾ ਬੋਲਬਾਲਾ ਸਿਖਰਾਂ ਤੇ ਪੁੱਜ ਚੁੱਕਾ ਹੈ, ਪਹਿਲੀ ਵਾਰ ਪੰਜਾਬ ਦਾ ਇਤਿਹਾਸ ਬਣ ਗਿਆ ਹੈ ਕਿ ਇਹ ਸਰਕਾਰ ਹਰ ਪੱਖੋਂ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਦਿੱਲੀ ਅਤੇ ਪੰਜਾਬ ਸੂਬੇ ਦੇ ਲੋਕ ਡਾਢੇ ਪਰੇਸ਼ਾਨ ਹਨ ਇਸ ਲਈ ਅੱਜ ਦਿੱਲੀ ਅਤੇ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਯਾਦ ਕਰ ਰਹੇ ਹਨ।

ਉਹਨਾਂ ਕਿਹਾ ਕੀ ਸਰਕਾਰ ਕਦੇ ਇਸ਼ਤਿਹਾਰਾਂ ਨਾਲ ਨਹੀਂ ਚੱਲਦੀ ਜਦੋਂ ਕਿ ਸਰਕਾਰ ਵੱਖ ਵੱਖ ਲੋਕ ਭਲਾਈ ਸਕੀਮਾਂ, ਸੂਬੇ ਪ੍ਤੀ ਚੰਗੇ ਫੈਸਲੇ,ਵਿਕਾਸ ਕਾਰਜਾਂ ਸ਼ਾਂਤਮਈ ਮਾਹੌਲ ਨਾਲ ਚਲਦੀ ਹੈ।

Comment here

Verified by MonsterInsights