ਜਾਣਕਾਰੀ ਅਨੁਸਾਰ ਦੇਰ ਸ਼ਾਮ ਪਵਨ ਕੁਲੈਕਸ਼ਨ ਚੋਗਾਵਾਂ ਦੀ ਦੁਕਾਨ ਦੇ ਬਾਹਰ 2 ਅਣਪਛਾਤੇ ਵਿਅਕਤੀ ਆਏ ਜੋ ਪਿਸਟਲ ਤੇ ਹੋਰ ਹਥਿਆਰਾਂ ਨਾਲ ਲੈਸ ਸਨ ਜਿਨ੍ਹਾਂ ਨੇ ਆਉਂਦਿਆਂ ਹੀ ਸਿੱਧੀਆਂ ਗੋਲੀਆਂ ਦੁਕਾਨ ਉਤੇ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੁਕਾਨ ਮਾਲਕਾਂ ਨੇ ਅੰਦਰ ਲੁਕ ਕੇ ਆਪਣੀਆਂ ਜਾਨਾਂ ਬਚਾਈਆਂ। ਉੱਥੇ ਅਸੀਂ ਘਟਨਾ ਸਬੰਧੀ ਪਤਾ ਲੱਗਦੇ ਸੀ ਥਾਣਾ ਲੋਪੋਕੇ ਦੀ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਜਿਨਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਉੱਥੇ ਹੀ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਇਸ ਮੌਕੇ ਡੀਐਸਪੀ ਦਿਹਾਤੀ ਇੰਦਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਪਵਨ ਕਲੈਕਸ਼ਨ ਨਾਂ ਦੀ ਦੁਕਾਨ ਹੈ ਇੱਥੇ ਕੱਪੜੇ ਦਾ ਸ਼ੋਰੂਮ ਹੈ ਤੇ ਕੱਲ ਸ਼ਾਮ ਕਰੀਬ 7 ਵਜੇ ਫਾਇਰਿੰਗ ਹੋਈ ਸੀ ਤੇ ਇਹਦੇ ਸੰਬੰਧ ਦੇ ਵਿੱਚ ਜਿਹੜਾ ਹੈ ਦੋ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਾਂਗੇ। ਡੀਸੀਪੀ ਦਿਹਾਤੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਸਾਢੇ ਸੱਤ ਵਜੇ ਦੇ ਕਰੀਬ ਮੋਟਰਸਾਈਕਲ ਤੇ ਸਵਾਰ ਇਹ ਦੋ ਨੌਜਵਾਨ ਆਏ ਸਨ ਜਿਹੜੇ ਸੀਸੀਟੀਵੀ ਕੈਮਰੇ ਵਿੱਚ ਸਾਫ ਦਿਖਾਈ ਦੇ ਰਹੇ ਹਨ ਉਹਨਾਂ ਕਿਹਾ ਕਿ ਫਿਲਹਾਲ ਇਹ ਨਹੀਂ ਪਤਾ ਚੱਲ ਸਕਿਆ ਕਿ ਉਹਨਾਂ ਕਿੰਨੀਆਂ ਗੋਲੀਆਂ ਚਲਾਈਆਂ ਹਨ ਕਿ ਨੀਅਤ ਨਾਲ ਆਏ ਹਨ ਜਾਂ ਫਿਰੋਤੀ ਦੇ ਕਾਰਨ ਆਏ ਸਨ ਇਹ ਸਭ ਜਾਂਚ ਦਾ ਵਿਸ਼ਾ ਹੈ ਜਲਦੀ ਹੀ ਜਾਂਚ ਕਰ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਦੁਕਾਨਦਾਰ ਦਾ ਕਾਫੀ ਨੁਕਸਾਨ ਵੀ ਹੋਇਆ ਹੈ ।
ਅੰਮ੍ਰਿਤਸਰ ਦੇ ਕਸਬਾ ਚੋਗਾਵਾਂ ਚ ਕੱਪੜੇ ਦੀ ਦੁਕਾਨ ਤੇ ਸ਼ਰੇਆਮ ਗੋ/ਲੀ/ਆਂ ਚਲਾ ਕੀਤਾ ਹਮਲਾ |

Related tags :
Comment here