Site icon SMZ NEWS

ਘਰ ਦੇ ਅੰਦਰ ਬੈਠ ਮਕਾਨ Cctv ‘ਚ ਦੇਖ ਰਿਹਾ ਸੀ ਸਾਰੀ ਵਾਰਦਾਤ ਦੇਖੋ ਫਿਰ ਕੀ ਹੋਇਆ ਜਦੋਂ ਘਰ ਤੋਂ ਬਾਹਰ ਆਇਆ ਮਕਾਨ ਮਾਲਕ

ਜਲੰਧਰ ਸ਼ਹਿਰ ਵਿੱਚ ਨਿੱਤ ਦਿਨ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਅਣਸੁਣੀਆਂ ਹੁੰਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਜਲੰਧਰ ਦੇ ਲੰਬੀ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਨਕੋਦਰ ਤੋਂ ਆਪਣੇ ਰਿਸ਼ਤੇਦਾਰ ਦੇ ਘਰ ਠਹਿਰੇ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰਨ ਆਏ ਇੱਕ ਨੌਜਵਾਨ ਨੇ ਫ਼ਰਾਰ ਹੋ ਗਿਆ।

ਜਾਣਕਾਰੀ ਅਨੁਸਾਰ ਮੋਟਰਸਾਈਕਲ ਮਾਲਕ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਨਕੋਦਰ ਤੋਂ ਆਪਣੇ ਰਿਸ਼ਤੇਦਾਰ ਦੇ ਘਰ ਜਲੰਧਰ ਲੰਮਾ ਪਿੰਡ ਇਲਾਕੇ ‘ਚ ਆਇਆ ਹੋਇਆ ਸੀ। ਕਿ ਉਸ ਨੇ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ। ਫਿਰ ਰਾਤ ਕਰੀਬ 1 ਵਜੇ ਇਕ ਨੌਜਵਾਨ ਚਾਬੀ ਨਾਲ ਮੋਟਰਸਾਈਕਲ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਜਦੋਂ ਮੋਟਰਸਾਈਕਲ ਨਾ ਖੁੱਲ੍ਹਿਆ ਤਾਂ ਉਹ ਉਥੋਂ ਚਲਾ ਗਿਆ। ਘਰ ਦੇ ਅੰਦਰ ਬੈਠਾ ਆਕਾਸ਼ਦੀਪ ਸੀਸੀਟੀਵੀ ਕੈਮਰੇ ਰਾਹੀਂ ਇਹ ਸਭ ਦੇਖ ਰਿਹਾ ਸੀ। ਜਦੋਂ ਉਸ ਨੇ ਨੌਜਵਾਨ ਨੂੰ ਇਹ ਅਪਰਾਧ ਕਰਦੇ ਦੇਖਿਆ ਤਾਂ ਉਹ ਤੁਰੰਤ ਘਰੋਂ ਬਾਹਰ ਆ ਗਿਆ। ਅਤੇ ਉਸ ਨੇ ਮੋਟਰਸਾਈਕਲ ਚੋਰ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਦੀ ਚੰਗੀ ਤਰ੍ਹਾਂ ਪਰੇਡ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।

Exit mobile version