ਮਾਮਲਾ ਗਹਿਰੀ ਮੰਡੀ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋ ਸਾਹਮਣੇ ਆਇਆ ਹੈ ਜਿਥੇ ਪਿੰਡ ਦੇ ਸਾਬਕਾ ਸਰਪੰਚ ਵਲੋ ਸਕੂਲ ਦੇ ਪ੍ਰਿੰਸੀਪਲ ਤੇ ਸੰਗੀਨ ਆਰੋਪ ਲਗਾਉਂਦਿਆ ਜਿਥੇ ਸਰਕਾਰ ਵਲੋ ਮਿਲੀ ਦਸ ਲਖ ਦੀ ਸਰਕਾਰੀ ਗ੍ਰਾਂਟ ਨਾਲ ਕੋਈ ਕੰਮ ਸੰਪੂਰਨ ਨਾ ਹੌਣ ਦਲਿਤ ਬਚਿਆ ਨੂੰ ਦਾਖਿਲੇ ਨਾ ਦੇਣ ਅਤੇ ਮਿਡ ਡੇ ਮੀਲ ਦਾ ਰਾਸ਼ਨ ਵੇਚਣ ਦੇ ਦੌਸ਼ ਲਗਾਏ ਹਨ।
ਇਸ ਸੰਬਧੀ ਜਾਣਕਾਰੀ ਦਿੰਦਿਆ ਪਿੰਡ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਧੀਰੀ ਨੇ ਦੱਸਿਆ ਕਿ ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵਲੋ ਇਕ ਤੇ ਦਲਿਤ ਬਚਿਆ ਨੂੰ ਐਡਮਿਸ਼ਨ ਨਹੀ ਦਿਤੀ ਜਾ ਰਹੀ ਦੂਜਾ ਉਸਦੇ ਵਲੋ ਮਿਡ ਡੇ ਮੀਲ ਦਾ ਰਾਸ਼ਨ ਤਕ ਵੇਚਿਆ ਹੈ ਜਿਸਦੀ ਵੀਡੀਓ ਵੀ ਸਾਡੇ ਕੌਲ ਹੈ ਅਤੇ ਤੀਸਰਾ ਸਰਕਾਰ ਵਲੋ ਮਿਲੀ ਦਸ ਲਖ ਦੀ ਸਰਕਾਰੀ ਗ੍ਰਾਂਟ ਵਿਚੋ ਪਿੰਡ ਦੇ ਸਕੂਲ ਦਾ ਕੋਈ ਵੀ ਕੰਮ ਨਹੀ ਕਰਵਾਇਆ ਗਿਆ ਇਥੋ ਤਕ ਕਈ ਬਚਿਆ ਦੇ ਬਾਥਰੂਮ ਤਕ ਬਣਾਉਣੇ ਜਰੂਰੀ ਨਹੀ ਸਮਝੇ ਗਏ ਅਤੇ ਬੱਚੇ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ।ਜਿਸਦੇ ਚਲਦੇ ਅਜ ਮਜਬੂਰਨ ਸਾਨੂੰ ਇਸ ਬਾਰੇ ਮੀਡੀਆ ਬੁਲਾ ਖੁਲਾਸਾ ਕੀਤਾ ਗਿਆ ਹੈ ਅਸੀ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਸਰਕਾਰੀ ਸਕੂਲਾ ਵਿਚ ਪੜਦੇ ਗਰੀਬ ਬਚਿਆ ਨੂੰ ਮਿਲਣ ਵਾਲੇ ਸਾਰੇ ਲਾਭ ਇਸ ਅਧਿਕਾਰੀ ਵਲੋ ਨਹੀ ਦਿਤੇ ਜਾ ਰਹੇ ਇਸ ਉਪਰ ਬਣਦੀ ਕਾਰਵਾਈ ਕਰਦਿਆ ਕੀਤੇ ਯੋਗ ਅਧਿਕਾਰੀ ਨੂੰ ਇਸਦੀ ਜਿੰਮੇਵਾਰੀ ਸੌਪੀ ਜਾਵੇ।
ਇਸ ਸੰਬਧੀ ਜਾਣਕਾਰੀ ਦਿੰਦਿਆ ਪ੍ਰਿਸੀਪਲ ਨੇ ਦੱਸਿਆ ਕਿ ਫਿਲਹਾਲ ਜਿਹੜੀ ਬੱਚੇ ਦੇ ਦਾਖਿਲੇ ਦੀ ਗਲ ਹੈ ਉਹ ਦਾਖਿਲੇ ਦੀ ਤਾਰੀਖ ਨਿਕਲਣ ਤੋ ਬਾਦ ਐਡਮਿਸ਼ਨ ਨਹੀ ਹੋਈ ਜੋ ਸਰਕਾਰੀ ਹੁਕਮਾ ਦੇ ਅਧਾਰ ਤੇ ਹੈ ਬਾਕੀ ਜੋ ਮਿਡ ਡੇ ਮਿਲ ਦਾ ਰਾਸ਼ਨ ਵੇਚਣ ਦੀ ਗਲ ਉਹ ਸਿਰਫ ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਾਨੂੰ ਧਮਕਾਉਣ ਅਤੇ ਦਬਾਉਣ ਅਤੇ ਜਾਣਬੁਝ ਤੇ ਤੰਗ ਪ੍ਰੇਸ਼ਾਨ ਕਰਨ ਦੀ ਸਿਆਸਤ ਹੈ।