Site icon SMZ NEWS

ਚੰਡੀਗੜ੍ਹ ਬਲਾਸਟ ਮਾਮਲਾ ਵਿੱਚ ਇੱਕ ਹੋਰ ਆਰੋਪੀ ਵਿਸ਼ਾਲ ਮਸੀਹ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਕੀਤਾ ਗਿਆ ਪੇਸ਼

ਅੰਮ੍ਰਿਤਸਰ ਚੰਡੀਗੜ੍ਹ ਦੇ ਸੈਕਟਰ-10 ‘ਚ ਕੋਠੀ ‘ਤੇ ਗ੍ਰਨੇਡ ਨਾਲ ਹਮਲਾ ਕਰਨ ਵਾਲੇ ਮੁਲਜ਼ਮਾਂ ਵਿੱਚੋਂ ਹੁਣ ਤੱਕ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਤੇ ਅੱਜ ਇੱਕ ਹੋਰ ਦੋਸ਼ੀ ਨੂੰ ਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਦਿੱਲੀ ਤੋਂ ਫੜ ਕੇ ਅੰਮ੍ਰਿਤਸਰ ਅਦਾਲਤ ਵਿੱਚ ਲੈ ਕੇ ਆਏ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ ਉਸਦਾ 20 ਸਤੰਬਰ ਤੱਕ ਦਾ ਰਿਮਾਂਡ ਹਾਸਿਲ ਹੋਇਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਹੁਣ ਤੱਕ ਅਸੀਂ ਚਾਰ ਦੋਸ਼ੀਆਂ ਨੂੰ ਕਾਬੂ ਕਰ ਚੁੱਕੇ ਹਾਂ ਤੇ ਇਸ ਦਾ ਨਾਂ ਵਿਸ਼ਾਲ ਮਸੀਹ ਹੈ ਤੇ ਇਸ ਦੀ ਉਮਰ 19 ਸਾਲ ਦੇ ਕਰੀਬ ਹੈ। ਉਹਨਾਂ ਕਿਹਾ ਕਿ ਅਦਾਲਤ ਵੱਲੋਂ ਸਾਨੂੰ 20 ਸਤੰਬਰ ਤੱਕ ਦਾ ਰਿਮਾਂਡ ਹਾਸਿਲ ਹੋਇਆ ਹੈ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਹਨਾਂ ਇਹ ਵੀ ਕਿਹਾ ਕਿ ਪਿਸਤੌਲਾਂ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਉਸ ਦੀ ਵੀ ਪੁੱਛਗਿੱਛ ਚੱਲ ਰਹੀ ਹੈ ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀ ਇਸ ਨੂੰ ਸਿਵਿਲ ਹਸਪਤਾਲ ਵਿੱਚ ਮੈਡੀਕਲ ਕਰਾਉਣ ਦੇ ਲਈ ਲੈ ਕੇ ਪੁੱਜੇ ਇਸਦਾ ਮੈਡੀਕਲ ਕਰਵਾਉਣ ਤੋਂ ਬਾਅਦ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Exit mobile version