News

ਡਾਕਟਰਾਂ ਵੱਲੋਂ ਮੁਕਮਲ ਤੌਰ ਤੇ ਓਪੀਡੀ ਦੀ ਸੇਵਾ ਕੀਤੀ ਗਈ ਬੰਦ ਜਿੰਮੇਵਾਰ ਹੋਵੇਗੀ ਸਿਰਫ ਪੰਜਾਬ ਸਰਕਾਰ : ਡਾਕਟਰ

ਪਟਿਆਲਾ ਦੇ ਵਿੱਚ ਪੂਰੇ ਪੰਜਾਬ ਦੀ ਤਰ੍ਹਾਂ ਡਾਕਟਰਾਂ ਦੇ ਵੱਲੋਂ ਮੁਕੰਮਲ ਤੌਰ ਤੇ ਓਪੀਡੀ ਬੰਦ ਕਰਕੇ ਹੜਤਾਲ ਕਰ ਦਿੱਤੀ ਗਈ ਹੈ। ਜਿਸ ਦਾ ਖਮਿਆਜ਼ਾ ਸਿਰਫ ਅਤੇ ਸਿਰਫ ਉਹਨਾਂ ਲੋਕਾਂ ਨੂੰ ਭੁਗਤਣਾ ਪਏਗਾ ਜੋ ਆਪਣੇ ਇਲਾਜ ਦੇ ਲਈ ਹਸਪਤਾਲਾਂ ਦੇ ਵਿੱਚ ਆਉਣਗੇ। ਗੱਲ ਡਾਕਟਰਾਂ ਦੀ ਕਰੀਏ ਤਾਂ ਉਹਨਾਂ ਦਾ ਆਪਣਾ ਤਰਕ ਹੈ ਅਤੇ ਕਹਿਣਾ ਹੈ ਕਿ ਅਸੀਂ ਆਪਣੀ ਸੁਰੱਖਿਆ ਤਰੱਕੀ ਅਤੇ ਪਿਛਲੇ ਬਕਾਏ ਦੀ ਮੰਗ ਨੂੰ ਲੈ ਕੇ ਹੜਤਾਲ ਕਰ ਰਹੇ ਹਾਂ ਜਿਸ ਬਾਰੇ ਅਸੀਂ ਪਹਿਲਾਂ ਹੀ ਸਰਕਾਰ ਨੂੰ ਦੱਸ ਦਿੱਤਾ ਸੀ ਪਰ ਸਰਕਾਰ ਨੇ ਇਸ ਦੇ ਉੱਪਰ ਟਾਲਮਟੋਲ ਦੀ ਨੀਤੀ ਅਪਣਾ ਕੇ ਰੱਖੀ ਜਿਸ ਕਰਕੇ ਮਜਬੂਰ ਹੁਣ ਅਸੀਂ ਹੜਤਾਲ ਦੇ ਉੱਪਰ ਜਾ ਰਹੇ ਹਾਂ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਦੂਜੀ ਕੈਟਾਗਰੀ ਦੇ ਡਾਕਟਰ ਵੀ ਹੜਤਾਲ ਉੱਪਰ ਚਲੇ ਜਾਣਗੇ ਜਿਸ ਦੀ ਜਿੰਮੇਵਾਰੀ ਸਿਰਫ ਅਤੇ ਸਿਰਫ ਪੰਜਾਬ ਸਰਕਾਰ ਦੀ ਹੋਵੇਗੀ

Comment here

Verified by MonsterInsights