ਪਟਿਆਲਾ ਦੇ ਵਿੱਚ ਪੂਰੇ ਪੰਜਾਬ ਦੀ ਤਰ੍ਹਾਂ ਡਾਕਟਰਾਂ ਦੇ ਵੱਲੋਂ ਮੁਕੰਮਲ ਤੌਰ ਤੇ ਓਪੀਡੀ ਬੰਦ ਕਰਕੇ ਹੜਤਾਲ ਕਰ ਦਿੱਤੀ ਗਈ ਹੈ। ਜਿਸ ਦਾ ਖਮਿਆਜ਼ਾ ਸਿਰਫ ਅਤੇ ਸਿਰਫ ਉਹਨਾਂ ਲੋਕਾਂ ਨੂੰ ਭੁਗਤਣਾ ਪਏਗਾ ਜੋ ਆਪਣੇ ਇਲਾਜ ਦੇ ਲਈ ਹਸਪਤਾਲਾਂ ਦੇ ਵਿੱਚ ਆਉਣਗੇ। ਗੱਲ ਡਾਕਟਰਾਂ ਦੀ ਕਰੀਏ ਤਾਂ ਉਹਨਾਂ ਦਾ ਆਪਣਾ ਤਰਕ ਹੈ ਅਤੇ ਕਹਿਣਾ ਹੈ ਕਿ ਅਸੀਂ ਆਪਣੀ ਸੁਰੱਖਿਆ ਤਰੱਕੀ ਅਤੇ ਪਿਛਲੇ ਬਕਾਏ ਦੀ ਮੰਗ ਨੂੰ ਲੈ ਕੇ ਹੜਤਾਲ ਕਰ ਰਹੇ ਹਾਂ ਜਿਸ ਬਾਰੇ ਅਸੀਂ ਪਹਿਲਾਂ ਹੀ ਸਰਕਾਰ ਨੂੰ ਦੱਸ ਦਿੱਤਾ ਸੀ ਪਰ ਸਰਕਾਰ ਨੇ ਇਸ ਦੇ ਉੱਪਰ ਟਾਲਮਟੋਲ ਦੀ ਨੀਤੀ ਅਪਣਾ ਕੇ ਰੱਖੀ ਜਿਸ ਕਰਕੇ ਮਜਬੂਰ ਹੁਣ ਅਸੀਂ ਹੜਤਾਲ ਦੇ ਉੱਪਰ ਜਾ ਰਹੇ ਹਾਂ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਦੂਜੀ ਕੈਟਾਗਰੀ ਦੇ ਡਾਕਟਰ ਵੀ ਹੜਤਾਲ ਉੱਪਰ ਚਲੇ ਜਾਣਗੇ ਜਿਸ ਦੀ ਜਿੰਮੇਵਾਰੀ ਸਿਰਫ ਅਤੇ ਸਿਰਫ ਪੰਜਾਬ ਸਰਕਾਰ ਦੀ ਹੋਵੇਗੀ
ਡਾਕਟਰਾਂ ਵੱਲੋਂ ਮੁਕਮਲ ਤੌਰ ਤੇ ਓਪੀਡੀ ਦੀ ਸੇਵਾ ਕੀਤੀ ਗਈ ਬੰਦ ਜਿੰਮੇਵਾਰ ਹੋਵੇਗੀ ਸਿਰਫ ਪੰਜਾਬ ਸਰਕਾਰ : ਡਾਕਟਰ
September 12, 20240
Related Articles
August 24, 20220
CM ਮਾਨ ਨੇ ਸ਼ਹੀਦ ਰਾਜਗੁਰੂ ਦੇ ਜਨਮ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ, ਕਿਹਾ- ‘ਯੋਧੇ ਨੂੰ ਸੀਸ ਝੁਕਾ ਕੇ ਪ੍ਰਣਾਮ ਕਰਦਾ ਹਾਂ’
ਦੇਸ਼ ਦੀ ਅਜ਼ਾਦੀ ਲਈ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀ ਸ਼ਹੀਦ ਰਾਜਗੁਰੂ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਰਾਜਗੁਰੂ ਨੇ ਆਪਣੀ ਜਵਾਨੀ ਭਾਰਤ ਮਾਤਾ ਦੇ ਸਪੁਰਦ ਕਰ ਦਿੱਤੀ ਤੇ ਆਜ਼ਾਦੀ ਸੰਗਰਾਮ ਵ
Read More
January 13, 20220
ਹੁਣ ਜਨਤਾ ਤੈਅ ਕਰੇਗੀ ‘AAP’ ਦਾ ਮੁੱਖ ਮੰਤਰੀ ਚਿਹਰਾ, ਕੇਜਰੀਵਾਲ ਨੇ ਨੰਬਰ ਜਾਰੀ ਕਰ ਮੰਗੇ ਸੁਝਾਅ
ਦੋ ਦਿਨਾਂ ਪੰਜਾਬ ਦੌਰੇ ‘ਤੇ ਆਏ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਮੋਹਾਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ । ਇਸ ਵਿਚਾਲੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਤੋਂ ਪਹਿਲਾਂ ਇ
Read More
January 12, 20220
ਪੰਜਾਬ ਵਿੱਚ ਕਰੋਨਾ ਕਾਰਨ ਵਿਗੜੇ ਹਾਲਾਤ, ਹਰ 5ਵਾਂ ਵਿਅਕਤੀ ਪਾਜ਼ੀਟਿਵ; 7 ਜ਼ਿਲ੍ਹਿਆਂ ਵਿੱਚ 9 ਲੋਕਾਂ ਦੀ ਮੌਤ
ਪੰਜਾਬ ਵਿੱਚ ਕਰੋਨਾ ਕਾਰਨ ਹਾਲਾਤ ਵਿਗੜ ਗਏ ਹਨ। ਸਥਿਤੀ ਇਹ ਹੈ ਕਿ ਹਰ 5ਵਾਂ ਵਿਅਕਤੀ ਪਾਜ਼ੀਟਿਵ ਮਿਲ ਰਿਹਾ ਹੈ। ਮੰਗਲਵਾਰ ਨੂੰ ਸਿਹਤ ਵਿਭਾਗ ਨੇ 24 ਹਜ਼ਾਰ 636 ਸੈਂਪਲਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 4,593 ਲੋਕ ਪਾਜ਼ੇਟਿਵ ਪਾਏ ਗਏ। ਸਭ ਤੋਂ
Read More
Comment here