ਜੁਆਇੰਟ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਤੇ ਬਿਜਲੀ ਬੋਰਡ ਵਿੱਚ ਕੰਮ ਕਰਦੀਆਂ ਭਰਾਤਰੀ ਜਥੇਬੰਦੀਆਂ ਦੇ ਸੱਦੇ ਤੇ ਆਪਣੀਆਂ ਜਾਇਜ਼ ਮੰਗਾਂ ਜੋ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨਾਲ ਮਿਤੀ 31 ਜੁਲਾਈ ਦੀ ਮੀਟਿੰਗ ਵਿੱਚ ਬਿਜਲੀ ਕਰਮਚਾਰੀਆਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਤੇ ਸਹਿਮਤੀ ਬਣੀ ਸੀ ਪਰੰਤੂ ਉਹਨਾਂ ਮੰਗਾਂ ਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਪੰਜਾਬ ਦੇ ਬਿਜਲੀ ਕਾਮੇ ਅੱਜ ਤੋਂ ਤਿੰਨ ਸਮੂਹਿਕ ਛੁੱਟੀ ਚਲੇ ਗਏ ਹਨ। ਤੇ ਕੋਈ ਕੰਮ ਨਹੀਂ ਕਰਨਗੇ ਜੇਕਰ ਫਿਰ ਵੀ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸਬ ਡਵੀਜ਼ਨ ਤੇ ਡਵੀਜ਼ਨ ਦੇ ਆਗੂ ਰਣਜੀਤ ਕੁਮਾਰ, ਗੁਰਦੀਪ ਸਿੰਘ ਰਾਮ ਸਿੰਘ, ਤਰਸੇਮ ਸਿੰਘ ਜਸਵੀਰ ਸਿੰਘ, ਸੋਨੀ ਸਿੰਘ, ਪ੍ਰਗਟ ਸਿੰਘ, ਮੱਖਣ ਸਿੰਘ, ਆਦਿ ਨੇ ਕਿਹਾ ਕਿ ਜਦੋਂ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸੰਘਰਸ਼ ਚੱਲਦਾ ਰਹੇਗਾ
ਮੰਗਾਂ ਨਾ ਲਾਗੂ ਹੋਣ ‘ਤੇ ਬਿਜਲੀ ਕਾਮਿਆਂ ਵੱਲੋਂ ਤਿੰਨ ਦਿਨਾਂ ਦੀ ਹੜਤਾਲ ਬਿਜਲੀ ਕਾਮਿਆਂ ਨੇ ਕਿਹਾ ਜੇਕਰ ਮੰਗਾ ਨਾ ਮੰਨੀਆਂ ਤਾਂ ਸੰਘਰਸ਼ ਕਰਾਂਗੇ
