Site icon SMZ NEWS

ਨਿਹੰਗ ਸਿੰਘਾਂ ਦੇ ਬਾਣੇ ਚ ਆਏ ਕੁਝ ਲੋਕਾਂ ਨੇ ਹਿੰਦੂ ਪਰਿਵਾਰ ਨੂੰ ਬਣਾ ਲਿਆ ਬੰਧਕ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਹੀਂ ਰਹੀ ਕੋਈ ਕਾਨੂੰਨ ਨਾਮ ਦੀ ਚੀਜ਼ |

ਗੁਰੂ ਦੀਆਂ ਲਾਡਲੀਆਂ ਫ਼ੌਜਾਂ “ਨਿਹੰਗ ਸਿੰਘਾ , ਨੂੰ ਸਿੱਖ ਸਮਾਜ ਵਿੱਚ ਸੰਗਤਾਂ ਬਹੁਤ ਅਦਬ ਤੇ ਸਤਿਕਾਰ ਦਿੰਦੀਆਂ ਹਨ ਪਰ ਕੁਝ ਲੋਕਾਂ ਨੇ ਪਵਿੱਤਰ ਬਾਣੇ ਦੀ ਆੜ ਲੈ ਕੇ ਗੈਰ ਕਾਨੂੰਨੀ ਕਾਰਵਾਈਆ ਅਰੰਭ ਦਿੱਤੀਆਂ ਹਨ ਜਿਸ ਕਾਰਨ ਸਮੂਹ ਸਿੱਖ ਜਗਤ ਨੂੰ ਚਿੰਤਿਤ ਕਰਨ ਦੀ ਲੋੜ ਹੈ । ਅਜਿਹੀ ਹੀ ਤਾਜ਼ੀ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਈ ਹੈ ਜਿੱਥੇ ਨਿਹੰਗ ਸਿੰਘ ਬਾਣੇ ਚ ਆਏਂ ਕੁਝ ਵਿਅਕਤੀਆਂ ਵੱਲੋਂ ਇੱਕ ਹਿੰਦੂ ਪਰਿਵਾਰ ਦੀਆਂ ਦੁਕਾਨਾਂ ਤੇ ਕਬਜ਼ਾ ਕਰ ਲੈਣ ਤੋਂ ਬਾਅਦ ਪਰਿਵਾਰ ਨੂੰ ਬੰਧਿਕ ਬਣਾ ਕੇ ਰੱਖਿਆ ਜਾਂਦਾ ਹੈ ਜਿਹਨਾਂ ਨੂੰ ਪੁਲਿਸ ਦੇ ਆਲਾ ਅਧਿਕਾਰੀਆਂ ਵਲੋਂ ਮੌਕੇ ਤੇ ਪਹੁੰਚ ਕੇ ਅਜ਼ਾਦ ਕਰਵਾਇਆ ਗਿਆ ਹੈ। ਇਸ ਮਾਮਲੇ ਸਬੰਧੀ ਬੇਸ਼ੱਕ ਪੁਲਿਸ ਨੇ ਦੋਸ਼ੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪਰ ਅਜੇ ਵੀ ਉਕਤ ਹਿੰਦੂ ਪਰਿਵਾਰ ਨੂੰ ਡਰਾਇਆ ਧਮਕਾਇਆ ਤੇ ਜਾਨੋਂ ਮਾਰਨ ਦੀ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਹੁਣ ਇਹ ਮਾਮਲਾ ਤੁਲ ਫੜਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਲਾਕੇ ਭਰ ਵਿੱਚ ਸਹਿਮ ਦਾ ਮਾਹੌਲ ਪਸਰ ਗਿਆ ਹੈ । ਜਾਣਕਾਰੀ ਮਿਲਦੇ ਹੀ ਅੱਜ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਪੰਜਾਬ ਵਿੱਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ ਤੇ ਇਸਦੇ ਹਾਲਾਤ ਦਿਨੋਂ ਦਿਨ ਮਾੜੇ ਹੋ ਰਹੇ ਹਨ ਹੋਰ ਕੀ ਕਿਹਾ ਉਹਨਾਂ ਨੇ ਆਓ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ| ਮਾਮਲਾ ਕਪੂਰਥਲਾ ਦੇ ਪਿੰਡ ਮਿਆਣੀ ਬਾਕਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੋ ਦੇ ਚਾਲ਼ੀ ਪੰਜਤਾਲੀ ਦੁਕਾਨਦਾਰਾਂ ਨੇ ਆਪਣੀ ਵਿਥਿਆ ਸੁਣਾਉਂਦਿਆਂ ਖਹਿਰਾ ਨੂੰ ਦੱਸਿਆ ਕਿ ਉਹ ਮਾਰਕੀਟ ਕਮੇਟੀ ਦੀਆਂ ਦੁਕਾਨਾਂ ਵਿੱਚ ਆਪੋਂ ਆਪਣਾਂ ਕਾਰੋਬਾਰ ਪਿਛਲੇ ਪੰਜਾਹ ਸਾਲਾਂ ਤੋਂ ਚਲਾ ਰਹੇ ਹਨ ਉਪਰੋਕਤ ਦੁਕਾਨਾਂ ਦਾ ਕੋਰਟ ਕੇਸ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ ਪਰ ਸਥਾਨਕ ਇੱਕ ਆਪ ਸਮੱਰਥਕ ਕੁੱਝ ਜਥੇਬੰਦੀਆਂ ਦੀ ਮੱਦਦ ਲੈ ਕੇ ਦੁਕਾਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਪੀੜਤ ਪਰਿਵਾਰ ਦੀ ਮਹਿਲਾ ਨੇ ਦੱਸਿਆ ਕਿ ਬੀਤੇ ਦਿਨੀਂ ਨਿਹੰਗ ਸਿੰਘਾਂ ਦੇ ਭੇਸ ਵਿੱਚ ਆਏਂ ਕੁੱਝ ਲੋਕਾਂ ਨੇ ਕੰਧ ਟੱਪ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਤੇ ਫਿਰ ਬੰਧਕ ਬਣਾ ਲਿਆ ਜਿਸ ਕਾਰਨ ਉਹ ਲਗਾਤਾਰ ਦੋ ਦਿਨ ਘਰ ਵਿੱਚ ਕੈਦ ਰਹੇ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਅਜ਼ਾਦ ਕਰਵਾਇਆ ਗਿਆ ਹੋਰ ਕੀ ਕਹਿਣਾ ਉਹਨਾਂ ਦਾ ਆਓ ਉਹ ਵੀ ਸੁਣ ਲੈਂਦੇ ਹਾਂ |

Exit mobile version