Site icon SMZ NEWS

ਗਰੀਬ ਦੇ ਘਰ ਆਈਆਂ ਖੁਸ਼ੀਆਂ ਕੜੀ ਮਿਹਨਤ ਤੋਂ ਬਾਅਦ ਮੁੰਡਾ ਬਣਿਆਂ ਲੈਫਟੀਨੈਂਟ ਕਰਨਲ |

ਮਾਨਾਵਾਲਾ ਦੇ ਗਰੀਬ ਘਰ ਦਾ ਲੜਕਾ ਲੈਫਟੀਨੈਂਟ ਬਣਿਆ ! ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਕੀਤਾ ਭਰਵਾਂ ਸਵਾਗਤ! ਜਿਲ੍ਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ ਮਾਨਾਵਾਲਾ ਦਾ ਗਰੀਬ ਘਰ ਦਾ ਨੌਜਵਾਨ ਮਨਿੰਦਰਪਾਲ ਸਿੰਘ ਪੁੱਤਰ ਤੀਰਥ ਸਿੰਘ ਸੇਵਾ ਮੁਕਤ ਫੌਜੀ ਦਾ ਲੜਕਾ ਜਿਸ ਨੇ ਵੱਖ ਸਕੂਲਾਂ ਵਿੱਚ 10+2ਦੀ ਪੜ੍ਹਾਈ ਕਰਨ ਉਪਰੰਤ ਬੀ,ਸੀ.ਏ. ਦੀ ਪੜ੍ਹਾਈ ਕੀਤੀ ਅਤੇ ਪੜ੍ਹਾਈ ਵਿੱਚ ਭਾਰੀ ਮਿਹਨਤ ਮਸ਼ੱਕਤ ਕਰਕੇ ਆਰਮੀ ਵਿੱਚ ਲੈਫਟੀਨੈਂਟ ਦਾ ਟੈਸਟ ਦੇ ਕੇ ਆਰਮੀ ਵਿੱਚ ਲੈਫਟੀਨੈਂਟ ਦਾ ਅਹੁਦਾ ਹਾਸਿਲ ਕਰ ਲਿਆ ਜਿੱਥੇ ਉਸ ਨੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉੱਥੇ ਆਪਣੇ ਮਾਤਾ ਪਿਤਾ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ! ਲੈਫਟੀਨੈਂਟ ਦਾ ਅਹੁਦਾ ਹਾਸਲ ਕਰਨ ਉਪਰੰਤ ਅੱਜ ਉਸ ਦਾ ਆਪਣੇ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਨੇ ਖੁਸ਼ੀ ਮਨਾਈ ਭੰਗੜੇ ਪਏ ਲੱਡੂ ਵੰਡੇ ਅਤੇ ਪਿੰਡ ਦਾ ਨਾਮ ਰੋਸ਼ਨ ਕਰਨ ਤੇ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਨੇ ਉਸ ਦਾ ਰਾਜਾਸਾਂਸੀ ਏਅਰਪੋਰਟ ਤੇ ਪਹੁੰਚ ਕੇ ਟਰੈਕਟਰਾਂ ਦੇ ਕਾਫਲਿਆਂ ਨਾਲ ਪਿੰਡ ਤੱਕ ਭੰਗੜੇ ਪਾ ਕੇ ਜਸ਼ਨ ਮਨਾਏ ਅਤੇ ਪਿੰਡ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਇਸ ਸਾਬਕਾ ਕੈਬਨਿਟ ਬਿਕਰਮਜੀਤ ਸਿੰਘ ਮਜੀਠੀਆ ਨੇ ਮਨਿੰਦਰਪਾਲ ਵੀਡੀਓ ਕਾਲ ਕਰਕੇ ਵਧਾਈ ਦਿੱਤੀ ਇਸ ਮੌਕੇ ਤੇ ਪਨਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਸਰਪੰਚ ਰਸ਼ਪਾਲ ਸਿੰਘ, ਮੈਂਬਰ ਜੱਜਪਾਲ ਸਿੰਘ, ਲਾਲ ਸਿੰਘ, ਕਾਲਾ ਸਿੰਘ,ਡਾਕਟਰ ਗੁਰਦਿਆਲ ਸਿੰਘ,ਗੁਰਸ਼ਰਨਪ੍ਰੀਤ ਸਿੰਘ ਸੰਧੂ, ਸ਼ੁਭਪ੍ਰੀਤ ਸਿੰਘ ,ਗੁਰਪਰਮਪ੍ਰੀਤ ਸਿੰਘ, ਗੁਰਲਾਲ ਸਿੰਘ, ਆਦਿ ਹਾਜ਼ਰ ਸਨ ,! ਫੋਟੋ ਕੈਪਸ਼ਨ ਪਿੰਡ ਮਾਨਾਵਾਲਾ ਦੇ ਨੌਜਵਾਨ ਮਨਿੰਦਰਪਾਲ ਸਿੰਘ ਬਾਠ ਨੂੰ ਆਰਮੀ ਵਿੱਚ ਲੈਫਟੀਨੈਂਟ ਤੇ ਅਹੁਦੇ ਤੇ ਚੁਣੇ ਜਾਣ ਕਾਰਨ ਪਿੰਡ ਪਹੁੰਚਣ ਤੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਸਨਮਾਨਿਤ ਕਰਦੇ ਹੋਏ ਤਸਵੀਰ

Exit mobile version