ਮਾਮਲਾ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਦੇ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੇ ਹਸਪਤਾਲ ਦੇ ਬਾਹਰ ਗੱਡੀਆਂ ਖੜੀਆ ਕਰਨ ਤੋ ਵਧੇ ਵਿਵਾਦ ਦੇ ਚਲਦੇ
ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜੀਤ ਕਾਰ ਆਟੌ ਡੀਲਰ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆ ਨੇ ਦੱਸਿਆ ਕਿ ਇਲਾਕੇ ਵਿਚ ਕੰਮ ਕਰਦੇ ਲਾਰਡ ਮੌਟਰ ਦੇ ਮਾਲਿਕ ਦੀਆਂ ਬਾਹਰ ਲਗੀਆ ਗਡੀਆ ਨੂੰ ਲੈ ਕੇ ਹਸਪਤਾਲ ਪ੍ਰਸ਼ਾਸ਼ਨ ਵਲੋ ਸ਼ਰਾਬ ਦੇ ਕਰੀੰਦਿਆ ਨੂੰ ਨਾਲ ਲੈ ਕੇ ਗੁੰਡਾ ਗਰਦੀ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਦਿਆ ਹਥਿਆਰਾ ਨਾਲ ਲਲਕਾਰੇ ਮਾਰੇ ਹਨ ਜੋ ਕਿ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋਈ ਹੈ ਅਤੇ ਜਿਸ ਨੂੰ ਲੈ ਕੇ ਸਮੂਚੇ ਛੇਹਰਟਾ ਦੁਕਾਨਦਾਰਾ ਅਤੇ ਜਥੇਬੰਦੀਆ ਵਲੋ ਇਸਦੀ ਤਿਖੇ ਸਬਦਾ ਵਿਚ ਨਿੰਦਿਆ ਕੀਤੀ ਗਈ ਹੈ ਅਤੇ ਜੇਕਰ ਪੁਲਿਸ ਪ੍ਰਸ਼ਾਸ਼ਨ ਵਲੋ ਸਾਨੂੰ ਇਨਸਾਫ ਨਾ ਮਿਲਿਆ ਤਾ ਜਲਦ ਤਿਖਾ ਸਘਰੰਸ਼ ਉਲੀਕਦੇ ਛੇਹਰਟਾ ਬਜਾਰ ਬੰਦ ਕਰ ਰੋਡ ਜਾਮ ਕੀਤਾ ਜਾਵੇਗਾ।
ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾ ਨੂੰ ਦੋਵੇ ਧਿਰਾ ਦੀਆਂ ਸ਼ਿਕਾਇਤਾ ਮਿਲਿਆ ਹਨ ਅਤੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।