ਮਾਮਲਾ ਬੀਤੇ ਦਿਨੀ ਅੰਮ੍ਰਿਤਸਰ ਕੇਂਦਰੀ ਜੇਲ ਵਿਚ ਬੰਦ ਕੈਂਦੀ ਰਾਹੁਲ ਦੀ ਮੌਤ ਨਾਲ ਜੁੜਿਆ ਹੈ ਜਿਸ ਸੰਬਧੀ ਅਜ ਪਰਿਵਾਰਕ ਮੈਬਰਾ ਵਲੋ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਿਤ ਕਰਦਿਆ ਵੱਡੇ ਖੁਲਾਸੇ ਕਰ ਜੇਲ ਪ੍ਰਸ਼ਾਸ਼ਨ ਤੇ ਦੀ ਕਾਰਗੁਜਾਰੀ ਤੇ ਸਵਾਲ ਚੁੱਕੇ ਹਨ।ਜਿਸ ਸੰਬਧੀ ਉਹਨਾ ਕਿਹਾ ਕਿ ਪੰਜਾਬ ਦੀਆਂ ਜੇਲਾ ਕਿਸੇ ਪਖੋ ਵੀ ਸੁਰਖਿਤ ਨਹੀ ਆਏ ਦਿਨ ਨੋਜਵਾਨ ਜੇਲ ਪ੍ਰਸ਼ਾਸਨ ਦੀ ਨਕਾਮਿਆ ਦਾ ਸ਼ਿਕਾਰ ਹੋ ਰਹੇ ਹਨ ਜਿਸਦੇ ਚਲਦੇ ਕਈ ਮਾਵਾਂ ਦੇ ਪੁਤ ਜੇਲ ਅੰਦਰ ਦਮ ਤੋੜ ਰਹੇ ਹਨ ਅਤੇ ਜੇਲ ਪ੍ਰਸ਼ਾਸ਼ਨ ਕਦੇ ਕੈਦੀਆ ਦੇ ਆਪਸੀ ਝਗੜੀਆ ਅਤੇ ਕਦੇ ਨਸ਼ੇ ਦੀ ਔਵਰਡੋਜ ਦਾ ਠਿਕਰਾ ਭੰਣ ਇਹਨਾ ਦੀਆਂ ਮੋਤ ਨੂੰ ਗਲਤ ਰੰਗ ਦੇ ਰਿਹਾ ਹੈ ਜਿਸਦੇ ਤਾਜਾ ਮਿਸਾਲ ਸਾਡੇ ਪੁਤਰ ਦੀ ਮੌਤ ਹੈ।
ਇਸ ਸੰਬਧੀ ਮ੍ਰਿਤਕ ਨੋਜਵਾਨ ਦੀ ਮਾਤਾ ਅਤੇ ਸਮਾਜ ਸੇਵੀ ਐਡਵੋਕੇਟ ਅੰਕੁਰ ਗੁਪਤਾ ਨੇ ਦੱਸਿਆ ਕਿ ਰਾਹੁਲ ਜੋ ਕਿ ਪੁਲਿਸ ਵਲੋ ਕਿਸੇ ਕੇਸ ਦੇ ਵਿਚ ਜੇਲ ਵਿਚ ਭੇਜਿਆ ਗਿਆ ਸੀ ਅਤੇ ਹੁਣ ਉਸਦੀ ਸਜਾ ਵੀ ਪੂਰੀ ਹੋਣ ਵਾਲੀ ਸੀ ਪਰ ਉਸ ਤੋ ਪਹਿਲਾ ਕਿ ਉਸਦੀ ਰਿਹਾਈ ਹੁੰਦੀ ਜੇਲ ਵਿਚ ਉਸਦੀ ਮੌਤ ਹੋ ਗਈ ਅਤੇ ਸਾਨੂੰ ਆਪਣੇ ਪੁੱਤ ਨੂੰ ਆਖਰੀ ਵਾਰ ਮਿਲਣ ਦਾ ਮੌਕਾ ਵੀ ਨਹੀ ਮਿਲਿਆ ਅਤੇ ਉਸਦੀ ਮੌਤ ਨੂੰ ਇਕ ਰਾਜ ਦੀ ਤਰਾਂ ਪੇਸ਼ ਕਰ ਪੁਲਿਸ ਅਤੇ ਜੇਲ ਪ੍ਰਸ਼ਾਸਨ ਵਲੋ ਸਾਨੂੰ ਗੁਮਰਾਹ ਕੀਤਾ ਗਿਆ ਜਿਸ ਸੰਬਧੀ ਸਾਡੇ ਵਲੋ ਜੇਲ ਦੇ ਬਾਹਰ ਧਰਨਾ ਲਾਉਣ ਤੋ ਬਾਦ ਜਿਲਾ ਮਜਿਸਟ੍ਰੇਟ ਦੀ ਨਿਗਰਾਨੀ ਹੇਠ ਪੋਸਟਮਾਰਟਮ ਕਰਵਾਇਆ ਗਿਆ ਲੇਕਿਨ ਕੀਤੇ ਨਾ ਕੀਤੇ ਜੇਲ ਅਤੇ ਪੁਲਿਸ ਪ੍ਰਸ਼ਾਸ਼ਨ ਵਲੋ ਸਾਡੇ ਪੁੱਤਰ ਦੀ ਮੋਤ ਸਚਾਈ ਨੂੰ ਛੁਪਾ ਕੇ ਸਾਡੇ ਬੇਟੇ ਤੇ ਇਕ ਝੂਠੀ ਐਫ ਆਈ ਆਰ ਦਰਜ ਕਰ ਦਿਤੀ ਗਈ ਹੈ ਜੋ ਕਿ ਜੇਲ ਪ੍ਰਸ਼ਾਸਨ ਦੇ ਝੂਠ ਨੂੰ ਬਿਆਨ ਕਰਦੀ ਹੈ ਜਿਸ ਵਿਚ ਪੋਸਟਮਾਰਟਮ ਵਿਚ ਮੋਤ ਦਾ ਸਮਾ ਅਤੇ ਐਫ ਆਈ ਆਰ ਦਾ ਸਮਾਂ ਮੈਚ ਨਹੀ ਕਰਦਾ ਜਿਸ ਦੇ ਮੁਤਾਬਿਕ ਅਸੀ ਇਸ ਐਫ ਆਈ ਆਰ ਅਤੇ ਪੋਸਟਮਾਰਟਮ ਦੀ ਰਿਪੋਰਟ ਨੂੰ ਲੈ ਕੇ ਕੌਰਟ ਵਿਚ ਚੈਲੰਜ ਕਰਾਂਗੇ ਅਤੇ ਜਿਸ ਨਾਲ ਸਾਨੂੰ ਇਨਸਾਫ ਮਿਲ ਸਕੇ ਅਤੇ ਜੇਲ ਪ੍ਰਸ਼ਾਸਨ ਵਲੋ ਵਰਤੀ ਕੁਤਾਹੀ ਅਤੇ ਪੁਲਿਸ ਪ੍ਰਸ਼ਾਸ਼ਨ ਵਲੋ ਗਲਤ ਦਰਜ ਕੀਤੀ ਐਫ ਆਈ ਆਰ ਦਾ ਅਸਲ ਸਚ ਸਾਹਮਣੇ ਆਉਣ ਨਾਲ ਸਾਡੇ ਬੇਟੇ ਦੀ ਮੋਤ ਦੀ ਸਚਾਈ ਦਾ ਖੁਲਾਸਾ ਹੋ ਸਕੇ।
Comment here