Site icon SMZ NEWS

ਅਜਨਾਲਾ ‘ਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਦਿਨ ਦਿਹਾੜੇ ਪਿ+ਸ+ਤੌਲ ਦੀ ਨੋਕ ਤੇ ਦਿੱਤਾ ਵਾ+ਰਦਾਤ ਨੂੰ ਅੰਜਾਮ |

ਅਜਨਾਲਾ ਵਿੱਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਦਿਨ ਦਿਹਾੜੇ ਭੀੜ ਭਾੜ ਵਾਲੀਆਂ ਜਗਾਹਾਂ ਵਿੱਚੋਂ ਵੀ ਪਿਸਤੌਲ ਦੀ ਨੋਕ ਤੇ ਲੋਕਾਂ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗ ਪਏ ਹਨ ਮਾਮਲਾ ਰਾੜਾ ਦੇ ਪਿੰਡ ਮਹਿਲ ਮਖਾਰੀ ਦਾ ਹੈ ਜਿੱਥੇ ਚੱਲ ਰਹੇ ਧਾਰਮਿਕ ਮੇਲੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਲੋਕਾਂ ਸਾਹਮਣੇ ਪਿਸਤੌਲ ਦੀ ਨੋਕ ਤੇ ਸਾਬਕਾ ਕੌਂਸਲਰ ਦੇ ਮੁੰਡੇ ਕੋਲੋਂ ਮੋਟਰਸਾਈਕਲ ਖੋਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਦੇ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਦੇ ਨਾਲ ਅੰਮ੍ਰਿਤਸਰ ਤੋਂ ਇਨ ਵਾਲਾ ਵੱਲ ਨੂੰ ਆ ਰਿਹਾ ਸੀ ਜਦ ਉਹ ਮਹਿਲ ਮਖਾਰੀ ਮੀਲ ਚੌਂਕ ਵਿੱਚ ਪਹੁੰਚਿਆ ਤਾਂ ਤਿੰਨ ਚਾਰ ਨੌਜਵਾਨ ਜਿਨਾਂ ਨੇ ਆਪਣੇ ਮੁੱਲ ਵੇਟੇ ਹੋਏ ਸਨ ਮੇਰੇ ਤੇ ਮੇਰੇ ਮੋਟਰਸਾਈਕਲ ਦੇ ਪਿੱਛੇ ਬੈਠੇ ਮੇਰੇ ਸਾਥੀ ਦੇ ਪਿਸਤੌਲਾਂ ਤਾਂ ਦਿੱਤੀਆਂ ਅਤੇ ਮਾਰਨ ਦੀ ਧਮਕੀ ਦਿੰਦੇ ਹੋਏ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਉਸ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਜੂਦ ਸਨ ਲੇਕਿਨ ਉਹਨਾਂ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ।

ਇਸ ਸੰਬੰਧੀ ਘਟਨਾ ਸਥਲ ਤੇ ਪਹੁੰਚੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਨੂੰ ਬਰੀਕੀ ਦੇ ਨਾਲ ਖੰਗਾਲਿਆ ਜਾ ਰਿਹਾ ਤੇ ਨਜ਼ਦੀਕ ਲੱਗੇ ਸੀ ਟੀਵੀ ਕੈਮਰੇ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਜਲਦੀ ਹੀ ਜਲਦ ਹੀ ਉਹਨਾਂ ਵੱਲੋਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਏਗਾ।

Exit mobile version