ਅੰਮ੍ਰਿਤਸਰ ਜਲੰਧਰ ਐਸਟੀਐੱਫ ਨੂੰ ਉਸ ਸਮੇਂ ਨਸ਼ੇ ਦੇ ਖਿਲਾਫ ਕਾਰਵਾਈ ਦੋਰਾਨ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਅੰਮ੍ਰਿਤਸਰ ਦੇ ਛੇਹਰਟਾ ਦੇ ਚੌਂਕ ਵਿੱਚ ਨਾਕਾ’ਬੰਦੀ ਦੋਰਾਨ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਇੱਕ ਕਿਲੋ 22 ਗ੍ਰਾਮ ਹੈਰੋਇਨ ਅਤੇ 1ਐਕਟਿਵਾ ਸਣੇ ਕਾਬੂ ਕੀਤਾ ਹੈ ।ਐੱਸ.ਟੀ.ਐੱਫ ਅਧਿਕਾਰੀਆਂ ਮੁਤਾਬਕ ਫੜੇ ਗਿਆ ਨੌਜਵਾਨ ਅੰਮ੍ਰਿਤਸਰ ਦਾ ਹੀ ਵਸਨੀਕ ਹੈ । ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਵੇਖ਼ ਕੇ ਇਸ ਨੌਜਵਾਨ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਕੋਲੋਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਉਕਤ ਨੌਜਵਾਨ ਹੈਰੋਇਨ ਕਿੱਥੇ ਵੇਚਣ ਜਾ ਰਿਹਾ ਸੀ।ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਪੁੱਛਗਿੱਛ ਦੌਰਾਨ ਹੋਰ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਉਣਾ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦੇ ਪਾਕਿਸਤਾਨ ਦੇ ਸਮਗਲਰਾਂ ਨਾਲ ਵੀ ਸੰਬੰਧ ਹਨ ਜਾ ਨਹੀਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਦੋ ਮਾਮਲੇ ਦਰਜ ਹਨ ਇੱਕ ਗੁਰਦਾਸਪੁਰ ਦੇ ਵਿੱਚ ਤੇ ਇੱਕ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਵਿੱਚ ਉਹਨਾਂ ਕਿਹਾ ਕਿ ਇਹ ਪਿਛਲੇ ਤਿੰਨ ਚਾਰ ਸਾਲ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਉਸਨੇ ਦੱਸਿਆ ਕਿ ਪਹਿਲ ਇਹ 10 -20- 30- 50 ਗ੍ਰਾਮ ਹੀਰੋਇਨ ਵੇਚਦਾ ਸੀ ਤੇ ਦੋ ਤਿੰਨ ਮਹੀਨੇ ਤੋਂ ਅਸੀਂ ਵੱਡੀ ਮਾਤਰਾ ਵਿੱਚ ਹੀਰੋਇਨ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਕਿੱਥੋਂ ਹੀਰੋਇਨ ਲੈ ਕੇ ਆਉਂਦਾ ਸੀ
ਪ੍ਰਚੂਨ ਤੋਂ ਸ਼ੁਰੂ ਕਰ ਬਣਦਾ ਜਾ ਰਿਹਾ ਸੀ ਵੱਡਾ ਸਮਗਲਰ ਕਿੱਲੋ ਤੋਂ ਵੱਧ ਕੇ ਚਿੱਟੇ ਨਾਲ ਸਕੂਟਰ ਸਣੇ ਪੁਲਿਸ ਨੇ ਕੀਤਾ ਕਾਬੂ
August 31, 20240
Related Articles
July 6, 20210
ਇੰਗਲੈਂਡ ਵਨਡੇ ਟੀਮ ਦੇ ਸੱਤ ਮੈਂਬਰ ਨਿਕਲੇ ਕੋਰੋਨਾ ਪੌਜੇਟਿਵ, ਤਿੰਨ ਖਿਡਾਰੀ ਵੀ ਸ਼ਾਮਿਲ
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਕਿਹਾ ਕਿ ਇੰਗਲੈਂਡ ਦੀ ਵਨਡੇ ਟੀਮ ਦੇ ਸੱਤ ਮੈਂਬਰ ਕੋਵਿਡ -19 ਸਕਾਰਾਤਮਕ ਪਾਏ ਗਏ ਹਨ। ਜਿਨ੍ਹਾਂ ਵਿੱਚ ਤਿੰਨ ਖਿਡਾਰੀ ਅਤੇ ਮੈਨੇਜਮੈਂਟ ਟੀਮ ਦੇ ਚਾਰ ਮੈਂਬਰ ਸ਼ਾਮਿਲ ਹਨ। ਇਨ੍ਹਾਂ ਲੋਕਾਂ ਦਾ ਦੂ
Read More
March 18, 20220
ਪੰਜਾਬ ਤੋਂ ਹਰਭਜਨ ਸਿੰਘ, ਚੱਢਾ ਤੇ IIT ਦਿੱਲੀ ਦੇ ਪ੍ਰੋ. ਨੂੰ ਰਾਜ ਸਭਾ ਭੇਜਣ ਲਈ ਚੁਣ ਸਕਦੀ ਹੈ ‘AAP’
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਵੱਡੀ ਜਿੱਤ ਨੇ ਪਾਰਟੀ ਦੀ ਪਾਰਲੀਮੈਂਟ ਵਿੱਚ ਸ਼ਮੂਲੀਅਤ ਵਧਾ ਦਿੱਤੀ ਹੈ। ਅਜਿਹੇ ‘ਚ ਜਲਦ ਹੀ ਪੰਜਾਬ ਤੋਂ ਰਾਜ ਸਭਾ ਮੈਂਬਰਾਂ ਦੀ ਚੋਣ ਹੋਣ ਜਾ ਰਹੀ ਹੈ। ਚੋਣ ਕਮਿਸ਼ਨ ਨੇ ਪੰਜਾਬ ਦੀਆਂ 7 ਰਾਜ ਸਭਾ ਸੀਟਾਂ ਵਿ
Read More
February 23, 20230
2 drug smugglers arrested in Ambala, 520 grams of opium was also recovered
In Haryana's Ambala, CIA-1 has arrested 2 drug smugglers. The police have also recovered 520 grams of opium from them. Both the arrested accused are said to be residents of Patiala district of Punjab.
Read More
Comment here