ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਦੇਸ਼ ਵਿਦੇਸ਼ ਵਿੱਚ ਵੱਸ ਰਹੀਆਂ ਸਮੂਹ ਗੁਰੂ ਨਾਨਕ ਨਾਲ ਲੇਵਾ ਸੰਗਤਾਂ ਨੂੰ ਵਧਾਈ ਦਿੱਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੰਪੂਰਨਤਾ ਦਿਵਸ ਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈ ਇਹ ਪਾਵਨ ਦਿਹਾੜਾ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਾਵਨ ਧਰਤੀ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਪੂਰਨਤਾ ਬਖਸ਼ੀ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਨਿਯੁਕਤ ਕੀਤਾ ਬਾਬਾ ਦੀਪ ਸਿੰਘ ਜੀ ਨੂੰ ਸਹਿ ਲਿਖਾਰੀ ਨਿਯੁਕਤ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਸ਼ਾਮਿਲ ਕੀਤਾ ਇਸ ਪਾਵਨ ਪਵਿੱਤਰ ਦਿਹਾੜੇ ਨੂੰ ਸਿੱਖ ਸੰਗਤ ਸੰਪੂਰਨਤਾ ਦਿਵਸ ਵਜੋਂ ਹਰ ਸਾਲ ਸਮੁੱਚੇ ਸਿੱਖ ਜਗਤ ਦੇ ਵਿੱਚ ਇਹ ਪਾਵਨ ਪੁਰਬ ਜਿਹੜਾ ਹੈ ਉਹ ਮਨਾਉਂਦੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਅੱਜ ਮਨਾਇਆ ਜਾ ਰਿਹਾ ਹੈ। ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫਲਸਫਾ ਪਰਿਪੂਰਨ ਮਹਾਨ ਫਲਸਫਾ ਹੈ ਅੱਜ ਜਦੋਂ ਦੁਨੀਆ ਪਦਾਰਥਵਾਦ ਦੀ ਚਕਾ ਚਾਹਨ ਦੇ ਵਿੱਚ ਫਸੀ ਹੋਈ ਹੈ ਹਰ ਪਾਸੇ ਕੁਰਲਾਹਟ ਹਰ ਪਾਸੇ ਨਫਰਤ ਹਰ ਪਾਸੇ ਈਰਖਾ ਸਾੜਾ ਦਵੈਸ਼ ਲੋਕ ਮਨਾਂ ਦੇ ਉੱਤੇ ਭਾਰੂ ਹ ਕਿਤੇ ਝਗੜੇ ਹੋ ਰਹੇ ਨੇ ਭਰਾਵਾਂ ਭਰਾਵਾਂ ਦੇ ਵਿਚਕਾਰ ਪੂੰਜੀ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਕਿਤੇ ਦੋ ਮੁਲਕਾਂ ਦੇ ਵਿਚਕਾਰ ਲੜਾਈ ਚੱਲ ਰਹੀ ਹੈ ਜਗ੍ਹਾ ਨੂੰ ਲੈ ਕੇ ਜਮੀਨਾਂ ਨੂੰ ਲੈ ਕੇ ਕਬਜ਼ੇ ਆਉਂਦੀ ਲੜਾਈ ਹੋ ਰਹੀ ਹੈ। ਤਾਂ ਐਸੀ ਹਾਲਾਤ ਦੇ ਵਿੱਚ ਐਸੀ ਸਥਿਤੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਹਾਨ ਫਲਸਫਾ ਮਨੁੱਖਤਾ ਨੂੰ ਸ਼ਾਂਤੀ ਪ੍ਰਦਾਨ ਕਰਨ ਦੇ ਪੂਰੀ ਕਰਨ ਸਮਰੱਥ ਹੈ ਆਓ ਸਾਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਫਲਸਫੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਔਰ ਅਸੀਂ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਤਿਗੁਰੂ ਸਵੀਕਾਰਦੇ ਆਂ ਅਸੀਂ ਇਸ ਮਹਾਨ ਫਲਸੇ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਆਪਣਾ ਯੋਗਦਾਨ ਪਾਈਏ ਖਾਸ ਤੌਰ ਦੇ ਉੱਤੇ ਸਾਡੇ ਨੌਜਵਾਨ ਇਸ ਫਲਸਫੇ ਦੇ ਪ੍ਰਚਾਰਕ ਬਣ ਕੇ ਜਿੱਥੇ ਵੱਡੀ ਮਨੁੱਖਤਾ ਦੀ ਸੇਵਾ ਕਰ ਸਕਦੇ ਨੇ ਮਨੁੱਖਤਾ ਨੂੰ ਅਮਨ ਤੇ ਭਾਈਚਾਰੇ ਦਾ ਸੁਨੇਹਾ ਦੇ ਸਕਦੇ ਨੇ ਮਨੁੱਖਤਾ ਨੂੰ ਆਪਸ ਦੇ ਵਿੱਚ ਜਿਹੜਾ ਹੈ ਉਹ ਜੋੜਨ ਦਾ ਕਾਰਜ ਕਰ ਸਕਦੇ ਨੇ ਆਓ ਅਸੀਂ ਰਲ ਮਿਲ ਕੇ ਇਸ ਮਹਾਨ ਫਲਸਫੇ ਨੂੰ ਅਸੀਂ ਜਿਹੜਾ ਹੈ ਦੁਨੀਆਂ ਭਰ ਦੇ ਵਿੱਚ ਫੈਲਾਉਣ ਦੇ ਲਈ ਯਤਨਸ਼ੀਲ ਹੋਈਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮਹਾਨ ਫਲਸਫਾ ਹ ਇਹ ਜਾਤ ਪਾਤ ਦੀਆਂ ਹੱਦਾਂ ਨੂੰ ਤੋੜਦਾ ਤੇ ਈਰਖਾ ਸਾੜਾ ਤੇ ਦਵੈਸ਼ ਨੂੰ ਜਿਹੜਾ ਹੈ ਉਹ ਖਤਮ ਕਰਨ ਦਾ ਮਹਾਨ ਸੰਦੇਸ਼ ਦਿੰਦਾ ਮਹਾਨ ਉਪਦੇਸ਼ ਦਿੰਦਾ ਇਹਦੇ ਧਾਰਨੀ ਬਣੀ ਖੰਡੇ ਬਾਟੇ ਦੀ ਪਹੁਲ ਛੱਕ ਕੇ ਗੁਰੂ ਵਾਲੇ ਬਣੀਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅਗੇ ਨਤਮਸਤਕ ਹੋਈਏ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਇਕ ਵਾਰੀ ਫੇਰ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸੰਪੂਰਨਤਾ ਦਿਵਸ ਤੇ ਬਹੁਤ ਬਹੁਤ ਬਹੁਤ ਵਧਾਈਆਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਤੇ ਤੱਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦਿੱਤੀ ਵਧਾਈ |

Related tags :
Comment here