ਅੰਮ੍ਰਿਤਸਰ ਪਿਛਲੇ ਦਿਨ ਹੀ ਕਲਕੱਤਾ ਵਿਖੇ ਇੱਕ ਮਹਿਲਾ ਡਾਕਟਰ ਦੀ ਬਲਤਕਾਰ ਕਰਨ ਤੋਂ ਬਾਅਦ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਸੀ ਜਿਸਦੇ ਚਲਦੇ ਦੇਸ਼ ਭਰ ਵਿੱਚ ਇਸ ਗੱਲ ਦਾ ਵਿਰੋਧ ਕੀਤਾ ਗਿਆ ਤੇ ਡਾਕਟਰਾਂ ਵੱਲੋਂ ਵੀ ਹੜਤਾਲ ਕੀਤੀ ਗਈ ਅਤੇ ਹੀ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਵਲੋਂ ਵੀ ਡਾਕਟਰਾਂ ਦਾ ਸਮਰਥਨ ਕੀਤਾ ਗਿਆ ਤੇ ਕਿਹਾ ਗਿਆ ਕਿ ਮਹਿਲਾ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਉੱਥੇ ਹੀ ਅੱਜ ਕਿੰਨਰ ਸਮਾਜ ਵੀ ਇਸ ਮਹਿਲਾ ਡਾਕਟਰਾਂ ਦੇ ਹੱਕ ਵਿੱਚ ਉੱਤਰ ਆਇਆ ਹੈ। ਉਹਨਾਂ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਉਹਨਾਂ ਕਿਹਾ ਕਿ ਸਰਕਾਰਾਂ ਨੂੰ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਾਡੀਆਂ ਧੀਆਂ ਭੈਣਾਂ ਕਿਤੇ ਵੀ ਸੁਰੱਖਿਤ ਨਹੀਂ ਹਨ ਉਹਨਾਂ ਕਿਹਾ ਕਿ ਮਾਪੇ ਧੀ ਜੰਮਣ ਤੋਂ ਪਹਿਲਾਂ ਤਾਂ ਹੀ ਕੁੱਖਾਂ ਵਿੱਚ ਮਾਰ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਅਸੀਂ ਹੀ ਸੁਰੱਖਿਤ ਨਹੀਂ ਹਾਂ ਤੇ ਸਾਡੀਆਂ ਧੀਆਂ ਕਿੱਥੋਂ ਸੁਰੱਖਿਤ ਹੋਣਗੀਆਂ ਉਹਨਾਂ ਕਿਹਾ ਕਿ ਅਜਿਹੇ ਪਾਪੀਆਂ ਦੇ ਖਿਲਾਫ ਸਖਤ ਤੋਂ ਸਖਤ ਸਖਤ ਕਾਨੂੰਨ ਬਣੇ ਤਾਂ ਕੋਈ ਅਗਾਹ ਤੋਂ ਅਜਿਹੀ ਹਰਕਤ ਨਾ ਕਰ ਸਕੇ ਉਹਨਾਂ ਕਿਹਾ ਕਿ ਅਸੀਂ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹਾਂ ਸਰਕਾਰਾਂ ਇਹਨਾਂ ਦੇ ਖਿਲਾਫ ਫਾਂਸੀ ਦੀ ਸਜ਼ਾ ਮੁਕਰਰ ਕਰੇ ਉਹਨਾਂ ਕਿਹਾ ਕਿ ਇਸ ਉੱਤੇ ਸਾਨੂੰ ਕੋਈ ਸਿਆਸਤ ਨਹੀਂ ਕਰਨੀ ਚਾਹੀਦੀ ਸਗੋਂ ਉਸ ਪੀੜਿਤ ਪਰਿਵਾਰ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਜਿਨਾਂ ਨੂੰ ਅੱਜ ਸਹਾਰੇ ਦੀ ਲੋੜ ਹੈ ਸਾਨੂੰ ਮੋਢੇ ਨਾਲ ਮੋਢਾ ਲਗਾ ਕੇ ਉਹ ਪਰਿਵਾਰ ਦੇ ਨਾਲ ਖੜ ਕੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਕੱਲ 10 ਦਿਨ ਵਿਆਹ ਨੂੰ ਹੁੰਦੇ ਹਨ ਤੇ ਇੱਕ ਕੁੜੀ ਮੁੰਡਾ ਆਪਸ ਵਿੱਚ ਤਲਾਕ ਲੈਣ ਤੇ ਪਹੁੰਚ ਜਾਂਦੇ ਹਨ। ਉਹਨਾਂ ਕਿਹਾ ਕਿ ਕੁੜੀਆਂ ਨੂੰ ਵੀ ਸਟਰੋਂਗ ਹੋਣ ਦੀ ਜਰੂਰਤ ਹੈ। ਉਥੇ ਹੀ ਉਹਨਾਂ ਨੇ ਪ੍ਰਧਾਨਾਂ ਅਤੇ ਸਰਪੰਚਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਦੋਸ਼ੀਆਂ ਦੇ ਖਿਲਾਫ ਉਹਨਾਂ ਦੀਆਂ ਜਮਾਨਤਾਂ ਨਾ ਕਰਵਾਈਆਂ ਜਾਣ ਜਿਹੜੇ ਲੋਕ ਧੀਆਂ ਭੈਣਾਂ ਤੇ ਮਾੜੀਆਂ ਨਿਗਾਹ ਰੱਖਦੇ ਹਨ |
ਇਸ ਲਈ ਲੋਕ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੋਖ ਵਿੱਚ ਹੀ ਮਾ/ਰ ਦਿੰਦੇ ਨੇ ਮਹਿਲਾ ਡਾਕਟਰਾਂ ਦੀ ਸੁਰੱਖਿਆ ਦੇ ਹੱਕ ਵਿੱਚ ਉਤਰਿਆ ਕਿੰਨਰ ਸਮਾਜ |

Related tags :
Comment here