ਅੱਜ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਨੂਰਪੁਰ ਖੀਰਾਂਵਾਲੀ ਵਿਖੇ ਪੰਚਾਇਤ ਮੰਤਰੀ ਲਾਲਜੀਤ ਭੁੱਲਰ ਵੱਲੋਂ ਪੰਚਾਇਤੀ ਜਮੀਨ ਦੀ ਜ਼ਮੀਨ ਤੇ ਕਿਸਾਨਾਂ ਵੱਲੋਂ ਕੀਤਾ ਗਿਆ 28 ਕਿੱਲਿਆਂ ਦਾ ਕਬਜ਼ਾ ਛੁਡਵਾਇਆ ਗਿਆ । ਅਤੇ ਬਾਅਦ ਵਿੱਚ ਸਰਬ ਸੰਮਤੀ ਨਾਲ ਗੁਰੂ ਘਰ ਵਿਖੇ ਜ਼ਮੀਨ ਦੀ ਖੁੱਲ੍ਹੀ ਬੋਲੀ ਕਰਵਾਈ ਗਈ।ਅਤੇ ਪਰਚੀ ਸਿਸਟਮ ਦੇ ਨਾਲ ਕਿਸਾਨਾਂ ਨੂੰ ਇਹ ਜਮੀਨਾਂ ਠੇਕੇ ਤੇ ਦਿੱਤੀ ਗਈਆ ।
ਉਹਨਾਂ ਨੇ ਪੰਜਾਬ ਦੇ ਹੋਰ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਚਾਇਤ ਦੀਆਂ ਜਮੀਨਾਂ ਤੇ ਕਬਜ਼ੇ ਨਾ ਕਰਨ ਅਤੇ ਜਿਨਾਂ ਨੇ ਕੀਤੇ ਹਨ ਉਹ ਆਪਣੀ ਸਹਿਮਤੀ ਦੇ ਨਾਲ ਕਬਜ਼ੇ ਛੱਡ ਦੇਣ ਅਤੇ ਸਰਕਾਰੀ ਖਜ਼ਾਨੇ ਵਿੱਚ ਆਪਣੀ ਬਣਦੀ ਰਕਮ ਜਮਾ ਕਰਵਾ ਕੇ ਆਪਣੀ ਜਮੀਨ ਲੈ ਲੈਣ । ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਕਿਸਾਨਾਂ ਦੇ ਨਾਲ ਹੈ, ਇਸ ਨਾਲ ਪੰਚਾਇਤ ਵਿਭਾਗ ਦੀ ਆਮਦਨ ਵਧੇਗੀ । ਉਹਨਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਕੁੱਲ 8 ਕਿਸਾਨਾਂ ਨੂੰ 28 ਹਜ਼ਾਰ 800 ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ ਤੇ ਦਿੱਤੀ ਗਈ ਹੈ।ਅਤੇ ਵਿਭਾਗ ਨੂੰ 8 ਲੱਖ ਰੁਪਏ ਆਮਦਨ ਹੋਈ ਹੈ । ਉਹਨਾਂ ਨੇ ਕਿਹਾ ਕਿ ਆਪਸੀ ਸਹਿਮਤੀ ਦੇ ਨਾਲ ਜੋ ਮਾਮਲੇ ਅਦਾਲਤਾਂ ਵਿੱਚ ਚੱਲ ਰਹੇ ਹਨ। ਉਹ ਵੀ ਖਤਮ ਹੋ ਗਏ ਹਨ। ਅਤੇ ਕਿਸਾਨਾਂ ਦਾ ਟਾਈਮ ਵੀ ਬਚੇਗਾ। ਅਤੇ ਪਿੰਡਾਂ ਵਿੱਚ ਹੋਣ ਵਾਲੇ ਲੜਾਈ ਝਗੜੇ ਵੀ ਖਤਮ ਹੋਣਗੇ ਹੈਂ। ਉਹਨਾਂ ਨੇ ਹੋਰ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਪਹਿਲ ਕਦਮੀ ਕਰਨ ਲਈ ਕਿਹਾ।
ਕੈਬਨਿਟ ਮੰਤਰੀ ਭੁੱਲਰ ਨੇ ਛੁਡਵਾਈ 28 ਕਿਲ੍ਹੇ ਪੰਚਾਇਤੀ ਜਮੀਨ ਕਬਜ਼ਾ ਛੁਡਵਾ ਕੇ ਮੌਕੇ ‘ਤੇ ਕਰਵਾਈ ਖੁੱਲੀ ਬੋਲੀ |
Related tags :
Comment here