News

ਨਿੱਕੀ ਜਿਹੀ ਗ਼ਲਤੀ ਨੇ ਐਕਟਿਵਾ ਸਵਾਰ ਬੱਚੇ ਦੀ ਲਈ ਜਾ/ਨ ਅਜਿਹੇ ਲਾਪਰਵਾਹ ਮਾਪੇ ਦੇਖੋ ਕਿਵੇਂ ਦੇ ਰਹੇ ਨੇ ਹਾ/ਦ/ਸਿ/ਆਂ ਨੂੰ ਸੱਦਾ |

ਜਲੰਧਰ ਦੇ ਸੰਜੇ ਗਾਂਧੀ ਨਗਰ ‘ਚ ਸੜਕ ਹਾਦਸੇ ‘ਚ 13 ਸਾਲਾ ਬੱਚੇ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਦੀ ਲਪੇਟ ‘ਚ ਆਉਣ ਨਾਲ ਬੱਚੇ ਦੀ ਮੌਤ ਹੋ ਗਈ ਹੈ, ਜਿਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ, ਜਦਕਿ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 3 ਬੱਚੇ ਐਕਟਿਵਾ ‘ਤੇ ਸੰਜੇ ਗਾਂਧੀ ਨਗਰ ਤੋਂ ਜਾ ਰਹੇ ਸਨ।

ਇਸ ਦੌਰਾਨ ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਬੱਚਾ ਸੜਕ ‘ਤੇ ਡਿੱਗ ਗਿਆ। ਜਿਸ ਤੋਂ ਬਾਅਦ ਟਰੱਕ ਦਾ ਟਾਇਰ ਬੱਚੇ ਦੇ ਉੱਪਰ ਚੜ੍ਹ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਇਸ ਘਟਨਾ ‘ਚ ਬਾਕੀ ਦੋ ਬੱਚੇ ਵਾਲ-ਵਾਲ ਬਚ ਗਏ। ਟਰੱਕ ਡਰਾਈਵਰ ਮੌਕੇ ‘ਤੇ ਟਰੱਕ ਛੱਡ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਰੋਣ ਕਾਰਨ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ।

Comment here

Verified by MonsterInsights