News

ਪੈਟਰੋਲ ਪੰਪ ਤੇ ਤੇਲ ਪੁਆਉਣ ਆਏ ਦੋ ਬਾਈਕ ਸਵਾਰਾ ਨੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਖੋਹੀ ਨਗਦੀ ,, ਘਟਨਾ ਹੋਈ CCTV ਵਿੱਚ ਕੈਦ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਮਾਮਲਾ ਧਰਮਕੋਟ ਦੇ ਪਿੰਡ ਜਲਾਲਾਬਾਦ ਦਾ ਹੈ ਜਿੱਥੇ ਦੋ ਬਾਈਕ ਸਵਾਰ ਤੇਲ ਪਾਉਣ ਦੇ ਬਹਾਨੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਨਕਦੀ ਖੋਹ ਕੇ ਫਰਾਰ ਹੋ ਗਏ। ਫੋਨ ਰਾਹੀਂ ਜਾਣਕਾਰੀ ਦਿੰਦਿਆਂ ਹੋਇਆਂ ਪੰਪ ਦੇ ਮਾਲਿਕ ਸਿਮਰਨ ਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਕੱਲ ਪੈਟਰੋਲ ਪੰਪ ਤੇ ਦੋ ਬਾਈਕ ਸਵਾਰ ਆਏ ਜਿਨਾਂ ਨੇ ਸੇਲਜ਼ਮੈਨ ਨੂੰ ਪੈਟਰੋਲ ਪਾਉਣ ਲਈ ਕਿਹਾ ਉਸ ਵੱਲੋਂ ਉਹਨਾਂ ਦੇ ਬਾਈਕ ਵਿੱਚ ਪੈਟਰੋਲ ਪਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਬਾਈਕ ਸਵਾਰ ਸੇਲਜ਼ਮੈਨ ਨੂੰ ਕਹਿੰਦੇ ਹਨ ਕਿ ਸਾਨੂੰ ਪੈਸੇ ਦੀ ਲੋੜ ਹੈ ਅਸੀਂ ਤੈਨੂੰ ਪੇਟੀਐਮ ਕਰ ਦਿੰਦੇ ਹਾਂ ਪਰ ਸੇਲਜ਼ਮੈਨ ਨੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਅਤੇ ਉਹ ਆਪਣੇ ਦਫਤਰ ਵਿੱਚ ਜਾ ਕੇ ਬੈਠ ਜਾਂਦਾ ਹੈ ਤਾਂ ਬਾਈਕ ਸਵਾਰ ਕੁਝ ਦੇਰ ਖੜੇ ਰਹਿੰਦੇ ਹਨ ਜਿਸ ਤੋਂ ਬਾਅਦ ਉਹ ਸੇਲਜਮੈਨ ਕੋਲ ਦਫ਼ਤਰ ਦੇ ਵਿੱਚ ਜਾ ਕੇ ਹੱਥੋਂ ਪਾਈ ਹੁੰਦੇ ਹਨ ਤਾਂ ਉਸਦੀ ਜੇਬ ਵਿੱਚ ਪਏ ਕਰੀਬ 2500 ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ ਇਹ ਸਾਰੀ ਘਟਨਾ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉਹਨਾਂ ਕਿਹਾ ਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਨੇ ਮੌਕੇ ਤੇ ਆ ਕੇ ਸੀਸੀਟੀ ਵਿੱਚ ਚੈੱਕ ਕਰਕੇ ਜਾਂ ਸ਼ੁਰੂ ਕਰ ਦਿੱਤੀ ਹੈ

Comment here

Verified by MonsterInsights