ਮੋਗਾ ਦੇ ਸਬ ਡਵੀਜ਼ਨ ਬਾਘਾਪੁਰਾਣਾ ਦੇ ਨੇੜਲੇ ਪਿੰਡ ਰਾਜਿਆਣਾ ਦੇ ਬੱਸ ਸਟੈਂਡ ਤੇ ਐਂਬੂਲੈਂਸ ਅਤੇ ਮਰੂਤੀ ਸਜ਼ੂਕੀ ਏ ਸਟਾਰ ਕਾਰ ਇਕੋ ਸਾਈਡ ਤੋ ਟਕਰਾਉਣ ਨਾਲ਼ ਐਂਬੂਲੈਂਸ ਦੇ ਮਰੀਜ਼ ਦੀ ਮੋਕੇ ਤੇ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਕੇ ਤੇ ਮਜਬੂਰ ਲੋਕਾਂ ਨੇ ਦੱਸਿਆ ਕਿ ਕਰੀਬ 5 ਵਜੇ ਸ਼ਾਮ ਨੂੰ ਐਂਬੂਲੈਂਸ ਮੋਗਾ ਹਸਪਤਾਲ ਤੋਂ ਮਰੀਜ਼ ਲੈ ਕੇ ਬਠਿੰਡਾ ਜਾ ਰਹੀ ਸੀ ਤਾਂ ਜਦੋਂ ਉਹ ਰਾਜਿਆਣਾ ਪਹੁੰਚੀ ਤਾਂ ਬਾਘਾਪੁਰਾਣਾ ਸਾਈਡ ਵੱਲੋਂ ਆ ਰਹੀ ਏ ਸਟਾਰ ਕਾਰ ਨਾਲ ਜ਼ਬਰਦਸਤ ਟੱਕਰ ਵੱਜੀ ਐਂਬੂਲੈਂਸ ਲੋਟਨੀਆ ਖਾਂਦੀ ਪਲਟ ਗਈ। ਜਿਸ ਨੂੰ ਮੋਕੇ ਤੇ ਲੋਕਾਂ ਨੇ ਸਿੱਧੀ ਕੀਤੀ ਅਤੇ ਬੰਦਿਆਂ ਨੂੰ ਬਾਹਰ ਕੱਢਿਆ। ਜਿਸ ਕਰਕੇ ਐਂਬੂਲੈਂਸ ਦੇ ਮਰੀਜ਼ ਦੀ ਮੋਕੇ ਤੋਂ ਮੋਤ ਹੋ ਗਈ ਦੱਸੀ ਜਾਂਦੀ ਹੈ ਅਤੇ ਦੋਨੋਂ ਕਾਰ ਸਵਾਰ ਫੱਟੜ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭੇਜਿਆ ਗਿਆ ਦੋਨਾਂ ਗੱਡੀਆ ਦਾ ਭਾਰੀ ਨੁਕਸਾਨ ਹੋਇਆ।
ਪਿੰਡ ਰਾਜਿਆਂ ਕੋਲ ਵਾਪਰਿਆ ਸੜਕ ਹੱਸਦਾ, ਮਰੀਜ਼ ਦੀ ਐਬੂਲੈਂਸ ਵਿੱਚ ਹੀ ਹੋਈ ਮੌਤ

Related tags :
Comment here