ਅੰਮ੍ਰਿਤਸਰ ਦੇ ਵਿੱਚ ਆਏ ਦਿਨ ਹੀ ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਇੱਕ ਵਾਰ ਫਿਰ ਤੋਂ ਵੱਧਦੀਆਂ ਦਿਖਾਈ ਦੇ ਰਹੀਆਂ ਹਨ। ਹਜੇ ਪਿਛਲੇ ਦਿਨ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਕੁਝ ਹਮਲਾਵਰਾਂ ਵੱਲੋਂ ਇੱਕ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਅਤੇ ਉਸ ਮਾਮਲੇ ਚ ਹਜੇ 24 ਘੰਟੇ ਵੀ ਨਹੀਂ ਬੀਤੇ ਕਿ ਅੰਮ੍ਰਿਤਸਰ ਦੇ ਦਬੁਰਜੀ ਵਿਖੇ ਇੱਕ ਐਨਆਰਆਈ ਨੌਜਵਾਨ ਨੂੰ ਘਰ ਦੇ ਵਿੱਚ ਦਾਖਲ ਹੋ ਕੇ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਜਲੰਧਰ ਜੀ ਟੀ. ਰੋਡ ’ਤੇ ਕਸਬਾ ਦੋਬੁਰਜੀ ਵਿਖੇ ਅਮਰੀਕਾ ਦੇ ਪੱਕੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿਤਾ। ਨੌਜਵਾਨ ਨੂੰ ਉਸ ਦੇ ਘਰ ਆ ਕੇ ਦੋ ਜਣਿਆਂ ਵਲੋਂ ਗੋਲੀਆਂ ਮਾਰੀਆਂ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 7.30 ਵਜੇ ਦੇ ਕਰੀਬ ਅਮਰੀਕਾ ਸਿਟੀਜਨ ਨੌਜਵਾਨ ਰਿੰਕੂ ਪੁੱਤਰ ਸ਼ਰਮ ਸਿੰਘ ਦੇ ਘਰ ਦੋਬੁਰਜੀ ਵਿਚ ਦੋ ਵਿਅਕਤੀ ਆਏ, ਜਿਨ੍ਹਾਂ ਨੇ ਰਿੰਕੂ ਨੂੰ ਤਿੰਨ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ। ਨੌਜਵਾਨ ਰਿੰਕੂ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਹਮਲਾਵਾਰ ਵਿਅਕਤੀ ਕਾਰ ਦੀ ਆਰਸੀ ਦਾ ਪੁੱਛਣ ਦੇ ਬਹਾਨੇ ਘਰ ਦੇ ਵਿੱਚ ਦਾਖਲ ਹੋਏ ਤੇ ਜਿਸ ਤੋਂ ਬਾਅਦ ਉਹਨਾਂ ਨੇ ਨੌਜਵਾਨ ਸੁਖਚੈਨ ਸਿੰਘ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਦੌਰਾਨ ਜਖਮੀ ਨੌਜਵਾਨ ਦੇ ਪਰਿਵਾਰਿਕ ਮੈਂਬਰ ਹਮਲਾਵਾਰਾਂ ਦੇ ਅੱਗੇ ਹੱਥ ਜੋੜਦੇ ਰਹੇ ਲੇਕਿਨ ਹਮਲਾਵਰਾਂ ਨੇ ਇੱਕ ਵੀ ਨਾ ਸੁਣੀ ਅਤੇ ਸੁਖਚੈਨ ਸਿੰਘ ਨੌਜਵਾਨ ਦੇ ਸਿਰ ਚ ਅਤੇ ਗਲੇ ਤੇ ਗੋਲੀ ਮਾਰੀ ਜਿਸ ਤੋਂ ਬਾਅਦ ਉਹਨਾਂ ਦੀ ਪਿਸਤੋਲ ਦਾ ਫਾਇਰ ਅੜ ਗਿਆ ਤੇ ਨੌਜਵਾਨ ਉਥੋਂ ਫਰਾਰ ਹੋ ਗਏ ਫਿਲਹਾਲ ਪੁਲਿਸ ਵੱਲੋਂ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਨੌਜਵਾਨ ਹਸਪਤਾਲ ਦਾਖਲ ਹੈ ਤੇ ਉਸ ਦੇ ਪਰਿਵਾਰਿਕ ਮੈਂਬਰ ਵੀ ਹਸਪਤਾਲ ਹੈ। ਅਤੇ ਫਿਲਹਾਲ ਜ਼ਖਮੀ ਨੌਜਵਾਨ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਅੱਗੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਜਲਦ ਹੀ ਆਰੋਪੀਆਂ ਨੂੰ ਕਾਬੂ ਕਰ ਲਿੱਤਾ ਜਾਵੇਗਾ।
ਕਾਰ ਦੀ ਆਰਸੀ ਪੁੱਛਣ ਦੇ ਬਹਾਨੇ ਘਰ ਦੇ ਅੰਦਰ ਦਾਖਲ ਹੋ ਸ਼ਰਾਰਤੀ ਅਨਸਰਾਂ ਨੇ ਚਲਾਈਆਂ ਗੋ/ਲੀ/ਆਂ ਹਮਲਾਵਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਰਿਹਾ ਪਰਿਵਾਰ
August 24, 20240
Related Articles
January 15, 20240
पठानकोट में रेत बजरी से भरे ट्रैकों को कांग्रेस के पूर्व विधायक ने रोका
पिछले दिनों नाजायज माईनिंग के आरोप में गिरफ्तार किए गए हल्का भोआ से कांग्रेस के पूर्व विधायक जोगिंदर पाल जोकि जमानत पर रिहा हुए हैं जिन्होंने पंजाब सरकार के खिलाफ मोर्चा खोल दिया है क्योंकि जहां पंजाब
Read More
July 27, 20240
ਸੰਗਰੂਰ ‘ਚ ਵਾਪਰਿਆ ਦ/ਰ/ਦ/ਨਾ/ਕ ਸੜਕ ਹਾ.ਦ.ਸਾ , 15 ਸਾਲ ਦੇ ਲੜਕੇ ਨੇ ਮੌਕੇ ਤੇ ਤੋੜਿਆ ਦ.ਮ ਦੇਖੋ ਕੀ ਬਣੇ ਮੌਕੇ ਤੇ ਹਾ.ਲਾ.ਤ ?
ਲਗਾਤਾਰ ਪੰਜਾਬ ਦੇ ਵਿੱਚ ਹਰ ਰੋਜ਼ ਛੜ ਕੇ ਹਾਦਸੇ ਵੱਧਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਸੀ ਕਿ ਛੋਟੇ ਬੱਚੇ ਕੋਈ ਵੀ ਵਹੀਕਲ ਨਹੀਂ ਚਲਾਉਣਗੇ ਅਤੇ ਜੁਰਮਾਨਾ ਦੇ ਨਾਲ ਨਾਲ ਮਾਪਿਆਂ ਨੂੰ
Read More
November 5, 20200
ਜਲਾਲਾਬਾਦ ਸੜਕ ਉਪਰ ਵੱਖ – ਵੱਖ ਥਾਵਾਂ ਤੇ ਕਿਸਾਨਾਂ ਨੇ ਕੀਤਾ ਚੱਕਾ ਜਾਮ
ਕਿਸਾਨਾਂ ਵੱਲੋਂ ਨਹਿਰ ਦੇ ਪੁਲ ਉੱਪਰ ਬਹਿ ਕੇ ਚੱਕਾ ਜਾਮ ਕੀਤਾ ਗਿਆ ਹੈ…
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਸਬੰਧੀ ਪਾਸ ਕੀਤੇ ਬਿੱਲਾਂ ਦੇ ਵਿਰੋਧ ਵਿਚ ਚੱਲ ਰਹੇ ਸੰਘਰਸ਼ ਦੌਰਾਨ ਅੱਜ 5 ਨਵੰਬਰ ਨੂੰ ਫਿਰੋਜ਼ਪੁਰ - ਫਾਜ਼ਿਲਕਾ ਸੜਕ ਉ
Read More
Comment here