ਸੰਗਰੂਰ ਦੇ ਪਟਿਆਲਾ ਰੋਡ ਦੇ ਉੱਪਰ ਪੱਲੇਦਾਰਾਂ ਦਾ ਪੱਕਾ ਧਰਨਾ ਲੱਗਾ ਹੋਇਆ ਹੈ ਪੱਲੇਦਾਰਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚੋਂ ਹੀ ਸਾਡੇ ਪੱਲੇਦਾਰ ਨੇ ਇਥੇ ਧਰਨਾ ਲਗਾਇਆ ਹੋਇਆ ਹੈ ਅੱਠ ਮਹੀਨਿਆਂ ਤੋਂ ਸਾਡਾ ਧਰਨਾ ਲੱਗਿਆ ਹੋਇਆ ਲੇਕਿਨ ਸਾਡੀਆਂ ਮੰਗਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਵੀ ਸਾਨੂੰ ਨਹੀਂ ਮਿਲੇ ਪ੍ਰਸ਼ਾਸਨ ਸਾਨੂੰ ਲਾਰੇ ਲਗਾ ਦਿੰਦਾ ਹੈ ਕਿ ਤੁਹਾਡੀ ਮੀਟਿੰਗ ਕਰਵਾ ਦਿਆਂਗੇ ਲੇਕਿਨ ਮੀਟਿੰਗ ਦੇ ਟਾਈਮ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਉਹ ਮੁੱਕਰ ਜਾਂਦੇ ਹਨ ਜੀ ਗੱਲਬਾਤ ਕਰਦੇ ਹੋਏ ਆਗੂ ਨੇ ਕਿਹਾ ਕਿ ਸੈਂਟਰ ਸਰਕਾਰ ਸਾਨੂੰ ਜੋ ਵੀ ਸਾਡੀ ਮਜ਼ਦੂਰੀ ਦੇ ਰਹੀ ਹੈ ਸਾਨੂੰ ਉਹ ਮਜ਼ਦੂਰੀ ਸਿੱਧੀ ਮਿਲਣੀ ਚਾਹੀਦੀ ਹੈ ਤਾਂ ਪੰਜਾ ਬ ਸਰਕਾਰ ਧੱਕੇ ਨਾਲ ਸਾਡੇ ਉੱਪਰ ਠੇਕੇਦਾਰਾਂ ਨੂੰ ਥੋਪ ਰਹੀ ਹੈ। ਅਤੇ ਮੋਦੀ ਸਰਕਾਰ ਵੱਲੋਂ ਸਾਡੇ ਪੈਸੇ ਵਿਧਾਇਕ ਸਨ ਪਰ ਪੰਜਾਬ ਸਰਕਾਰ ਨੇ ਤਾਂ ਹੋਰ ਵੀ ਘਟਾ ਦਿੱਤੇ ਹਨ।
ਉਹਨਾਂ ਨੇ ਕਿਹਾ ਕਿ ਅੱਜ ਅਸੀਂ ਇੱਕ ਨਵੀਂ ਰੂਪ ਰੇਖਾ ਤਿਆਰ ਕਰਾਂਗੇ ਅਤੇ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ |
ਅੱਠ ਮਹੀਨਿਆਂ ਦੇ ਪੱਕੇ ਧਰਨੇ ਦੇ ਬਾਵਜੂਦ ਸਾਡੀਆਂ ਮੰਗਾਂ ਦਾ ਨਹੀਂ ਹੋ ਰਿਹਾ ਹੱਲ ਪੰਜਾਬ ਸਰਕਾਰ ਲਗਾ ਰਹੀ ਲਾਰੇ, ਮੀਟਿੰਗ ਦੇ ਟਾਈਮ ਤੇ ਮੁੱਕਰ ਜਾਂਦੇ ਨੇ

Related tags :
Comment here