News

ਕੰਬਲੀ ਚੋਰੀ ਦੇ ਨਾਂ ਤੇ ਦਹਿਸ਼ਤ ਪਾਉਣ ਵਾਲੇ ਚੋਰਾਂ ਨੂੰ ਕੀਤਾ ਗਿਆ ਕਾਬੂ |ਕੰਬਲ ਪਾ ਕੇ ਦਿੰਦੇ ਸੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਫਿਰ ਕੰਬਲ ਸੁੱਟ ਕੇ ਹੋ ਜਾਂਦੇ ਸੀ ਫਰਾਰ

ਬੁਢਲਾਡਾ ਸ਼ਹਿਰ ਅੰਦਰ ਕੰਬਲੀ ਚੋਰੀ ਦੇ ਨਾਂ ਤੇ ਦਹਿਸ਼ਤ ਪਾਉਣ ਵਾਲੇ ਚੋਰਾਂ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਸਥਾਨਕ ਪੁਲਿਸ ਵੱਲੋਂ ਕੀਤਾ ਗਿਆ ਹੈ।ਇਸਦੀ ਜਾਣਕਾਰੀ ਦਿੰਦਿਆਂ ਬੁਢਲਾਡਾ ਸ਼ਹਿਰ ਦੇ ਡੀ.ਐਸ.ਪੀ. ਰਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਕੰਬਲੀ ਚੋਰੀ ਦੇ ਨਾਂ ਤੇ ਸ਼ਹਿਰ ਅੰਦਰ ਸਨਸਨੀ ਮਚਾਉਣ ਵਾਲੇ ਤਿੰਨ ਚੋਰਾਂ ਨੂੰ ਇੱਕ ਕਾਲੇ ਰੰਗ ਦੇ ਪਲੈਟੀਨਾ ਮੋਟਰਸਾਈਕਲ ਅਤੇ 2400 ਰੁਪਏ ਨਕਦੀ ਨਾਲ ਦੇਰ ਰਾਤ ਆਈ.ਟੀ.ਆਈ. ਚੌਂਕ ਬੁਢਲਾਡਾ ਵਿਖੇ ਗਿਰਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਚੋਰ ਪਹਿਲਾਂ ਵੀ ਗੁਰੂ ਘਰਾਂ ਅਤੇ ਪੀਰਖਾਨਿਆਂ ਦੀ ਗੋਲਕਾਂ ਆਦਿ ਉੱਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ।ਇਸ ਤੋਂ ਇਲਾਵਾ ਕਈ ਘਰਾਂ ਨੂੰ ਵੀ ਨਿਸ਼ਾਨਾ ਬਣਾ ਚੁੱਕੇ ਸਨ ਅਤੇ ਕੰਬਲ ਸੁੱਟ ਕੇ ਫ਼ਰਾਰ ਹੋ ਜਾਂਦੇ ਸਨ,ਜਿਸ ਨਾਲ ਇਨ੍ਹਾਂ ਚੋਰਾਂ ਦੇ ਗਿਰੋਹ ਨੂੰ ਕੰਬਲੀ ਚੋਰ ਦਾ ਨਾਂ ਦਿੱਤਾ ਗਿਆ ਹੈ ਅਤੇ ਕੁੱਲ ਮਿਲਾ ਕੇ ਹੁਣ ਤੱਕ ਪੰਜ ਵਾਰ ਚੋਰੀਆਂ ਕਰ ਚੁੱਕੇ ਹਨ। ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਮਾਨਸਾ ਦੇ ਐਸ.ਐਸ.ਪੀ. ਸ਼੍ਰੀ ਭਗੀਰਥ ਮੀਨਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਤਾਰ ਜਾਂਚ ਅਤੇ ਸੀਸੀਟੀਵੀ ਕੈਮਰਿਆਂ ਦੇ ਸਹਿਯੋਗ ਸਦਕਾ ਤਿੰਨ ਚੋਰਾਂ ਨੂੰ ਗਿ੍ਫਤਾਰ ਕਰਨ ਵਿੱਚ ਸਫ਼ਲਤਾ ਮਿਲੀ ਹੈ। ਜਿੰਨਾ ਦੇ ਨਾਂ ਸਾਗਰ ਸਿੰਘ, ਨਾਜ਼ਰ ਸਿੰਘ ਅਤੇ ਗਗਨਦੀਪ ਦੱਸਿਆ ਹੈ੍,ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਪੁੱਛ ਗਿੱਛ ਤੋਂ ਬਾਅਦ ਹੋਰ ਵੀ ਅਹਿਮ ਖੁਲਾਸੇ ਨਿਕਲਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਉੱਤੇ ਪੂਰਾ ਜ਼ੋਰ ਦਿੱਤਾ ਗਿਆ ਹੈ ਅਤੇ ਕਿਸੇ ਨੂੰ ਵੀ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ‌।ਇਸ ਮੌਕੇ ਬੁਢਲਾਡਾ ਸ਼ਹਿਰ ਦੇ ਐਸ.ਐਚ.ਓ. ਭਗਵੰਤ ਸਿੰਘ ਅਤੇ ਸਮੂਹ ਪੁਲਿਸ ਪ੍ਰਸ਼ਾਸਨ ਹਾਜ਼ਰ ਸਨ।

Comment here

Verified by MonsterInsights