Site icon SMZ NEWS

ਗ੍ਰਿਫਤਾਰੀ ਤੋਂ ਬਾਅਦ ਹਥਕੜੀ ਸਮੇਤ ਦੋਸ਼ੀ ਨੇ ਭੱਜਣ ਦੀ ਕੀਤੀ ਕੋਸ਼ਿਸ਼ ਫਿਰ ਜਵਾਬੀ ਫਾਇਰਿੰਗ ਦੇ ਵਿੱਚ ਚਲਾਈਆਂ ਗਈਆਂ ਗੋਲੀਆਂ, ਦੋਸ਼ੀ ਨੂੰ ਕੀਤਾ

ਅੰਮਿਤਸਰ ਦੇ ਕਸਬਾ ਮਹਿਤਾ ਚੌਂਕ ਤੋਂ ਫਿਰੌਤੀਆਂ ਮੰਗਣ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਦੋਸ਼ੀਆਂ ਵਿੱਚੋਂ ਇਕ ਨੂੰ ਜਦੋਂ ਪਿਸਟਲ ਦੀ ਬ੍ਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ, ਤਾਂ ਦੋਸ਼ੀ ਵੱਲੋਂ ਜਿੱਥੇ ਹੱਥਕੜੀ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ, ਉਥੇ ਇੱਟਾਂ ਰੋੜਿਆ ਨਾਲ ਪੁਲਿਸ ਤੇ ਹਮਲਾ ਕੀਤਾ ਤਾਂ ਜਵਾਬੀ ਫਾਇਰਿੰਗ ਵਿੱਚ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਦੋਸ਼ੀ ਦੀ ਲੱਤ ਵਿੱਚ ਗੋਲੀ ਵੱਜਣ ਕਾਰਣ ਗੰਭਰਿ ਜ਼ਖਮੀ ਹੋਣ ਦੀ ਖਬਰ ਹੈ, ਜਿਸਨੂੰ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ । ਇਸ ਸਬੰਧੀ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਜਾਣਕਾਰੀ ਦਿੰਦਿਆਂ
ਸ: ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਹੈ ਕਿ ਮਿਤੀ 10 ਜੁਲਾਈ 2024 ਨੂੰ ਜਗਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮਹਿਤਾ ਦੀ ਮਾਸਟਰ ਬੁੱਕ ਡੀਪੂ ਦੀ ਦੁਕਾਨ ਤੇ 8.45 ਵਜੇ ਦੋ ਅਣਪਛਾਤੇ ਮੋਟਰ ਸਾਇਕਲ ਸਵਾਰ ਵਿਅਕਤੀਆਂ ਨੇ ਫਾਇਰਿੰਗ ਕੀਤੀ ਸੀ ਤਾਂ ਪੁਲਿਸ ਨੇ ਥਾਣਾ ਮਹਿਤਾ ਵਿਖੇ ਕੇਸ ਦਰਜ ਕਰ ਲਿਆ ਸੀ, ਗੋਲੀ ਚੱਲਣ ਤੋਂ 3 ਦਿਨ ਬਾਅਦ ਪੁਲਿਸ ਨੇ ਡੋਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਠਿਆਲਾ ਅਤੇ ਮਨਪ੍ਰੀਤ ਸਿੰਘ ਵਾਸੀ ਘਣਸ਼ਾਮਪੁਰ (ਗੈਂਗਸਟਰ ਗੋਪੀ ਘਨਸ਼ਾਮਪਰਾ ਦਾ ਭਰਾ) ਜੋ ਕਿ ਪੁਰਤਗਾਲ ਵਿੱਚ ਹਨ, ਨੇ ਉਕਤ ਪਾਸੋਂ ਅਤੇ ਇਕ ਕਰੋੜ ਦੀ ਫਿਰੌਤੀ ਮੰਗੀ ਸੀ । ਇਕ ਸੂਹ ਦੇ ਆਧਾਰ ਤੇ ਪੁਲਿਸ ਨੇ ਉਕਤ ਕੇਸ ਵਿੱਚ ਨਵਰਾਜ ਸਿੰਘ ਉਰਫ ਮੋਟਾ ਪੁੱਤਰ ਮਨੋਹਰ ਸਿੰਘ ਵਾਸੀ ਨਾਥ ਦੀ ਖੂਹੀਨੂੰ ਪਿਸਟਲ 2 ਰੌਂਦ, ਗੁਰਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਕੁਲਦੀਪ ਸਿੰਘ ਵਾਸੀ ਮਹਿਮਸਪੁਰ ਖੁਰਦ ਨੂੰ 32 ਬੋਰ ਦੇ ਪਿਸਟਲ, 2 ਰੌੰਦ ਅਤੇ ਗਗਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਹਿਸਮਪੁਰ ਨੂੰ 1 ਰਿਵਾਲਵਰ 32 ਬੋਰ 2 ਰੌਂਦ ਸਮੇਤ ਕਾਬੂ 16 8 24 ਨੂੰ ਕਾਬੂ ਕਰਕੇ 17 ਅਗਸਤ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਅਤੇ ਅਦਾਲਤ ਵੱਲੋਂ 3 ਦਿਨਾਂ ਪੁਸਿਲ ਰਿਮਾਂਡ ਮਿਿਲਆ ਸੀ । ਰਿਮਾਂਡ ਦੌਰਾਨ ਸਿੰਘ ਗੁਰਪ੍ਰੀਤ ਸਿੰਘ ਉਰਫ ਬਿੱਲ ਨੇ ਇੰਕਸ਼ਾਫ ਕੀਤਾ ਕਿ ਉਸਨੇ ਇਕ ਪਿਸਟਲ ਉਦੋ ਨੰਗਲ ਸ਼ਮਸ਼ਾਨਘਾਟ ਵਿੱਚ ਲੁਕੋਇਆ ਹੈ । ਜਿਸਦੀ ਬ੍ਰਾਮਦਗੀ ਲਈ ਅੱਜ ਪੁਲਿਸ ਉਸਨੂੰ ਲੈ ਕੇ ਗਈ ਸੀ ਤਾਂ ਗੁਰਪ੍ਰੀਤ ਸਿੰਘ ਨੇ ਪੁਸਿਲ ਮੁਲਾਜ਼ਮ ਗੁਰਸਾਹਿਬ ਸਿੰਘ ਨੂੰ ਧੱਕਾ ਮਾਰਕੇ ਸਮੇਤ ਹੱਥਕੜੀ ਖਤੇਾਂ ਵੱਲ ਭੱਜ ਗਿਆ । ਅਰਜਨਮਾਂਗਾ ਸਾੲਡਿ ਵੱਲ ਜਾਂਦਿਆਂ ਪੁਸਿਲ ਨੇ ਉਸਨੰੁ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਅੱਗੋਂ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਿਸਤੇ ਥਾਣਾ ਮੁਝਖੀ ਸ: ਅਜੈਪਾਲ ਸਿੰਘ ਨੇ ਹਵਾਈ ਫਾਇਰ ਕੀਤ, ਪਰ ਉਸਨੇ ਇੱਟੇ ਰੋੜੇ ਮਾਰਨੇ ਜਾਰੀ ਰੱਖੇ ਤਾਂ ਐਸ.ਐਚ.ਓ. ਨੇ ੳਾਪਣੇ ਬਚਾ ਲਈ ਇਕ ਫਾਇਰ ਹੇਠਾਂ ਨੰੁ ਕੀਤਾ ਤਾਂ ਦੋਸ਼ੀ ਗੁਰਪ੍ਰੀਤ ਸਿੰਘ ਸੱਜੀ ਲੱਤ ਤੇ ਲੱਗਾ ਤਾਂ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ । ਉਸਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ ।

Exit mobile version