ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਤੇ ਪੁਲਿਸ ਵੱਲੋਂ ਅੱਜ ਮਜੀਠਾ ਰੋਡ ਗੁਰੂ ਹਰਰਾਏ ਸਾਹਿਬ ਗੁਰਦੁਆਰੇ ਦੇ ਕੋਲ ਪਿਛਲੇ ਦੋ ਸਾਲ ਤੋਂ ਚੱਲ ਰਹੇ ਸਪਾ ਸੈਂਟਰ ਤੇ ਅੱਜ ਪੁਲਿਸ ਵੱਲੋਂ ਰੇਡ ਕੀਤੀ ਗਈ
ਜਿਸ ਵਿੱਚ ਪੁਲਿਸ ਵੱਲ ਕੁਝ ਕੁੜੀਆਂ ਮੁੰਡਿਆਂ ਨੂੰ ਹਿਰਾਸਤ ਵਿੱਚ ਵੀ ਲਿਆ ਤੇ ਥਾਣਾ ਮਜੀਠਾ ਰੋਡ ਦੇ ਵਿੱਚ ਲਿਆ ਕੇ ਕਾਰਵਾਈ ਵੀ ਕੀਤੀ ਗਈ। ਜਿਸ ਦੇ ਚਲਦੇ ਥਾਣਾ ਮਜੀਠਾ ਰੋਡ ਤੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀਗੀ ਕਿ ਗੁਰਦੁਆਰਾ ਸ੍ਰੀ ਹਰਿਰਾਇ ਸਾਹਿਬ ਦੇ ਨਜ਼ਦੀਕ ਇੱਕ ਪਾਸ ਸੈਂਟਰ ਚੱਲ ਰਿਹਾ ਹੈ ਜਿਸ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਵੀ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ ਇਹ ਪਿਛਲੇ ਦੋ ਸਾਲ ਤੋਂ ਸਪਾ ਸੈਂਟਰ ਚਲਾਇਆ ਜਾ ਰਿਹਾ ਸੀ ਜਿਸਦੇ ਚਲਦੇ ਅੱਜ ਅਸੀਂ ਰੇਡ ਕੀਤੀ ਤੇ ਮੌਕੇ ਤੋਂ ਹੀ ਕੁਝ ਲੋਕਾਂ ਨੂੰ ਕਾਬੂ ਕੀਤਾ। ਉਹਨਾਂ ਕਿਹਾ ਕਿ ਇਸ ਵਿੱਚ ਅਸੀਂ ਮੁੱਖ ਦੋਸ਼ੀ ਸਿਪਾਹ ਸੈਂਟਰ ਦੀ ਮਾਲਕ ਅਤੇ ਉਸਦੇ ਸਾਥੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਤੇ ਬਾਕੀ ਜਿਹੜੇ ਕੁੜੀਆਂ ਮੁੰਡੇ ਗ੍ਰਿਫਤਾਰ ਕੀਤੇ ਹਨ ਉਹਨਾਂ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ। ਜਾਣਕਾਰੀ ਹਾਸਲ ਤੋਂ ਕਰਨ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ।
ਦੇਖੋ ਕਿਵੇਂ ਨੌਜਵਾਨ ਕੁੜੀਆਂ ਮੁੰਡੇ ਕਰ ਰਹੇ ਆਪਣੀ ਭਵਿੱਖ ਨੂੰ ਖਰਾਬ ਪਾਸ ਸੈਂਟਰ ਦੀ ਆੜ ਵਿੱਚ ਕੀਤਾ ਜਾ ਰਿਹਾ ਸੀ ਨੌਜਵਾਨ ਕੁੜੀਆਂ ਮੁੰਡਿਆਂ ਦੇ ਨਾਲ ਖਿਲਵਾੜ |
Related tags :
Comment here