ਪਿਛਲੇ ਦਿਨੀਂ ਸਭ ਡਵੀਜ਼ਨ ਬਾਘਾਪੁਰਾਣਾ ਦੇ ਕੋਟਕਪੂਰਾ ਰੋਡ ਤੇ ਸਥਿਤ ਇੱਕ ਮਨੀ ਐਕਸਚੇਂਜ ਪਾਲ ਮਰਚੈਟ ਦੀ ਦੁਕਾਨ ‘ਤੇ 10-8-24 ਨੂੰ ਤਿੰਨ ਨੌਜਵਾਨ ਕਾਰ’ਤੇ ਆਏ ਤੇ ਪਿਸਤੌਲ ਦੀ ਨੋਕ ‘ਤੇ ਦੁਕਾਨ ਤੋਂ 2 ਲੱਖ 23 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਸੀ। ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ
ਉਪ ਪੁਲਿਸ ਕਪਤਾਨ ਦਲਵੀਰ ਸਿੰਘ ਸਿੱਧੂ ਅਤੇ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਤਿੰਨਾਂ ਵਿੱਚੋਂ ਦੋ ਨੋਜਵਾਨ ਗ੍ਰਿਫਤਾਰ ਕਰ ਲਏ ਹਨ। ਉਹਨਾਂ ਕਿਹਾ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮੁਕਦਮਾ ਉਕਤ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵਾਚਿਆ ਗਿਆ । ਉਨਾ ਕਿਹਾ ਕਿ ਖਿਡੋਣਾ ਪਿਸਟਲ ਨਾਲ ਧਮਕਾ ਕੇ ਲੁੱਟ ਖੋਹ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਇਕ ਵਰਨਾ ਕਾਰ, ਖਿਡੋਣਾ ਪਿਸਟਲ ਅਤੇ 30000 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਫਤੀਸ ਦੌਰਾਨ ਵਾਰਦਾਤ ਵਿੱਚ ਵਰਤੀ ਗਈ ਸਿਲਵਰ ਰੰਗ ਦੀ ਵਰਨਾ PB10 Ak 0222 ਜਾਲੀ ਨੰਬਰ ਲਗਾਇਆ ਸੀ ਜਿਸ ਦਾ ਅਸਲ ਨੰਬਰ UP 11CK 0188 ਪਾਇਆ ਗਿਆ । ਇਸ ਗੱਡੀ ਦਾ ਮਾਲਕ ਗੁਰਪਿੰਦਰ ਪੁੱਤਰ ਬਲਵਿੰਦਰ ਸਿੰਘ ਵਾਸੀ ਫਿਰੋਜਪੁਰ ਦੇ ਨਾਮ ਰਜਿਸਟਰ ਹੈ । ਇਸ ਵਾਰਦਾਤ ਨੂੰ ਅੰਜਾਮ ਗੁਰਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫਿਰੋਜ਼ਪੁਰ, ਅਜੇ ਪੁੱਤਰ ਬੋਹੜ ਸਿੰਘ ਵਾਸੀ ਲੱਖੋ ਤੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਅਤੇ ਹੈਪੀ ਪੁੱਤਰ ਦਰਬਾਰਾ ਸਿੰਘ ਵਾਸੀ ਸੋਢੀ ਕਲਾਂ ਜਿਲਾ ਫਿਰੋਜਪੁਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨਾ ਕਿਹਾ ਕਿ ਇਸ ਵਾਰਤਾ ਨੂੰ ਇਸੇ ਲਈ ਇਹਨਾਂ ਇਲਜਾਮ ਦਿੱਤਾ ਹੈ ਕਿ ਗੁਰਪਿੰਦਰ ਸਿੰਘ ਨੇ ਆਪਣੀ ਕਾਰ ਦੀ ਕਿਸ਼ਤ ਭਰਨੀ ਸੀ। ਉਨਾਂ ਕਿਹਾ ਕਿ ਇਨਾ ਵਿਰੁੱਧ ਵੱਖ ਵੱਖ ਧਾਰਾ ਰਾਹੀ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤੀਜੇ ਦੋਸ਼ੀ ਦੀ ਵੀ ਜਲਦ ਹੀ ਗ੍ਰਫਤਾਰੀ ਹੋ ਜਾਵੇਗੀ।