ਪਿੰਡ ਰੁੜਕਾ ਕਲਾਂ ਜਿਲ੍ਹਾ ਜਲੰਧਰ ਦਾ ਇੱਕ ਇਤਿਹਾਸਕ ਨਗਰ ਹੈ ਤੇ ਕਰੀਬ 450 ਸਾਲ ਪਹਿਲਾਂ ਜਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ (ਠੱਠੀਆਂ) ਤੋਂ ਆਏ ਪੰਜ ਸੰਧੂ ਭਰਾਵਾਂ ਨੇ ਪਿੰਡ ਰੁੜਕਾ ਕਲਾਂ ਵਸਾਇਆ ਸੀ। ਪੁਰਾਤਨ ਜਿਕਰ ਮੁਤਾਬਕ ਪਹਿਲਾਂ ਦੋ ਭਰਾ ਇੱਥੇ ਆਏ ਸਨ ਤਾਂ ਇੱਥੇ ਬਹੁਤ ਭਾਰੀ ਜੰਗਲ ਹੁੰਦਾ ਸੀ। ਉਨ੍ਹਾਂ ਨੇ ਦੇਖਿਆ ਕਿ ਇੱਥੇ ਇੱਕ ਤਾਜ਼ੀ ਸੂਈ ਬੱਕਰੀ ਆਪਣੇ ਬੱਚਿਆਂ (ਮੇਮਣੇ) ਦੀ ਰਾਖੀ ਲਈ ਸ਼ੇਰ ਨਾਲ ਮੁਕਾਬਲਾ ਕਰ ਰਹੀ ਸੀ। ਦੋਹਾਂ ਭਰਾਵਾਂ ਨੇ ਸ਼ੇਰ ਨੂੰ ਡਰਾ ਕੇ ਭਜਾ ਦਿੱਤਾ ਅਤੇ ਮਾਝੇ ਜਾ ਕੇ ਇਹ ਘਟਨਾ ਭਰਾਵਾਂ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਸੋਚਿਆ ਕਿ ਇਹ ਕੋਈ ਪੁਰਾਤਨ ਤੇ ਸਖ਼ਤ ਜਗ੍ਹਾ ਹੈ, ਇੱਥੇ ਪਿੰਡ ਬੰਨ੍ਹਣਾ ਚਾਹੀਦਾ ਹੈ। ਪੰਜ ਭਰਾਵਾਂ ਦੇ ਨਾਮ ਸਨ ਬਾਬਾ ਬੂਲਾ, ਭੂੰਦੜ, ਰਾਵਲ, ਹੇਤਾ ਅਤੇ ਗਓ (ਗਊ)। ਇਨ੍ਹਾਂ ਪੰਜਾਂ ਭਰਾਵਾਂ ਦੇ ਨਾਮ ਤੇ ਹੀ ਪਿੰਡ ਦੀਆਂ ਪੰਜ ਪੱਟੀਆਂ ਦੇ ਨਾਮ ਹਨ।
ਇਤਿਹਾਸਿਕ ਨਗਰ ਜਿੱਥੇ ਇੱਕ ਬੱਕਰੀ ਨੇ ਆਪਣੇ ਬੱਚਿਆਂ ਨੂੰ ਬਚਾਉਣ ਖਾਤਿਰ ਕੀਤਾ ਸੀ ਸ਼ੇਰ ਦਾ ਮੁਕਾਬਲਾ ਭਾਰੀ ਜੰਗਲ ਨੂੰ ਕਿਵੇਂ ਬਣਾਇਆ ਗਿਆ ਪਿੰਡ |
