ਕੁਝ ਦਿਨ ਪਹਿਲਾਂ ਕੋਲਕਾਤਾ ਦੇ ਮੈਡੀਕਲ ਕਾਲਜ ਤੇ ਹਸਪਤਾਲ ’ਚ ਡਾਕਟਰੀ ਦੇ ਕੋਰਸ ਦੀ ਦੂਸਰੇ ਸਾਲ ਦੀ ਵਿਦਿਆਰਥਣ ਡਾਕਟਰ ਦੇ ਜਬਰ-ਜ਼ਨਾਹ ਤੇ ਘਿਨਾਉਣੇ ਕਤਲ ਦੇ ਵਿਰੋਧ ’ਚ ਦਾ ਪ੍ਰੈਸ ਕਲੱਬ ਆਫ ਅਮ੍ਰਿਤਸਰ ਤੇ ਪੱਤਰਕਾਰਾਂ ਵੱਲੋਂ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਜੀ ਦੇ ਬੁੱਤ ਥੱਲੇ ਮੋਮਬੱਤੀਆਂ ਜਗਾ ਕੇ ਮਹਿਲਾ ਡਾਕਟਰ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਾ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਪ੍ਰਧਾਨ ਰਜੇਸ਼ ਗਿੱਲ, ਜਰਨਲ ਸਕੱਤਰ ਮਨਿੰਦਰ ਸਿੰਘ ਮੋਗਾ, ਅਤੇ ਸੀਨੀਅਰ ਵਾਈਸ ਪ੍ਰਧਾਨ , ਜਸਵੰਤ ਸਿੰਘ ਜੱਸ ਨੇ ਕਿਹਾ ਕਿ ਅੱਜ ਉਹ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਜੀ ਦੇ ਬੁੱਤ ਥੱਲੇ ਇਕੱਠੇ ਹੋ ਕੇ ਕੈਂਡਲ ਸਗਾ ਰਹੇ ਹਨ ਕੋਲਕੱਤਾ ਵਿਖੇ ਵਾਪਰੀ ਘਟਨਾ ਦੌਰਾਨ ਉਸ ਮਹਿਲਾ ਡਾਕਟਰ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਉਹਨਾਂ ਕਿਹਾ ਕਿ ਮਹਿਲਾ ਡਾਕਟਰ ਦੇ ਰੇਪ ਅਤੇ ਕਤਲ ਦੇ ਮਾਮਲੇ ਵਿੱਚ ਇੱਕ ਪਾਸੇ ਸੁਪਰੀਮ ਕੋਰਟ ਦੇ ਵਿੱਚ ਹੇਰਿੰਗ ਚੱਲ ਰਹੀ ਦੂਜੇ ਪਾਸੇ ਦ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਡਾਕਟਰਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝ ਕੇ ਅੰਮ੍ਰਿਤਸਰ ਦੇ ਪੱਤਰਕਾਰਾਂ ਡਾਕਟਰਾਂ ਦਾ ਸਾਥ ਦਿੰਦੇ ਹੋਏ ਮੋਮਬੱਤੀਆਂ ਜਗਾ ਕੇ ਜਿੱਥੇ ਉਸ ਮਹਿਲਾ ਡਾਕਟਰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਉੱਥੇ ਹੀ ਡਾਕਟਰਾਂ ਦੇ ਪ੍ਰੋਟੈਸਟ ਦਾ ਸਮਰਥਨ ਵੀ ਕੀਤਾ ਹੈ ਓਹਨਾ ਕਿਹਾ ਕਿ ਬੇਸ਼ੱਕ ਇਸ ਮਾਮਲੇ ਦੇ ਵਿੱਚ ਜੋ ਮੀਡੀਆ ਨੇ ਜੋਂ ਕੰਮ ਕੀਤਾ ਹੈ ਉਹ ਸ਼ਲਾਗਾ ਯੋਗ ਹੈ ਮੀਡੀਆ ਤੇ ਕਈ ਆਰੋਪ ਲੱਗਦੇ ਨੇ ਪਰ ਅਜਿਹਾ ਅਜਿਹੀ ਚੀਜ਼ ਨੂੰ ਜਿਸ ਢੰਗ ਨਾਲ ਮੀਡੀਆ ਨੇ ਹਾਈਲਾਈਟ ਕੀਤਾ ਬਹੁਤ ਵੱਡੀ ਗੱਲ ਹੈ ਤੇ ਮੀਡੀਆ ਦੀ ਬਦੌਲਤ ਹੀ ਇਹ ਕੇਸ ਸੁਪਰੀਮ ਕੋਰਟ ਤੱਕ ਗਿਆ ਤੇ ਸੁਪਰੀਮ ਕੋਰਟ ਨੇ ਸੋ ਮੋਟੋ ਐਕਸ਼ਨ ਲਿਆ ਹੈ ਅਤੇ ਦਾ ਪ੍ਰੈਸ ਕਲੱਬ ਅੰਮ੍ਰਿਤਸਰ ਦਾ ਹਿੱਸਾ ਹੋਣ ਦੇ ਨਾਤੇ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਵੀ ਆਪਣਾ ਫਰਜ ਸਮਝਦੇ ਹੋਏ ਉਸ ਮਹਿਲਾ ਡਾਕਟਰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ
ਮੀਡੀਆ ਦੀ ਬਦੌਲਤ ਹੀ ਕੇਸ ਸੁਪਰੀਮ ਕੋਰਟ ਤੱਕ ਪਹੁੰਚਿਆ ਪੱਤਰਕਾਰਾਂ ਵੱਲੋਂ ਮੋਮਬੱਤੀ ਜਗਾ ਕੇ ਮ੍ਰਿਤਕ ਮਹਿਲਾ ਡਾਕਟਰ ਨੂੰ ਦਿੱਤੀ ਗਈ ਸ਼ਰਧਾਂਜਲੀ |

Related tags :
Comment here