Punjab news

ਟੁੱਟੀਆਂ ਸੜਕਾਂ ਨੇ ਉਜਾੜੇ ਕਈ ਘਰ ਵਾਸੀਆਂ ਦਾ ਹੋ ਰਿਹਾ ਬੁਰਾ ਹਾਲ |

ਅੰਮ੍ਰਿਤਸਰ ਅੱਜ ਅੰਮ੍ਰਿਤਸਰ ਦੇ ਭਗਤਾਂ ਵਾਲੇ ਗੇਟ ਤੋਂ ਪਿੰਡ ਮੂਲੇ ਚੱਕ ਨੂੰ ਜਾਂਦੀ ਸੜਕ ਨੂੰ ਲੈ ਕੇ ਲੋਕਾਂ ਵੱਲੋਂ ਸੜਕ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਡੇਢ ਸਾਲ ਤੋਂ ਇਹ ਬਿਲਕੁਲ ਕੰਡਮ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਵੱਲੋਂ ਇਹ ਸੜਕ ਨੂੰ ਬਣਾਇਆ ਨਹੀਂ ਜਾ ਰਿਹਾ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ ਇਸ ਸੜਕ ਨੂੰ ਬਣਾਇਆ ਜਾਣਾ ਸੀ ਤੇ ਇਹ ਸੜਕ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ 2022 ਦੇ ਵਿੱਚ ਪਾਸ ਵੀ ਹੋ ਚੁੱਕੀ ਹੈ ਪਰ ਠੇਕੇਦਾਰ ਵੱਲੋਂ ਇਸ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਅਸੀਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਪੱਤਰ ਦਿੱਤਾ ਤੇ ਉਹਨਾਂ ਸਾਨੂੰ ਨਗਰ ਨਿਗਮ ਤੇ ਕਮਿਸ਼ਨਰ ਕੋਲ ਭੇਜਿਆ ਜਦੋਂ ਅਸੀਂ ਨਗਰ ਨਿਗਮ ਦੇ ਕਮਿਸ਼ਨਰ ਕੋਲ ਗਏ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਤੁਸੀਂ ਆਪਣੇ ਐਮਐਲਏ ਨੂੰ ਜਾ ਕੇ ਮਿਲੋ ਅਸੀਂ ਆਪਣੇ ਹਲਕੇ ਦੇ ਵਿਧਾਇਕ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਾਂ ਤੇ ਉਹਨਾਂ ਨੂੰ ਦਰਖਾਸਤਾਂ ਵੀ ਦੇ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਕਿਹਾ ਕਿ ਇਹ ਸੜਕ ਨੂੰ ਕਈ ਰਸਤੇ ਤੇ ਕਈ ਪਿੰਡ ਲੱਗਦੇ ਹਨ ਲੋਕ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਸਭ ਤੋਂ ਲੰਘਦੇ ਹਨ। ਤੇ ਕਈ ਵਾਰ ਇੱਥੇ ਐਕਸੀਡੈਂਟ ਹੋ ਚੁੱਕੇ ਹਨ ਤੇ ਕਈ ਘਰ ਵੀ ਉੱਜੜ ਚੁੱਕੇ ਹਨ ਪਰ ਸਰਕਾਰਾਂ ਦੇ ਕੰਨਾਂ ਤੇ ਜੂਨ ਤੱਕ ਨਹੀਂ ਸਰਕ ਰਹੀ ਪਤਾ ਨਹੀਂ ਕੀ ਗੱਲ ਹੈ ਕਿ ਇਹ ਸੜਕ ਨੂੰ ਕਿਉਂ ਨਹੀਂ ਬਣਾਇਆ ਜਾ ਰਿਹਾ ਇਹ ਸੋਚਣ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਅਸੀਂ ਮਜਬੂਰੀ ਤੇ ਚਲਦੇ ਅੱਜ ਇਸ ਸੜਕ ਨੂੰ ਜਾਮ ਕਰਨ ਲਈ ਆਏ ਹਾਂ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਜਲਦੀ ਹੀ ਤੁਹਾਨੂੰ ਉੱਚ ਅਧਿਕਾਰੀਆਂ ਨਾਲ ਮਿਲਾਇਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਸਾਨੂੰ ਉੱਚ ਅਧਿਕਾਰੀ ਮਿਲਣਗੇ ਤੇ ਠੀਕ ਹ ਨਹੀਂ ਤੇ ਆਉਣ ਵਾਲੇ ਸਮੇਂ ਚ ਸਾਡੇ ਵੱਲੋਂ ਲੰਬਾ ਧਰਨਾ ਲਗਾਇਆ ਜਾਵੇਗਾ ਜਿਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ।

Comment here

Verified by MonsterInsights