News

ਦੇਖੋ ਕਿਵੇਂ ਖਾਣੇ ਵਿੱਚ ਪਰੋਸੇ ਜਾ ਰਹੇ ਕੀੜੇ ਮਕੌੜੇ ਜੇਕਰ ਤੁਸੀਂ ਵੀ ਛੋਲੇ ਭਟੂਰੇ ਖਾਣ ਦੇ ਸ਼ੌਕੀਨ ਹੋ ਤਾਂ ਸਤਰਕ ਹੋ ਜਾਓ

ਅਜਨਾਲਾ ਸ਼ਹਿਰ ਅੰਦਰ ਦੁਕਾਨਾਂ ਉੱਪਰ ਸ਼ਰੇਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਕੀੜੇ ਮਕੌੜੇ ਪਰੋਸ ਕੇ ਦਿੱਤੇ ਜਾ ਰਹੇ ਹਨ ਅਜਨਾਲਾ ਦੀ ਧਰਮਪਾਲ ਵੈਸ਼ਨੋ ਭੋਜਨ ਭੰਡਾਰ ਉੱਪਰ ਭਠੂਰੇ ਵੇਚੇ ਜਾ ਰਹੇ ਹਨ ਜਿਸ ਵਿੱਚ ਸੁਸਰੀਆਂ ਨਿਕਲ ਰਹੀਆਂ ਹਨ ਧਰਮਪਾਲ ਵੈਸ਼ਨੋ ਭੋਜਨ ਭੰਡਾਰ ਤੋਂ ਭਠੂਰੇ ਪੈ ਕਰਵਾ ਕੇ ਗ੍ਰਾਹਕ ਵੱਲੋਂ ਘਰ ਲੈ ਕੇ ਗਏ ਸੀ ਜਿਸ ਦੌਰਾਨ ਘਰ ਵਿੱਚ ਜਦੋਂ ਪਠੂਰੇ ਖਾ ਰਹੇ ਸੀ ਤਾਂ ਅਚਾਨਕ ਉਸ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਸੁਸਰੀਆਂ ਨਿਕਲੀਆਂ ਜਿਸ ਤੋਂ ਬਾਅਦ ਇਸ ਸਬੰਧੀ ਗ੍ਰਾਹਕ ਵੱਲੋਂ ਤੁਰੰਤ ਦੁਕਾਨਦਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਦੁਕਾਨਦਾਰ ਨੇ ਕਿਹਾ ਬਾਰਿਸ਼ ਦਾ ਮੌਸਮ ਹੈ ਆ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਹੈ। ਹਾਲਾਂਕਿ ਇਸ ਤੋਂ ਬਾਅਦ ਤੁਰੰਤ ਇਸ ਸਬੰਧੀ ਫੂਡ ਸੇਫਟੀ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ

ਜ਼ਿਲ੍ਾ ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਸ਼ਿਕਾਇਤ ਪਹੁੰਚੀ ਹੈ ਜਿਸ ਦੇ ਅਧਾਰ ਤੇ ਉਹਨਾਂ ਵੱਲੋਂ ਇੱਕ ਟੀਮ ਬਣਾ ਕੇ ਉਸ ਦੁਕਾਨ ਉੱਪਰ ਜਾਂਚ ਕੀਤੀ ਜਾ ਰਹੀ ਹੈ ਅਤੇ ਰੇਡ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਉਹਨਾਂ ਦੀ ਅਪੀਲ ਹੈ ਕਿ ਹਮੇਸ਼ਾ ਹੀ ਇਹ ਦੁਕਾਨਾਂ ਵਾਲੇ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਲੋਕਾਂ ਨੂੰ ਖਵਾਉਣ ਅਤੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ

Comment here

Verified by MonsterInsights