News

ਕਾਰਪੋਰੇਟ ਸੈਕਟਰ ਨੂੰ ਭਜਾਓ ਕਿਸਾਨੀ ਖੇਤੀ ਨੂੰ ਬਚਾਓ ਕਿਸਾਨੀ ਅੰਦੋਲਨਾਂ ਦੇ ਸ਼ਹੀਦੀ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਝੰਡਾ ਨੀਵਾਂ ਕਰਕੇ ਦਿੱਤੀ ਗਈ ਸ਼ਰਧਾਂਜਲੀ |

ਅੱਜ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਬੂਟਾ ਸਿੰਘ ਬੁਰਜ ਗਿੱਲ ਸੂਬਾ ਪ੍ਰਧਾਨ ਜਗਮੋਹਨ ਸਿੰਘ ਪਟਿਆਲਾ ਜਨਰਲ ਸਕੱਤਰ ਗੁਰਮੀਤ ਸਿੰਘ ਭੱਟੀਵਾਲ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਮਟੋਰੜਾ ਖਜਾਨਚੀ ਇੰਦਰਪਾਲ ਸਿੰਘ ਸੂਬਾ ਪ੍ਰੈੱਸ ਸਕੱਤਰ ਨੇ ਕੀਤੀ ਉਨ੍ਹਾਂ ਅੱਗੇ ਦੱਸਿਆ ਕਿ ਕੇਦਰ ਸਰਕਾਰ ਨੇ 2020 ਚ ਕਿਸਾਨਾਂ ਨੂੰ ਤਬਾਹੀ ਵੱਲ ਧੱਕਣ ਵਾਲੇ ਤਿੰਨ ਨਵੇ ਕਾਲੇ ਕਨੂੰਨ ਬਣਾ ਦਿੱਤੇ ਗਏ ਸਨ । ਇਸ ਸਬੰਧੀ ਚੱਲੇ ਕੋਈ ਡੇਢ ਸਾਲ ਸੰਘਰਸ ਦੌਰਾਨ ਸੰਘਰਸਸ਼ੀਲ ਕਿਸਾਨਾਂ ਨੇ ਸਾਝੇ ਸੰਘਰਸ਼ ਰਾਹੀ ਇਹਨਾਂ ਕਾਲੇ ਕਨੂੰਨਾ ਨੂੰ ਖਤਮ ਕਰਵਾ ਕੇ ਅਸੀ ਜੇਤੂ ਹੋ ਕੇ ਨਿਕਲੇ ਪਰ ਇਸ ਅੰਦੋਲਨ ਵਿੱਚ 750 ਤੋ ਜਿਆਦਾ ਕਿਸਾਨ ਸ਼ਹੀਦ ਹੋਏ।
ਸਾਡਾ ਇਹ ਸੂਬਾਈ ਚੌਥਾ ਡੇਲੀਗੇਟ ਇਜਲਾਸ ਉਨ੍ਹਾਂ ਸ਼ਹੀਦਾਂ ਨੂੰ ਸਮਰਪਿਤ ਹੈ।
ਅੱਜ ਕਾਰਪੋਰੇਟ ਸੈਕਟਰ ਨੂੰ ਭਜਾਓ! ਕਿਸਾਨੀ – ਖੇਤੀ ਨੂੰ ਬਚਾਓ ਦੇ ਨਾਹਰਿਆਂ ਦੀ ਗੂੰਜ ਵਿੱਚ ਦੋ ਮਿੰਟ ਦਾ ਮੋਨ ਧਾਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਝੰਡਾ ਨੀਵਾਂ ਕਰਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਹੀ ਇਜਲਾਸ ਦੀ ਸ਼ੁਰੂਆਤ ਕੀਤੀ ਗਈ।
ਕਰਜੇ ਦੇ ਮੱਕੜਜਾਲ ਵਿੱਚ ਫਸੇ ਕਿਸਾਨਾਂ ਨੂੰ ਕਰਜੇ ਤੋ ਮੁਕਤ ਕਰਵਾਉਣਾ ਅੱਜ ਸਾਡਾ ਮੁੱਖ ਏਜੰਡਿਆਂ ਵਿੱਚੋਂ ਹੈ। ਇਸ ਤੇ ਵਿਚਾਰ ਚਰਚਾ ਕਰਕੇ ਜਮੀਨਾਂ ਨੂੰ ਕੁਰਕੀ ਤੋ ਬਚਾਉਣ ਲਈ ਕੀਤੇ ਉਪਰਾਲੇ ਵਿਚਾਰੇ ਗਏ ਜਿਸ ਵਿੱਚ ਵਿਸ਼ੇਸ ਗੱਲ ਇਹ ਹੈ ਕਿ ਪੰਜਾਬ ਵਿਚ ਤਕਰੀਬਨ ਕੁਰਕੀਆਂ ਬੰਦ ਹਨ ਬੈਕਾਂ ਵੱਲੋਂ ਕਰਜਾ ਦੇਣ ਲੱਗਿਆ ਖਾਲੀ ਚੈਕ ਜਿੰਨਾ ਰਾਹੀਂ ਜੁਡੀਸ਼ਰੀ ਅਦਾਲਤਾਂ ਦਾ ਸਹਾਰਾ ਲੈ ਕੇ ਕਿਸਾਨਾਂ ਨੂੰ ਬੇਹੱਦ ਜਲੀਲ ਤੇ ਹੈਰਾਨ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਸੀ ਆਪਣੀ ਜਥੇਬੰਦੀ ਵਲੋਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਦੇ ਰੀਜਨਲ ਦਫਤਰ ਪਟਿਆਲਾ ਵਿਖੇ ਧਰਨਾ ਲਾ ਕੇ ਕਿਸਾਨਾਂ ਤੋ ਲਏ ਗਏ ਖਾਲੀ ਚੈਕਾਂ ਨੂੰ ਵਾਪਸ ਕਰਨ ਦੀ ਮੰਗ ਨੂੰ ਉਭਾਰਿਆ।
ਇਸ ਮਸਲੇ ਤੇ ਭਾਕਿਯੂ ਡਕੌਂਦਾ ਨੇ ਭਰਾਤਰੀ ਜਥੇਬੰਦੀਆਂ ਨਾਲ ਸਾਰੇ ਬੈਂਕਾਂ ਦੇ ਸਾਝੇ ਲੀਡ ਬੈਂਕ ਜਾਨੀ ਕੇ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਦੇ ਦਫਤਰ ਵਿਖੇ ਸਾਝਾਂ ਸੰਘਰਸ਼ ਚਲਾਇਆ। ਸਰਕਾਰ ਪਿੱਛੇ ਵੀ ਹਟੀ ਅਤੇ ਬੈਂਕਾਂ ਦੇ ਉੱਚ ਅਧਿਕਾਰੀ ਮਸਲੇ ਦੇ ਹੱਲ ਲਈ ਹਾਂ ਪੱਖੀ ਰਵੱਈਆ ਅਪਣਾਉਣ ਲੱਗੇ ਪਰ ਅਫਸੋਸ ਕਿ ਸਾਝੇ ਸੰਘਰਸ਼ਾਂ ਦੀਆਂ ਆਪਣੀਆਂ ਸੀਮਤਾਈਆ ਹੁੰਦੀਆਂ ਹਨ ਇਸ ਕਾਰਨ ਉਹ ਸੰਘਰਸ ਵਿਚ ਹੀ ਮਜਬੂਰਨ ਛੱਡਣਾ ਪਿਆ ਪਰ ਉਸ ਸੰਘਰਸ਼ ਦਾ ਅਸਰ ਅੱਜ ਵੀ ਹੈ ਕੁਰਕੀ ਤਾਂ ਤਕਰੀਬਨ ਸਾਰੇ ਪੰਜਾਬ ਅੰਦਰ ਬੰਦ ਹਨ ਕੁਝ ਚੈਕ ਵਾਪਸ ਵੀ ਕਰ ਦਿੱਤੇ ਗਏ ਸਨ । ਨਵੇਂ ਚੈਕ ਲੈਣੇ ਬਹੁਤ ਘੱਟ ਕੀਤੇ ਹਨ ਇਸ ਇਜਲਾਸ ਵਿਚ ਇਸ ਮਸਲੇ ਤੇ ਬਾਕਾਇਦਗੀ ਨਾਲ ਬੜੇ ਜੋਰ ਸ਼ੋਰ ਨਾਲ ਕਰਜਾ ਮੁਕਤੀ ਲਈ ਸੰਘਰਸ਼ ਕਰਨ ਦਾ ਫੈਸਲਾ ਹੋਇਆ।
ਦੂਸਰਾ ਮਸਲਾ ਜਿਹੜਾ ਵਿਚਾਰਿਆ ਗਿਆ ਸੀ ਉਹ ਸੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਇਜਲਾਸ ਵਿਚ ਇਹ ਪਾਸ ਕੀਤਾ ਗਿਆ ਕਿ ਕਿਸਾਨ ਵੀ ਵਾਤਾਵਰਣ ਪ੍ਰੇਮੀ ਹਨ ਪਰ ਜਿਨ੍ਹਾਂ ਚਿਰ ਸਰਕਾਰਾਂ ਵਿਸ਼ੇਸ਼ ਕੋਸ਼ਿਸ਼ਾਂ ਨਾਲ ਫਸਲੀ ਵਿਭਿੰਨਤਾ ਨਹੀ ਕਰਦੀਆਂ ਝੋਨੇ ਦੀ ਫਸਲ ਤੋਂ ਬਾਅਦ ਕਣਕ ਬੀਜਣ ਲਈ ਸਿਰਫ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਇਸ ਸਬੰਧੀ ਪਟਿਆਲਾ ਵਿਖੇ ਚੱਲੇ ਸੰਘਰਸ਼ ਦੌਰਾਨ ਤੇ ਅੱਜ ਤੱਕ ਸਰਕਾਰਾਂ ਚੁੱਪ ਹਨ ਇਸ ਮਾਮਲੇ ਉੱਪਰ ਸਰਕਾਰਾਂ ਕਿਸਾਨਾਂ ਨਾਲ ਜਿਆਦਤੀਆਂ ਕਰ ਰਹੀਆਂ ਹਨ ਤੇ ਕਿਸਾਨਾਂ ਨੂੰ ਹੀ ਦੋਸ਼ੀ ਮੰਨ ਰਹੀਆ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਨੇ ਕਹਿ ਦਿੱਤਾ ਹੈ ਕਿ ਸਮੁੱਚੇ ਦਿੱਲੀ ਦੇ ਪ੍ਰਦੂਸ਼ਣ ਵਿੱਚ ਪਰਾਲੀ ਦੇ ਧੂੰਏ ਦਾ ਕੋਈ ਹਿੱਸਾ ਨਹੀਂ ਹੈ ਸਾਡੇ ਸੰਘਰਸ਼ ਪ੍ਰਾਪੇਗੰਡਾ ਅਤੇ ਤਰਕਸੰਗਤ ਵਿਚਾਰਾਂ ਦੀ ਜਿੱਤ ਹੋਈ ਹੈ।
ਕਿਰਨਜੀਤ ਕੌਰ ਮਹਿਲ ਕਲਾਂ ਕਤਲ ਕਾਡ ਤੋਂ ਹਰ ਕੋਈ ਜਾਣੂ ਹੈ ਪੁਲਸ ਸਿਆਸੀ ਤੇ ਗੁੰਡਾ ਗਠਜੋੜ ਨੇ ਜਮਹੂਰੀ ਤੇ ਮਨੁੱਖੀ ਹੱਕ ਲਈ ਲੜ ਰਹੇ ਸੰਘਰਸ ਦੇ ਪ੍ਰਮੁੱਖ ਆਗੂਆਂ ਪ੍ਰੈਮ ਕੁਮਾਰ,ਨਰੈਣ ਦੱਤ ਤੇ ਸਾਡੀ ਜਥੇਬੰਦੀ ਉਸ ਸਮੇ ਦੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਝੂਠੇ ਕਤਲ ਕੇਸ ਵਿਚ ਫਸਾ ਦਿੱਤਾ। ਜਿੰਨਾ ਨੂੰ ਸੈਸ਼ਨ ਜੱਜ ਤੋ ਉਮਰਕੈਦ ਦੀ ਸਜਾ ਹੋ ਗਈ ਪਰ ਹਾਈਕੋਰਟ ਨੇ ਪ੍ਰੇਮ ਕੁਮਾਰ ਤੇ ਨਰੈਣ ਦੱਤ ਨੂੰ ਬਰੀ ਕਰ ਦਿੱਤਾ ਪ੍ਰੰਤੂ ਮਨਜੀਤ ਧਨੇਰ ਦੀ ਸਜਾ ਬਰਕਰਾਰ ਰਹੀ ਉਕਤ ਕੇਸ ਸੁਪਰੀਮ ਕੋਰਟ ਵਿੱਚ ਚਲਾ ਗਿਆ ਪਰ ਜਿਵੇਂ ਪਹਿਲਾਂ ਤੋਂ ਸੰਭਾਵਨਾ ਸੀ ਕਿ ਸੁਪਰੀਮ ਕੋਰਟ ਵੀ ਸਜਾ ਬਰਕਰਾਰ ਰੱਖੇਗੀ ਉਨ੍ਹਾਂ ਦਾ ਫੈਸਲਾ ਵੀ ਸਜਾ ਨੂੰ ਬਰਕਰਾਰ ਰੱਖਣ ਦਾ ਫੈਸਲਾ ਆਇਆ।
ਹੁਣ ਇੱਕੋ ਰਸਤਾ ਸੀ ਕਿ ਜਨਤਕ ਦਬਾਅ ਨਾਲ ਪੂਰੀ ਹਿੰਮਤ ਵਾਲੇ ਸੰਘਰਸ਼ ਨਾਲ ਸਜਾ ਪੰਜਾਬ ਦੇ ਗਵਰਨਰ ਤੋ ਰੱਦ ਕਰਵਾਈ ਜਿਸ ਸਬੰਧੀ ਹਰ ਜਮਹੂਰੀ ਵਿਅਕਤੀ ਤੇ ਜਥੇਬੰਦੀ ਵਲੋਂ ਹਮਾਇਤ ਮਿਲਣੀ ਸ਼ੁਰੂ ਹੋ ਗਈ। ਪਰ ਕੁੱਝ ਭਰਾਤਰੀ ਜਥੇਬੰਦੀਆਂ ਨੇ ਇਸ ਨੂੰ ਅਸੰਭਵ ਸਮਝਿਆ ਪਰ ਆਪਣੀ ਸੂਬਾ ਕਮੇਟੀ ਨੇ ਇਸ ਨੂੰ ਸੰਭਵ ਕਰਨ ਲਈ ਦਲੀਲਾਂ ਨਾਲ ਲੜਾਈ ਲੜੀ ਭਾਕਿਯੂ ਡਕੌਂਦਾ ਨੇ ਆਪਣੀਆ ਦਲੀਲਾਂ ਨਾਲ ਸਾਰੀਆ ਜਥੇਬੰਦੀਆਂ ਨੂੰ ਸਹਿਮਤ ਕਰ ਲਿਆ ਤੇ ਉਨ੍ਹਾਂ ਇਸ ਸੰਘਰਸ਼ ਵਿਚ ਸਹਿਯੋਗ ਦਿੱਤਾ ਅੰਤ ਮਨਜੀਤ ਸਿੰਘ ਧਨੇਰ ਦੀ ਸਜਾ ਖਤਮ ਹੋਈ। ਸਾਡੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਜਥੇਬੰਦੀ ਦਾ ਜਿਹੜਾ ਝੰਡਾ ਫੜਾ ਕੇ ਮਨਜੀਤ ਸਿੰਘ ਧਨੇਰ ਨੂੰ ਜੇਲ ਵਿਚ ਪੇਸ਼ ਕੀਤਾ ਸੀ ਉਸੇ ਝੰਡੇ ਨੂੰ ਹੱਥ ਵਿਚ ਫੜਾਕੇ ਜੇਲ ਵਿਚੋਂ ਬਾਹਰ ਲੈ ਕੇ ਆਏ। ਕੱਲ ਨੂੰ ਵਿਸ਼ੇਸ਼ ਤੌਰ ਤੇ ਦਿੱਲੀ ਘੋਲ ਦਾ ਲੇਖਾ ਜੋਖਾ ਅਤੇ ਹੋਰ ਅਤਿ ਸਵੇਧਨਸ਼ੀਲ ਮੁੱਦੇ ਵਿਚਾਰੇ ਜਾਣਗੇ ਅਤੇ ਨਵੀ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ।

Comment here

Verified by MonsterInsights